• Thursday, 14 May 2026
Advertisement Advertisement
ਵਿਜੀਲੈਂਸ ਰਿਸ਼ਵਤ ਮਾਮਲੇ ਵਿਚ ਪਿਤਾ ਤੇ ਪੁੱਤਰ ਦੀ ਕਰਤੂਤ ਪੜ੍ਹੋ

14 May 2026

ਵਿਜੀਲੈਂਸ ਰਿਸ਼ਵਤ ਮਾਮਲੇ ਵਿਚ ਪਿਤਾ ਤੇ ਪੁੱਤਰ ਦੀ ਕਰਤੂਤ ਪੜ੍ਹੋ

 ਚੰਡੀਗ੍ਹੜ, ਲੋਕਬਾਣੀ-- ਇਸ ਵੇਲੇ ਦੀ ਵੱਡੀ ਖ਼ਬਰ ਕੇਂਦਰ ਜਾਂਚ ਏਜੰਸੀ CBI ਵੱਲੋ ਪੰਜਾਬ ਰਾਜ ਵਿਜੀਲੈਂਸ ਬਿਊਰੋ ਦੇ ਦਫ਼ਤਰ ਤੇ ਪਈ ਰੇਡ ਸਬੰਧੀ ਅਹਿਮ ਖੁਲਾਸੇ ਸਾਹਮਣੇ ਆ ਰਹੇ ਹਨ। ਵਿਜੀਲੈਂਸ ਦੇ ਸੂਤਰਾਂ ਅਨੁਸਾਰ ਜਿਸ ਕੇਸ ਦੇ ਨਿਪਟਾਰੇ ਸਬੰਧੀ ਰਿਸ਼ਵਤ ਮੰਗਣ ਦਾ ਦੋਸ਼ ਹੈ ਉਸ ਕੇਸ ਨਾਲ ਸੰਬੰਧਿਤ ਕੋਈ ਸ਼ਿਕਾਇਤ ਵਿਜੀਲੈਂਸ ਦੇ ਰਿਕਾਰਡ ਵਿਚ ਦਰਜ ਹੀ ਨਹੀਂ ਮਿਲੀ ਹੈ। ਦੂਜੇ ਪਾਸੇ ਵਿਜੀਲੈਂਸ ਨੇ ਵਿਚੋਲਗਿਰੀ ਕਰਨ ਵਾਲੇ ਬਾਪ-ਬੇਟੇ ਵਿਕਾਸ ਗੋਇਲ ਅਤੇ ਰਾਘਵ ਗੋਇਲ ਨੇ ਸੁਰੱਖਿਆ ਕਰਮਚਾਰੀਆਂ ਨੂੰ 15 ਨੂੰ ਨੋਟਿਸ ਜਾਰੀ ਕਰਕੇ ਪੇਸ਼ ਹੋਣ ਦੇ ਹੁਕਮ ਦਿਤੇ ਹਨ। ਦੱਸ ਦੇਈਏ ਕਿ ਵਿਜੀਲੈਂਸ ਬਿਊਰੋ ਦੇ ਦਫ਼ਤਰ 'ਤੇ ਰੇਡ ਤੋਂ ਬਾਅਦ ਗਿਰਫ਼ਤਾਰ ਕੀਤੇ ਗਏ ਪਿਤਾ-ਪੁੱਤਰ ਵਿਕਾਸ ਅਤੇ ਰਾਘਵ ਗੋਇਲ ਰਿਮਾਂਡ 'ਤੇ ਹਨ, ਜਦ ਕਿ ਵਿਜੀਲੈਂਸ ਦੇ ਚੀਫ਼ ਦਾ ਰਿਕਾਰਡ ਅਜੇ ਫਰਾਰ ਹੈ। ਸੂਤਰਾਂ ਅਨੁਸਾਰ ਫੜੇ ਗਏ ਦੋਸ਼ੀਆਂ ਦੀ ਵਟਸਐਪ ਚੈਟ ਤੋਂ ਕਿਸੇ ਵੱਡੇ ਸਾਹਿਬ ਦਾ ਜਿਕਰ ਸਾਹਮਣੇ ਆ ਰਿਹਾ ਹੈ, ਹੁਣ ਸੀਬੀਆਈ ਇਸ ਮਾਮਲੇ ਦੀ ਪੜ੍ਹਤਾਲ ਕਰ ਰਹੀ ਹੈ ਕਿ ਉਹ ਵੱਡਾ ਸਾਹਿਬ ਕੋਈ ਰਾਜਨੀਤਿਕ ਨੇਤਾ ਹੈ ਜਾ ਫਿਰ ਕੋਈ ਅਫ਼ਸਰ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਫੜੇ ਗਏ ਦੋਵੇਂ ਵਚੋਲੇ ਚੰਗੀ ਰਾਜਨੀਤਿਕ ਪਹੁੰਚ ਵਾਲੇ ਹਨ ਜੋ ਮੋਹਾਲੀ ਦੇ ਇਕ ਗੈਸਟ ਹਾਊਸ ਵਿਚ ਰੁਕੇ ਹੋਏ ਸਨ ਜਿਸ ਦੀ ਬੁਕਿੰਗ ਵੀ ਕਿਸੇ ਸਿਆਸੀ ਲੀਡਰ ਨੇ ਕਰਵਾਈ ਸੀ। ਸੀਬੀਆਈ ਨੇ ਇਹ ਰਿਕਾਰਡ ਵੀ ਆਪਣੇ ਕਬਜ਼ੇ ਵਿਚ ਲਿਆ ਹੈ। ਸੀਬੀਆਈ ਵੱਲੋ ਕਾਬੂ ਕੀਤੇ ਦੋਵੇਂ ਦੋਸ਼ੀ ਵਿਕਾਸ ਗੋਇਲ ਅਤੇ ਰਾਘਵ ਗੋਇਲ ਨਹਿਰੀ ਵਿਭਾਗ ਦੇ ਠੇਕੇਦਾਰ ਹਨ। ਉਹ ਅਫਸਰਾਂ ਨਾਲ ਦੋਸਤੀ ਵੀ ਧਰਮ ਦੇ ਅਧਾਰ ਤੇ ਕਰਦੇ ਸਨ, ਜਦੋਪ ਉਹ ਕਿਸੇ ਅਫ਼ਸਰ ਨੂੰ ਮਿਲਣ ਜਾਂਦੇ ਸਨ ਤਾ ਆਪਣੇ ਆਪ ਨੂੰ ਬਾਲਾਜੀ ਸਾਲਾਸਰ ਦੇ ਸ਼ਰਧਾਲੂ ਦੱਸਦੇ ਸਨ ਅਤੇ ਉਹ ਅਫਸਰਾਂ ਨੂੰ ਪ੍ਰਸਾਦ ਅਤੇ ਝੰਡਾ ਵੀ ਦਿੰਦੇ ਸਨ। ਇਸ ਤਰਾਂ ਉਹ ਅਫਸਰਾਂ ਨਾਲ ਨੇੜਤਾ ਬਣਾ ਲੈਂਦੇ ਸਨ ਅਤੇ ਉਸ ਤੋਂ ਬਾਅਦ ਉਹ ਆਪਣਾ ਗੋਰਖ ਧੰਦਾ ਸ਼ੁਰੂ ਕਰਦੇ ਸਨ।  ਸੀਬੀਆਈ ਨੇ ਇਸ ਮਾਮਲੇ ਵਿਚ ਬੁੱਧਵਾਰ ਨੂੰ ਚੰਡੀਗ੍ਹੜ ਤੋਂ ਇਲਾਵਾ ਪੰਜਾਬ ਦੇ ਕੁਛ ਥਾਵਾਂ 'ਤੇ ਛਾਪੇਮਾਰੀ ਕੀਤੀ। ਸੂਤਰਾਂ ਅਨੁਸਾਰ ਸੀਬੀਆਈ ਦੀ ਕੋਸ਼ਿਸ਼ ਹੈ ਕਿ ਕੇਸ ਅਦਾਲਤ ਵਿਚ ਪੂਰੀ ਮਜ਼ਬੂਤੀ ਨਾਲ ਰੱਖਿਆ ਜਾਵੇ।ਦੱਸ ਦੇਈਏ ਕਿ ਸੀਬੀਆਈ ਨੇ ਇਹ ਮਾਮਲਾ ਪੰਜਾਬ ਦੇ ਇਕ ਸਟੇਟ ਟੈਕਸ ਅਧਿਕਾਰੀ ਦੀ ਸ਼ਿਕਾਇਤ ਤੋਂ ਬਾਅਦ ਦਰਜ਼ ਕੀਤੇ ਸੀ। ਅਧਿਕਾਰੀ ਦਾ ਦੋਸ਼ ਸੀ ਕਿ ਦੋਸ਼ੀ ਵਿਕਾਸ ਗੋਇਲ ਅਤੇ ਉਸਦੇ ਬੇਟੇ ਰਾਘਵ ਗੋਇਲ ਨੇ ਵਿਜੀਲੈਂਸ ਦੇ ਦਫ਼ਤਰ ਉਸ ਦੇ ਖ਼ਿਲਾਫ਼ ਦਰਜ਼ ਇਕ ਸ਼ਿਕਾਇਤ ਨੂੰ ਬੰਦ ਕਰਵਉਣ ਬਦਲੇ 20 ਲੱਖ ਦੀ ਰਿਸ਼ਵਤ ਮੰਗੀ ਹੈ ਪ੍ਰੰਤੂ ਬਾਅਦ ਵਿਚ ਇਹ ਸੌਦਾ 13 ਲੱਖ ਵਿਚ ਤੈਅ ਹੋਇਆ ਇਸ ਤੋਂ ਇਲਾਵਾ ਵਿਜੀਲੈਂਸ ਬਿਊਰੋ ਦੇ ਚੀਫ਼ ਦੇ ਰੀਡਰ ਚੰਡੀਗ੍ਹੜ ਇਕ  ਹੋਟਲ ਵਿਚ ਕਮਰਾ ਬੁੱਕ ਕਰਵਾਇਆ ਜਿੱਥੇ ਇਸ ਮਾਮਲੇ ਨਾਲ ਸੰਬੰਧਿਤ ਵਚੋਲੇ ਅਤੇ ਹੋਰ ਲੋਕ ਇਕੱਠੇ ਹੋਏ। ਇਸ ਤਰਾਂ ਸੀਬੀਆਈ ਦੀ ਟੀਮ ਤੇ ਰੇਡ ਕੀਤੀ ਅਤੇ ਦੋਸ਼ੀਆਂ ਨੂੰ 13 ਲੱਖ ਰੁਪਏ ਦੀ ਨਗਦੀ ਅਤੇ ਮੋਬਾਈਲ ਫੋਨ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਪ੍ਰੰਤੂ ਇਸ ਦੌਰਾਨ ਦੋਸ਼ੀਆਂ ਦੇ ਸੁਰੱਖਿਆ ਕਰਮਚਾਰੀਆਂ ਨੇ ਇਸ਼ਾਰਾ ਕੀਤਾ ਤਾਂ ਇਹ ਉਥੋਂ ਭੱਜ ਨਿਕਲੇ ਜਿਸ ਤੋਂ ਬਾਅਦ ਸੀਬੀਆਈ ਨੇ ਪਿੱਛਾ ਕਰਕੇ ਵਿਕਾਸ ਗੋਇਲ ਤੇ ਰਾਘਵ ਗੋਇਲ ਨੂੰ ਗਿਰਫ਼ਤਾਰ ਕਰ ਲਿਆ ਪ੍ਰੰਤੂ ਵਿਜੀਲੈਂਸ ਬਿਊਰੋ ਦੇ ਚੀਫ਼ ਦਾ ਰੀਡਰ ਫ਼ਰਾਰ ਹੋਣ ਵਿੱਚ ਸਫ਼ਲ ਰਿਹਾ।  

Published on: 14 May 2026

Amandeep Mehra
📣 Share this post

Latest News