ਧਨੌਲਾ,ਲੋਕਬਾਣੀ--ਇਸ ਸ਼ਹਿਰ ਦੀ ਵੱਡੀ ਖ਼ਬਰ ਮੰਡੀ ਧਨੌਲਾ ਦੇ ਵੱਡਾ ਡੇਰਾ ਦੇ ਵਸਨੀਕ ਤੇਜਿੰਦਰ ਦਾਸ ਬਾਵਾ ਪੁੱਤਰ ਰਾਲ੍ਹਾ ਦਾਸ ਦਾ ਬੀਤੀ ਰਾਤ ਕੁਝ ਵਿਅਕਤੀਆਂ ਵਲੋਂ ਟਰੈਕਟਰ ਦੇ ਹਲਾਂ ਹੇਠ ਦਰੜ ਕੇ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਤੇਜਿੰਦਰ ਦਾਸ ਦੇ ਸਪੁੱਤਰ ਰਮਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੇਜਿੰਦਰ ਦਾਸ ਕੱਲ੍ਹ ਸ਼ਾਮ ਆਪਣਾ ਖੇਤ ਵਾਹੁਣ ਲਈ ਮਸਕਟ ਸਕੂਲ ਦੇ ਨੇੜੇ ਪਿੰਡ ਅਤਰਗੜ੍ਹ ਆਪਣਾ ਖੇਤ ਬੌਹਣ ਲਈ ਗਿਆ ਸੀ। ਰਮਨ ਨੇ ਦੱਸਿਆ ਕਿ ਉਹ ਤੇ ਉਸ ਦਾ ਛੋਟਾ ਭਰਾ ਵੀ ਆਪਣੇ ਪਿਤਾ ਦੇ ਨਾਲ ਸਨ। ਰਮਨ ਨੇ ਦੱਸਿਆ ਕਿ ਪਿੰਡ ਅਤਰਗੜ੍ਹ ਦੇ ਵਸਨੀਕ ਭੋਲਾ, ਟੀਟੂ ਅਤੇ ਗਾਂਧੀ ਦਾ ਤੇਜਿੰਦਰ ਦਾਸ ਨਾਲ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਤਕਰਾਰ ਚੱਲਿਆ ਆ ਰਿਹਾ ਸੀ, ਜਿਸ ਕਰਕੇ ਉਹ ਤਿੰਨੇ ਉਨ੍ਹਾਂ ਦੇ ਖੇਤ ਪੁੱਜ ਗਏ। ਰਮਨ ਨੇ ਦੱਸਿਆ ਕਿ ਉਕਤ ਤਿੰਨਾਂ ਵਿਅਕਤੀਆਂ ਨੇ ਉਨ੍ਹਾਂ ਦੇ ਪਿਤਾ ਤੇਜਿੰਦਰ ਦਾਸ ਦੀ ਬੇ-ਰਹਿਮੀ ਨਾਲ ਹੱਤਿਆ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਉਹ ਝਗੜੇ ਤੋਂ ਡਰਦੇ ਦੂਰ ਦੌੜ ਗਏ ਜਦਕਿ ਹਮਲਾਵਰਾਂ ਨੇ ਉਨ੍ਹਾਂ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ। ਕਾਤਲਾਂ ਦੇ ਉੱਥੋਂ ਚਲੇ ਜਾਣ ’ਤੇ ਜਦ ਉਨ੍ਹਾਂ ਨੇ ਟਰੈਕਟਰ ਨੇੜੇ ਦੇਖਿਆ ਤਾਂ ਉਨ੍ਹਾਂ ਦੇ ਪਿਤਾ ਦਾ ਹਲਾਂ ਹੇਠਾਂ ਦਰੜ ਕੇ ਕਤਲ ਕੀਤਾ ਪਿਆ ਸੀ। ਉਨ੍ਹਾਂ ਪੰਜਾਬ ਪੁਲਿਸ ਤੋਂ ਮੰਗ ਕਰਦਿਆਂ ਆਖਿਆ ਕਿ ਉਨ੍ਹਾਂ ਦੇ ਪਿਤਾ ਦੇ ਕਾਤਲਾਂ ਨੂੰ ਸਖਤ ਤੋਂ ਸਜ਼ਾ ਸਖਤ ਸਜ਼ਾ ਦਿੱਤੀ ਜਾਵੇ। ਪੁਲਿਸ ਵਲੋਂ ਪੜਤਾਲ ਕੀਤੀ ਜਾ ਰਹੀ ਹੈ।
Crime
