• Saturday, 6 June 2026
Advertisement Advertisement
ਅੰਨਾਮਲਾਈ ਦੇ ਅਸਤੀਫ਼ੇ ਨੇ ਭਾਜਪਾ ਦੀਆਂ ਨੀਤੀਆਂ 'ਤੇ ਸਵਾਲ ਖੜ੍ਹੇ ਕੀਤੇ: ਰਾਜ ਮਹਿਰਾ

06 Jun 2026

ਅੰਨਾਮਲਾਈ ਦੇ ਅਸਤੀਫ਼ੇ ਨੇ ਭਾਜਪਾ ਦੀਆਂ ਨੀਤੀਆਂ 'ਤੇ ਸਵਾਲ ਖੜ੍ਹੇ ਕੀਤੇ: ਰਾਜ ਮਹਿਰਾ

ਲੁਧਿਆਣਾ,ਸੁਖਚੈਨ ਮਹਿਰਾ--ਇਸ ਸ਼ਹਿਰ ਦੀ ਵੱਡੀ ਖ਼ਬਰ ਤਾਮਿਲਨਾਡੂ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅੰਨਾਮਲਾਈ ਦੇ ਪਾਰਟੀ ਛੱਡਣ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਸਾਬਕਾ ਕੌਂਸਲਰ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਰਾਜ ਮਹਿਰਾ ਨੇ ਭਾਜਪਾ ਦੀ ਕਾਰਜਸ਼ੈਲੀ ਅਤੇ ਨੀਤੀਆਂ 'ਤੇ ਸਵਾਲ ਉਠਾਏ।ਉਨ੍ਹਾਂ ਕਿਹਾ ਕਿ ਅੰਨਾਮਲਾਈ ਦਾ ਪਾਰਟੀ ਤੋਂ ਜਾਣਾ ਪਾਰਟੀ ਦੇ ਅੰਦਰ ਚੱਲ ਰਹੇ ਮੱਤਭੇਦਾਂ ਨੂੰ ਉਜਾਗਰ ਕਰਦਾ ਹੈ।ਰਾਜ ਮਹਿਰਾ ਨੇ ਕਿਹਾ ਕਿ ਅੰਨਾਮਲਾਈ ਵਰਗੇ ਪ੍ਰਮੁੱਖ ਨੇਤਾ ਦਾ ਭਾਜਪਾ ਤੋਂ ਜਾਣਾ ਦਰਸਾਉਂਦਾ ਹੈ ਕਿ ਪਾਰਟੀ ਦੀਆਂ ਨੀਤੀਆਂ ਅਤੇ ਕੰਮਕਾਜ ਨੂੰ ਲੈ ਕੇ ਕਈ ਪੱਧਰਾਂ 'ਤੇ ਅਸਹਿਮਤੀ ਹੈ।ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਆਮ ਲੋਕਾਂ ਦੇ ਹਿੱਤਾਂ ਨਾਲੋਂ ਵੱਡੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਨੂੰ ਤਰਜੀਹ ਦੇ ਰਹੀ ਹੈ।ਮਹਿਰਾ ਨੇ ਕਿਹਾ ਕਿ ਭਾਜਪਾ ਦੀਆਂ ਨੀਤੀਆਂ ਕਾਰਨ ਆਰਥਿਕ ਅਸਮਾਨਤਾ ਵਧ ਰਹੀ ਹੈ,ਅਤੇ ਆਮ ਲੋਕ ਮਹਿੰਗਾਈ, ਬੇਰੁਜ਼ਗਾਰੀ ਅਤੇ ਹੋਰ ਸਮੱਸਿਆਵਾਂ ਨਾਲ ਜੂਝ ਰਹੇ ਹਨ।ਰਾਜ ਮਹਿਰਾ ਨੇ ਕਿਹਾ ਕਿ ਦੇਸ਼ ਨੂੰ ਮਜ਼ਬੂਤ ​​ਕਰਨ ਲਈ ਅਜਿਹੀਆਂ ਨੀਤੀਆਂ ਦੀ ਲੋੜ ਹੈ,ਜੋ ਕਿਸਾਨਾਂ,ਮਜ਼ਦੂਰਾਂ, ਨੌਜਵਾਨਾਂ ਅਤੇ ਮੱਧ ਵਰਗ ਦੇ ਹਿੱਤਾਂ ਦੀ ਰੱਖਿਆ ਕਰਨ। ਭਾਜਪਾ ਸਰਕਾਰ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਉਤਰਣ ਦੀ ਥਾਂ ਮੱਧ ਵਰਗ ਨੂੰ ਮਹਿੰਗਾਈ ਦੀ ਚੱਕੀ ਚ ਪੀਹ ਰਹੀ ਹੈ।

Published on: 06 Jun 2026

Amandeep Mehra
📣 Share this post

Latest News