• Thursday, 14 May 2026
Advertisement Advertisement
ਪੰਜਾਬ ਵਿਜੀਲੈਂਸ ਵਿਭਾਗ ਦੇ ਅਧਿਕਾਰੀ ਦਾ ਰੀਡਰ ਸੀਬੀਆਈ ਨੇ ਕੀਤਾ ਕਾਬੂ

12 May 2026

ਪੰਜਾਬ ਵਿਜੀਲੈਂਸ ਵਿਭਾਗ ਦੇ ਅਧਿਕਾਰੀ ਦਾ ਰੀਡਰ ਸੀਬੀਆਈ ਨੇ ਕੀਤਾ ਕਾਬੂ

ਚੰਡੀਗ੍ਹੜ,ਲੋਕਬਾਣੀ-- ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਵਿਜੀਲੈਂਸ ਹੈੱਡਕੁਆਰਟਰ ‘ਤੇ ਕੇਂਦਰੀ ਜਾਂਚ ਬਿਊਰੋ (CBI) ਦੀ ਇੱਕ ਟੀਮ ਨੇ ਛਾਪਾ ਮਾਰਿਆ। ਸੋਮਵਾਰ ਦੇਰ ਰਾਤ ਛਾਪਾ ਮਾਰਨ ਤੋਂ ਬਾਅਦ, ਟੀਮ ਮੰਗਲਵਾਰ ਸਵੇਰੇ ਪੰਜਾਬ ਵਿਜੀਲੈਂਸ ਚੀਫ਼ ਦੇ ਦਫ਼ਤਰ ਵਾਪਸ ਪਹੁੰਚੀ ਹੈ। ਦੱਸਿਆ ਜਾ ਰਿਹਾ ਹੈ ਕਿ ਟੀਮ ਕਥਿਤ ਰਿਸ਼ਵਤਖੋਰੀ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ।ਸੋਮਵਾਰ ਨੂੰ ਦੇਰ ਰਾਤ, CBI ਟੀਮ ਨੇ ਮੋਹਾਲੀ ਸਥਿਤ ਵਿਜੀਲੈਂਸ ਦਫ਼ਤਰ ‘ਤੇ ਛਾਪਾ ਮਾਰਿਆ ਅਤੇ ਇੱਕ ਸੀਨੀਅਰ ਵਿਜੀਲੈਂਸ ਅਧਿਕਾਰੀ ਦੇ ਰੀਡਰ ਨੂੰ ਹਿਰਾਸਤ ਵਿੱਚ ਲਿਆ। ਇਸ ਤੋਂ ਇਲਾਵਾ ਟੀਮ ਨੇ ਮਲੋਟ ਦੀ ਕ੍ਰਿਸ਼ਨਾ ਕਲੋਨੀ ਦੇ ਵਸਨੀਕ ਅਤੇ ਭਾਜਪਾ ਆਗੂ ਰਾਘਵ ਗੋਇਲ ਅਤੇ ਵਿਕਾਸ ਗੋਇਲ ‘ਤੇ ਵੀ ਛਾਪਾ ਮਾਰਿਆ।  ਇਸ ਤੋਂ ਬਾਅਦ ਵਿੱਚ ਉਨ੍ਹਾਂ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਮਾਮਲਾ ₹20 ਲੱਖ ਦੀ ਰਿਸ਼ਵਤ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਹਾਲਾਂਕਿ, ਸੀਬੀਆਈ ਨੇ ਇਸ ਮਾਮਲੇ ਸੰਬੰਧੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਏਬੀਪੀ ਸਾਂਝਾ ਇਸਦੀ ਪੁਸ਼ਟੀ ਨਹੀਂ ਕਰਦਾ। ਮੀਡੀਆ ਰਿਪੋਰਟਾਂ ਅਨੁਸਾਰ, ਸੀਬੀਆਈ ਨੇ ਚੰਡੀਗੜ੍ਹ ਦੇ ਇੱਕ ਪੰਜ ਸਿਤਾਰਾ ਹੋਟਲ ਵਿੱਚ ਛਾਪਾ ਮਾਰਿਆ, ਜਿੱਥੇ ਇੱਕ ਸੀਨੀਅਰ ਵਿਜੀਲੈਂਸ ਅਧਿਕਾਰੀ ਦੇ ਰੀਡਰ ਓਪੀ ਰਾਣਾ ਅਤੇ ਵਿਚੋਲੇ ਰਾਘਵ ਗੋਇਲ ਅਤੇ ਵਿਕਾਸ ਗੋਇਲ ਕਥਿਤ ਤੌਰ ‘ਤੇ ਇੱਕ ਸ਼ਿਕਾਇਤਕਰਤਾ ਨਾਲ ਸੌਦਾ ਕਰ ਰਹੇ ਸਨ। ਇਹ ਸੌਦਾ ₹20 ਲੱਖ ਰੁਪਏ ਦਾ ਸੀ, ਪਰ ਵਿਅਕਤੀ ₹13 ਲੱਖ ਲੈ ਕੇ ਆਇਆ, ਜਿਸਨੂੰ ਟੀਮ ਨੇ ਬਰਾਮਦ ਕਰ ਲਿਆ।CBI ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਰਾਘਵ ਗੋਇਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹ ਮੁਕਤਸਰ ਦੇ ਮਲੋਟ ਦਾ ਰਹਿਣ ਵਾਲਾ ਹੈ ਅਤੇ ਵਿਜੀਲੈਂਸ ਅਧਿਕਾਰੀ ਦਾ ਕਰੀਬੀ ਹੈ। ਉਸਨੂੰ ਪੰਜਾਬ ਸਰਕਾਰ ਦੁਆਰਾ ਪੁਲਿਸ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ। ਸੀਬੀਆਈ ਅਧਿਕਾਰੀਆਂ ਦੇ ਅਨੁਸਾਰ, ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ (ਪੀਸੀ ਐਕਟ) ਦੇ ਤਹਿਤ ਰੀਡਰ ਓਪੀ ਰਾਣਾ ਅਤੇ ਰਾਘਵ ਗੋਇਲ ਵਿਰੁੱਧ FIR ਦਰਜ ਕੀਤੀ ਗਈ ਹੈ।

Published on: 12 May 2026

Amandeep Mehra
📣 Share this post

Latest News