• Friday, 5 June 2026
Advertisement Advertisement
ਜਲੰਧਰ ਕਿਉਂ ਨਹੀਂ ਆਵੇਗੀ ਇਹ ਰੇਲ ਗੱਡੀ ਪੜ੍ਹੋ

05 Jun 2026

ਜਲੰਧਰ ਕਿਉਂ ਨਹੀਂ ਆਵੇਗੀ ਇਹ ਰੇਲ ਗੱਡੀ ਪੜ੍ਹੋ

ਜਲੰਧਰ,ਲੋਕਬਾਣੀ--ਜਲੰਧਰ ਸ਼ਹਿਰ ਦੀ ਵੱਡੀ ਖ਼ਬਰ ਰੇਲਵੇ ਵਿਭਾਗ ਨੇ ਜਲੰਧਰ ਸ਼ਹਿਰ ਤੋਂ ਦਿੱਲੀ ਚੱਲਣ ਵਾਲੀ ਇੰਟਰਸਿਟੀ ਐਕਸਪ੍ਰੈਸ ਟ੍ਰੇਨ ਸੰਬੰਧੀ ਇਕ ਨਵਾਂ ਹੁਕਮ ਜਾਰੀ ਕੀਤਾ ਹੈ। ਇਹ ਟ੍ਰੇਨ ਹੁਣ ਦਿੱਲੀ ਤੋਂ ਜਲੰਧਰ ਸ਼ਹਿਰ ਨਹੀਂ ਆਵੇਗੀ। ਇਸ ਦੀ ਬਜਾਏ, ਇਹ ਹੁਣ ਲੁਧਿਆਣਾ ਅਤੇ ਦਿੱਲੀ ਵਿਚਕਾਰ ਚੱਲੇਗੀ। ਇਸ ਟ੍ਰੇਨ ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ ਹੈ। ਜਲੰਧਰ ਤੋਂ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਟ੍ਰੇਨ ਪਹਿਲਾਂ ਸਵੇਰੇ ਜਲੰਧਰ ਸ਼ਹਿਰ ਤੋਂ ਦਿੱਲੀ ਲਈ ਰਵਾਨਾ ਹੁੰਦੀ ਹੈ ਅਤੇ ਹੁਣ ਇਹ ਲੁਧਿਆਣਾ ਰਾਹੀਂ ਜਾਵੇਗੀ ਅਤੇ ਦਿੱਲੀ ਤੋਂ ਸਿਰਫ਼ ਲੁਧਿਆਣਾ ਤੱਕ ਹੀ ਆਵੇਗੀ।

Published on: 05 Jun 2026

Amandeep Mehra
📣 Share this post

Latest News