ਮਕਸੂਦਾ ਮੰਡੀ ਗੋਲ਼ੀ ਕਾਂਡ ਦਾ ਕਾਰਨ ਦੋਸ਼ੀ ਕੋਣ ਪੜ੍ਹੋ
ਜਲੰਧਰ, ਲੋਕ ਬਾਣੀ -- ਪੂਰੇ ਪੰਜਾਬ ਚ ਸਭ ਤੋਂ ਵੱਡੀ ਸਬਜ਼ੀ ਮੰਡੀ ਤੇ ਰੋਜ਼ਾਨਾ ਕਰੋੜਾਂ ਦਾ ਵਪਾਰ ਕਰਨ ਵਾਲੀ ਮਕਸੂਦਾ ਮੰਡੀ ਵਿੱਚ ਹਰ ਤਰ੍ਹਾਂ ਦੇ ਵਪਾਰੀ ਕਈ ਸਾਲਾਂ ਤੋਂ ਵਪਾਰ ਕਰ ਰਹੇ ਹਨ ਜੋ ਕੀ ਲੜਾਈ ਝਗੜੇ ਤੋਂ ਕਾਫੀ ਦੂਰ ਹਨ ਤੇ ਸਿਰਫ ਵਪਾਰ ਚ ਵਿਅਸਥ ਹਨ ਪਰ ਇਕ ਨਵੀਂ ਸ਼ੁਰੂਆਤ ਹੋਈ ਹੈ ਮੰਡੀ ਚ ਜਿਹੜੀ ਵੀ ਰਾਜਨੀਤਿਕ ਪਾਰਟੀ ਸਤਾ ਚ ਆਉਦੀ ਹੈ ਉਨ੍ਹਾਂ ਦੇ ਨੇਤਾਵਾਂ ਤੇ ਕਰੀਬੀਆਂ ਨੇ ਇਸ ਵੱਡੀ ਵਪਾਰ ਮੰਡੀ ਨੂੰ ਆਪਣੇ ਹਿਸਾਬ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਦਾ ਖਮੀਆਜ ਵਪਾਰੀ ਵਰਗ ਭੁਗਤ ਰਿਹਾ ਹੈ ਤੇ ਰੋਜ਼ਾਨਾ ਲੜਾਈ ਝਗੜੇ ਪਾਰਟੀ ਬਾਜੀ ਤੇ ਫੜਾ ਦੇ ਕਬਜ਼ੇ ਨੂੰ ਲੈ ਕੇ ਬਾਹਰੋਂ ਆਏ ਸ਼ਰਾਰਤੀ ਅਨਸਰ ਇਸ ਤਰ੍ਹਾਂ ਹੈਵੀ ਹੋ ਜਾਂਦੇ ਹਨ ਕੀ ਗੈਗਵਾਰ ਵਰਗਾ ਮਾਹੌਲ ਪੈਦਾ ਹੋ ਜਾਂਦਾ ਹੈ ਇਸ ਵਿਅਸਥ ਰਹਿਣ ਵਾਲੀ ਮੰਡੀ ਵਿੱਚ ਸੋਸਾਇਟੀ ਤੇ ਪ੍ਰਧਾਨਾਂ ਦੀ ਵੀ ਕਮੀਂ ਨਹੀਂ ਹੈ ਜੋ ਕੀ ਆੜਤੀ ਘਟ ਤੇ ਕੁੜਤੇ ਪਜਾਮੇ ਵਾਲੇ ਪ੍ਰਧਾਨ ਅਖਵਾਉਣ ਚ ਆਪਣਾ ਮਾਣ ਮਹਿਸੂਸ ਕਰਦੇ ਹਨ ਜਦੋਂ ਤੱਕ ਇੰਨਾ ਰਾਜਨੀਤਿਕ ਪਾਰਟੀਆਂ ਦੀ ਦਖਲ ਅੰਦਾਜੀ ਇਸ ਵੱਡੀ ਮੰਡੀ ਵਿਚੋਂ ਖਤਮ ਨਹੀਂ ਹੁੰਦੀ ਤੇ ਪ੍ਰਧਾਨਾਂ ਦੀ ਗਿਣਤੀ ਨਹੀਂ ਘਟਦੀ ਉਦੋਂ ਤੱਕ ਇਹ ਘਟਨਾਵਾਂ ਦਾ ਸਿਲਸਿਲਾ ਇਥੇ ਅਕਸਰ ਨਜ਼ਰ ਆ ਸਕਦਾਂ ਹੈ
