• Saturday, 6 June 2026
Advertisement Advertisement
ਰੇਲਵੇ ਦੀ ਲਾਪਰਵਾਹੀ ਆਈ ਸਾਹਮਣੇ ਹੋ ਸਕਦਾ ਸੀ ਵੱਡਾ ਹਾਦਸਾ

06 Jun 2026

ਰੇਲਵੇ ਦੀ ਲਾਪਰਵਾਹੀ ਆਈ ਸਾਹਮਣੇ ਹੋ ਸਕਦਾ ਸੀ ਵੱਡਾ ਹਾਦਸਾ

ਲੁਧਿਆਣਾ,ਲੋਕਬਾਣੀ--ਲੁਧਿਆਣਾ ਸ਼ਹਿਰ ਦੀ ਵੱਡੀ ਖ਼ਬਰ ਸਥਾਨਕ ਰੇਲਵੇ ਸਟੇਸ਼ਨ ’ਤੇ ਅੱਜ ਕੁਝ ਸਮਾਂ ਪਹਿਲਾਂ ਸਪੈਸ਼ਲ ਰੇਲ ਗੱਡੀ ਦੇ ਚੱਲਣ ਸਮੇਂ ਇਕ ਡੱਬਾ ਝਟਕਾ ਲੱਗਣ ਕਾਰਨ ਅਲੱਗ ਹੋ ਗਿਆ, ਜਿਸ ਕਾਰਨ ਜ਼ੋਰਦਾਰ ਆਵਾਜ਼ ਆਈ ਅਤੇ ਰੇਲਵੇ ਸਟੇਸ਼ਨ ’ਤੇ ਡਰ ਦਾ ਮਾਹੌਲ ਬਣ ਗਿਆ। ਸੂਚਨਾ ਮਿਲਦਿਆਂ ਹੀ ਉੱਚ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਰੇਲਵੇ ਪੁਲਿਸ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਪੁਰਾਣਾ ਡੱਬਾ ਹੋਣ ਕਾਰਨ ਇਹ ਡੱਬਾ ਚੱਲਣ ਸਮੇਂ ਅਲੱਗ ਹੋ ਗਿਆ ਸੀ ਪਰ ਇਸ ਨੂੰ ਠੀਕ ਕਰਨ ਉਪਰੰਤ ਰੇਲ ਗੱਡੀ ਨੂੰ ਵਾਪਸ ਤੋਰਿਆ ਜਾ ਰਿਹਾ ਹੈ। ਉਨ੍ਹਾਂ ਕਿਸੇ ਵੀ ਕਿਸਮ ਦੇ ਧਮਾਕਾ ਹੋਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਆਵਾਜ਼ ਕਾਰਨ ਬਿਨਾਂ ਪੁਸ਼ਟੀ ਕੀਤੇ ਕੁਝ ਲੋਕਾਂ ਵਲੋਂ ਇਸ ਨੂੰ ਧਮਾਕਾ ਸਮਝ ਲਿਆ ਗਿਆ ਸੀ।

Published on: 06 Jun 2026

Amandeep Mehra
📣 Share this post

Latest News