ਗੁਰਦਾਸਪੁਰ, ਨਵਨੀਤ ਕੁਮਾਰ--ਇਸ ਵੇਲੇ ਦੀ ਵੱਡੀ ਖ਼ਬਰ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਦੋਰਾਂਗਲਾ ਅਧੀੱਨ ਆਉਂਦੇ ਵੱਖ ਵੱਖ ਪਿੰਡਾਂ ਵਿਚ ਗਿਆਨ ਅੰਜਨੁ ਲਹਿਰ ਤਹਿਤ ਗੁਰਮਤਿ ਸਿਖਲਾਈ ਕੈਂਪ ਸ਼ੁਰੂ । ਇਸ ਗੁਰਮਤਿ ਸਿਖਲਾਈ ਕੈਂਪ ਸੰਬੰਧੀ ਜਾਣਕਾਰੀ ਭਾਈ ਅਮਰਜੀਤ ਸਿੰਘ ਚਿੱਟੀ ( ਪ੍ਰਚਾਰਕ ਸ਼੍ਰੌਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ) ਵੱਲੋਂ ਦਿੱਤੀ ਗਈ। ਇਸ ਸਮੇਂ ਭਾਈ ਅਮਰਜੀਤ ਸਿੰਘ ਚਿੱਟੀ ਵੱਲੋਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਗੁਰਮਤਿ ਸਿਖਲਾਈ ਕੈਂਪ ਵਿੱਚ ਗੁਰਬਾਣੀ • ਸਿੱਖ ਇਤਿਹਾਸ • ਨਿਤਨੇਮ ਸਬੰਧੀ ਭਰਪੂਰ ਗਿਆਨ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ
ਇਹ ਕੈਂਪ ਨੌਜਵਾਨਾਂ ਨੂੰ ਮਾੜੀ ਸੰਗਤ ਤੋਂ ਬਚਾਉਣ ਤੋਂ ਇਲਾਵਾਂ ਧਾਰਮਿਕ ਗਤੀਵਿਧੀਆਂ ਨਾਲ ਜੋੜਨ ਵਿਚ ਵੀ ਸਹਾਈ ਹੋਣਗੇ। ਇਸ ਸਮੇਂ ਉਹਨਾਂ ਸਮੁਹ ਇਲਾਕੇ ਦੇ ਨੌਜਵਾਨਾਂ ਨੂੰ ਬੱਚਿਆਂ ਨੂੰ ਅਤੇ ਮਾਪਿਆਂ ਨੂੰ ਬੇਨਤੀ ਕੀਤੀ ਕਿ ਉਹ ਵੱਖ ਵੱਖ ਪਿੰਡਾ ਚ ਲਗਾਏ ਜਾ ਰਹੇ ਗੁਰਮਤਿ ਸਿਖਲਾਈ ਕੈਂਪਾਂ ਵਿੱਚ ਆਪਣੇ ਬੱਚਿਆਂ ਨੂੰ ਭੇਜ ਕੇ ਸਿੱਖ ਇਤਿਹਾਸ ਸਬੰਧੀ ਗਿਆਨ ਪ੍ਰਾਪਤ ਕਰਨ ਦਾ ਮੌਕਾ ਦੇਣ । ਅਖੀਰ ਉਨ੍ਹਾਂ ਕਿਹਾ ਜੋ ਵੀ ਸੰਗਤਾਂ ਇਸ ਗੁਰਮਤਿ ਸਿਖਲਾਈ ਕੈਂਪ ਨੂੰ ਆਪਣੇ ਪਿੰਡ ਵਿੱਚ ਲਗਾਉਣਾ ਚਾਹੁੰਦੇ ਹਨ ,ਉਹ ਕਿਸੇ ਸਮੇਂ ਵੀ ਦਾਸ ਨਾਲ ਸਪੰਰਕ ਕਰ ਸਕਦੇ ਹਨ ।
Health
