ਫ਼ਿਰੋਜ਼ਪੁਰ,ਲੋਕਬਾਣੀ--ਇਸ ਸ਼ਹਿਰ ਦੀ ਵੱਡੀ ਖ਼ਬਰ ਫ਼ਾਜ਼ਿਲਕਾ ਮੁੱਖ ਮਾਰਗ ਤੇ ਪਿੰਡ ਹੁਸੈਨਸ਼ਾਹ ਵਾਲਾ ਦੇ ਕੋਲ ਅੱਜ ਸਵੇਰੇ 5-40 ਵਜੇ ਸਵਾਰੀਆਂ ਨਾਲ ਭਰੀ ਮਹਿੰਦਰਾਂ ਪਿੱਕਅਪ ਗੱਡੀ ਤੇ ਘੋੜੇ ਟਰਾਲੇ ਵਿਚਕਾਰ ਆਹਮੋ-ਸਾਹਮਣੇ ਟੱਕਰ ਹੋ ਗਈ ਸੀ, ਇਸ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 9 ਤੱਕ ਪਹੁੰਚ ਗਈ ਹੈ, 3 ਦੀ ਹਾਲਤ ਠੀਕ ਦੱਸੀ ਜਾ ਰਹੀ ਹੈ, ਜਦਕਿ ਜੇਰੇ ਇਲਾਜ 18 ਜਣਿਆਂ ਵਿਚੋਂ 3 ਦੀ ਹਾਲਤ ਅਤਿ ਨਾਜ਼ੁਕ ਦੱਸੀ ਜਾ ਰਹੀ ਹੈ। ਜਲਾਲਾਬਾਦ ਤੋਂ ਬਿਆਸ ਮ੍ਰਿਤਕ ਔਰਤ ਦੇ ਫੁੱਲ ਪਾਉਣ ਜਾ ਰਹੇ 30 ਜਣੇ ਇਕ ਮਹਿੰਦਰਾਂ ਪਿੱਕਅਪ ਗੱਡੀ ਤੇ ਸਵਾਰ ਸਨ ਅਤੇ ਘੋੜੇ ਟਰਾਲੇ ਨਾਲ ਆਹਮੋ ਸਾਹਮਣੇ ਜ਼ਬਰਦਸਤ ਟੱਕਰ ਹੋਣ ਕਾਰਨ ਉਪਰਲੀ ਛੱਤ ਤੇ ਬੈਠੀਆਂ ਸਵਾਰੀਆਂ ਉੱਛਲ ਕੇ ਟਰੱਕ ਦਾ ਸਾਹਮਣੇ ਵਾਲਾ ਸ਼ੀਸ਼ਾ ਤੋੜ ਕੇ ਟਰੱਕ ਦੇ ਕੈਬਿਨ ਵਿਚ ਧੱਸ ਗਈਆਂ, ਜਿਨ੍ਹਾਂ ਵਿਚੋਂ ਕੁੱਝ ਲੋਕਾਂ ਦੀ ਮੌਤ ਹੋ ਗਈ।
Crime
