• Saturday, 6 June 2026
Advertisement Advertisement
ਪੁਲਿਸ ਤੇ ਲੱਗੇ ਕਤਲ ਦੇ ਦੋਸ਼ ਪੜ੍ਹੋ ਪੂਰੀ ਖਬਰ

06 Jun 2026

ਪੁਲਿਸ ਤੇ ਲੱਗੇ ਕਤਲ ਦੇ ਦੋਸ਼ ਪੜ੍ਹੋ ਪੂਰੀ ਖਬਰ

ਜਲੰਧਰ,ਲੋਕਬਾਣੀ--ਇਸ ਵੇਲੇ ਦੀ ਵੱਡੀ ਖ਼ਬਰ ਜਲੰਧਰ ਤੋਂ ਆ ਰਹੀ ਹੈ, ਜਲੰਧਰ 'ਚ ਪੁਲਿਸ ਦੀ ਗੋਲੀ ਲੱਗਣ ਕਾਰਨ ਮੁਲਜ਼ਮ ਦੀ ਮੌਤ ਹੋ ਗਈ। ਲਵਪ੍ਰੀਤ ਦੀ ਮੌਤ ਨੂੰ ਲੈ ਕੇ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਹੈ। ਪੁਲਿਸ ਨੇ ਕਿਹਾ ਕਿ ਪਿੰਡ ਬਾਂਗੀ ਵਾਲ ਦੀ ਘੇਰਾਬੰਦੀ ਕਰ ਰੇਡ ਕੀਤੀ ਸੀ ਅਤੇ ਇਸ ਦੌਰਾਨ 'ਲਵਪ੍ਰੀਤ ਨੂੰ ਭਜਾਉਣ ਲਈ ਪਰਿਵਾਰ ਨੇ ਪੁਲਿਸ 'ਤੇ ਹਮਲਾ' ਕਰ ਦਿੱਤਾ। ਪਰਿਵਾਰ ਨੇ ਤੇਜ਼ਧਾਰ ਹਥਿਆਰਾਂ ਤੇ ਡਾਂਗਾਂ ਨਾਲ ਪੁਲਿਸ ਤੇ ਹਮਲਾ ਕਰ ਦਿੱਤਾ। ਝੜਪ ਦੌਰਾਨ 2 ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਝੜਪ ਦੌਰਾਨ ਇਕ ਫਾਇਰ ਦੀ ਅਵਾਜ਼ ਆਈ ਅਤੇ ਪੁਲਿਸ ਨੇ ਆਪਣੇ ਬਚਾਅ ਲਈ ਗੋਲੀ ਚਲਾਈ। ਲਵਪ੍ਰੀਤ ਦੀ ਲੱਤ ਤੇ ਪੱਟ 'ਚ ਗੋਲੀ ਲੱਗ ਗਈ। ਜਿਸਤੋਂ ਬਾਅਦ ਨਕੋਦਰ ਦੇ ਸਿਵਲ ਹਸਪਤਾਲ ਵਿਚ ਲਵਪ੍ਰੀਤ ਦੀ ਮੌਤ ਹੋ ਗਈ।

 

Published on: 06 Jun 2026

Amandeep Mehra
📣 Share this post

Latest News