ਚੰਡੀਗੜ,ਨਵਨੀਤ --ਇਸ ਵੇਲੇ ਦੀ ਵੱਡੀ ਖ਼ਬਰ ਅੱਜ ਅਨਏਡੇਡ ਅਧਿਆਪਕ ਫ਼ਰੰਟ ਪੰਜਾਬ ਦੀ ਮੀਟਿੰਗ ਮਾਨਯੋਗ ਵਿਤ ਮੰਤਰੀ ਸ਼੍ਰੀ ਹਰਪਾਲ ਸਿੰਘ ਚੀਮਾ ਜੀ ਨਾਲ ਹੋਈ ਜਿਸ ਵਿਚ ਫ਼ਰੰਟ ਦੇ ਨੁਮਾਇੰਦਿਆਂ ਵਲੋਂ ਚੀਮਾ ਸਾਬ ਨੂੰ ਮੰਗ ਪੱਤਰ ਸੌਪਿਆ ਗਿਆ ਇਸ ਮੀਟਿੰਗ ਵਿਚ ਸਿਖਿਆ ਸਕੱਤਰ ਸ਼੍ਰੀ ਮਤੀ ਸੁਨਾਲੀ ਗਿਰੀ ਜੀ ਵੀ ਸਿਖਿਆ ਵਿਭਾਗ ਵਲੋਂ ਹਾਜਿਰ ਸਨ ਇਸ ਮੀਟਿੰਗ ਵਿਚ ਮਾਨਯੋਗ ਚੀਮਾ ਸਾਬ ਨੇ ਫ਼ਰੰਟ ਦੇ ਨੁਮਾਇੰਦਿਆਂ ਨਾਲ ਉਹਨਾਂ ਦੀਆਂ ਮੰਗਾਂ ਸਬੰਧੀ ਵਿਸਥਾਰ ਨਾਲ ਗੱਲਬਾਤ ਕੀਤੀ ਅਤੇ ਮੰਗਾਂ ਨੂੰ ਜਲਦੀ ਤੋਂ ਜਲਦੀ ਲਾਗੂ ਕਰਨ ਦਾ ਵਿਸ਼ਵਾਸ ਵੀ ਦਿਵਾਇਆ ਅਤੇ ਸਿੱਖਿਆ ਸਕੱਤਰ ਮਾਨਯੋਗ ਸ਼੍ਰੀ ਮਤੀ ਸੁਨਾਲੀ ਗਿਰੀ ਜੀ ਨੂੰ ਪੋਸਟਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਲਈ ਹਦਾਇਤਾਂ ਵੀ ਦਿੱਤੀਆਂ ਇਸ ਸਮੇਂ ਅਨ ਏਡੇਡ ਅਧਿਆਪਕ ਫ਼ਰੰਟ ਪੰਜਾਬ ਦੇ ਪ੍ਰਧਾਨ ਨਿਰਭੈ ਸਿੰਘ ਧੂਰੀ ਉਪ ਪ੍ਰਧਾਨ ਸੁਖਚੈਨ ਸਿੰਘ ਜੌਹਲ ਰਵਿੰਦਰ ਭਾਰਦਵਾਜ ਨਵਨੀਤ ਕੁਮਾਰ ਭੁਪਿੰਦਰ ਸਿੰਘ ਵਿਨੋਦ ਕੁਮਾਰ ਹਰਪ੍ਰੀਤ ਸਿੰਘ ਵਲੋਂ ਮਾਨਯੋਗ ਚੀਮਾ ਸਾਬ ਅਤੇ ਸ਼੍ਰੀ ਮਤੀ ਸੁਨਾਲੀ ਗਿਰੀ ਜੀ ਦਾ ਧੰਨਵਾਦ ਕੀਤਾ
Punjab
