• Friday, 5 June 2026
Advertisement Advertisement
ਕਾਂਗਰਸ ਪ੍ਰਧਾਨ ਘਰ ਈਡੀ ਦਾ ਛਾਪਾ

05 Jun 2026

ਕਾਂਗਰਸ ਪ੍ਰਧਾਨ ਘਰ ਈਡੀ ਦਾ ਛਾਪਾ

ਤਰਨਤਾਰਨ,ਲੋਕਬਾਣੀ--ਇਸ ਵੇਲੇ ਦੀ ਵੱਡੀ ਖ਼ਬਰ ਤਰਨਤਾਰਨ ਤੋਂ ਆ ਰਹੀ ਹੈ,ਤਰਨਤਾਰਨ ਸ਼ਹਿਰੀ ਕਾਂਗਰਸ ਕਮੇਟੀ ਦੇ ਪ੍ਰਧਾਨ ਲਖਵਿੰਦਰ ਸਿੰਘ ਦੇ ਘਰ ਸ਼ੁੱਕਰਵਾਰ ਸਵੇਰੇ ਈ.ਡੀ.ਵਲੋਂ ਛਾਪੇਮਾਰੀ ਕੀਤੀ ਗਈ। ਦੇਰ ਸ਼ਾਮ ਤੱਕ ਇਹ ਛਾਪੇਮਾਰੀ ਜਾਰੀ ਸੀ। ਘਰ ਦੇ ਬਾਹਰ ਸੀ.ਆਰ.ਪੀ.ਐੱਫ ਦਾ ਜਵਾਨ ਤਾਇਨਾਤ ਕੀਤਾ ਗਿਆ ਹੈ, ਜੋ ਕਿ ਬਾਹਰਲੇ ਕਿਸੇ ਵੀ ਵਿਅਕਤੀ ਨੂੰ ਘਰ ਦੇ ਅੰਦਰ ਜਾਣ ਨਹੀਂ ਦੇ ਰਿਹਾ। ਛਾਪੇਮਾਰੀ ਸੰਬੰਧੀ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।

Published on: 05 Jun 2026

Amandeep Mehra
📣 Share this post

Latest News