• Monday, 11 May 2026
Advertisement Advertisement
ਪੰਜਾਬ ਦੇ ਸਿੱਖਿਆ ਵਿਭਾਗ ਦੇ 300  ਅਧਿਆਪਕਾਂ ਦੀ ਨੌਕਰੀ ਤੋਂ ਹੋਈ ਛੁੱਟੀ

11 May 2026

ਪੰਜਾਬ ਦੇ ਸਿੱਖਿਆ ਵਿਭਾਗ ਦੇ 300 ਅਧਿਆਪਕਾਂ ਦੀ ਨੌਕਰੀ ਤੋਂ ਹੋਈ ਛੁੱਟੀ

ਚੰਡੀਗ੍ਹੜ,ਲੋਕਬਾਣੀ--ਇਸ ਵੇਲੇ ਦੀ ਵੱਡੀ ਖ਼ਬਰ ਬੇਰੁਜਗਾਰੀ ਨੂੰ ਖਤਮ ਕਰਨ ਦਾ ਨਾਅਰਾ ਲਾ ਕੇ ਸੱਤਾ ਵਿੱਚ ਆਮ ਆਦਮੀ ਪਾਰਟੀ (AAP) ਦੀ ਸਰਕਾਰ ਹੁਣ ਰੁਜਗਾਰ ਦੇਣ ਦੀ ਥਾਂ ਰੁਜਗਾਰ ਖੋਹਣ ਲੱਗੀ ਹੈ।ਬੇਰੁਜ਼ਗਾਰਾਂ ਦੇ ਹੱਕ ਚ ਹਰਾ ਪੈੱਨ ਚਲਾਉਣ ਦੇ ਵਾਅਦੇ ਕਰਨ ਵਾਲਾ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਅੱਜ ਜਦੋ 300 ਦੇ ਕਰੀਬ ਪੰਜਾਬ ਦੇ ਅਧਿਆਪਕਾਂ ਨੂੰ ਨੌਕਰੀ (Teacher Job) ਤੋਂ ਕੱਢਣ ਲਈ ਲਾਲ ਪੈੱਨ ਚਲਾਇਆ ਤਾਂ ਅਧਿਆਪਕਾਂ ਵਿੱਚ ਗੁੱਸੇ ਦੀ ਲਹਿਰ ਦੌੜ ਗਈ। ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਸਾਲ 2021 ਵਿਚ ਪਿਛਲੀ ਸਰਕਾਰ ਵੱਲੋਂ 4161 ਮਾਸਟਰ ਕੇਡਰ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਬਾਅਦ ਵਿਚ ਆਮ ਆਦਮੀ ਸਰਕਾਰ ਨੇ ਜਨਵਰੀ 2023 ਵਿੱਚ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ ਸਨ। ਫਿਰ ਵੀ ਲੰਬਾ ਸਮਾਂ ਅਧਿਆਪਕਾਂ ਨੂੰ ਸਕੂਲ ਵਿਚ ਭੇਜਣ ਲਈ ਭਗਵੰਤ ਮਾਨ ਸਰਕਾਰ ਟਾਲਮਟੋਲ ਕਰਦਿਆਂ 2023 ਵਿੱਚ ਜੋਇਨ ਕਰਵਾਇਆ ਸੀ।ਪਰ ਬੀਤੀ ਕੱਲ ਸਿੱਖਿਆ ਵਿਭਾਗ ਨੇ 4161 ਮਾਸਟਰ ਕੇਡਰ ਦੇ 300 ਦੇ ਕਰੀਬ ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣ ਦੇ ਨੋਟਿਸ ਜਾਰੀ ਕਰ ਦਿੱਤੇ ਹਨ ਜਿਸ ਵਿਚ ਸਾਫ ਲਿਖ ਦਿੱਤਾ ਹੈ ਕਿ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ, ਨਾਲ ਹੀ ਇਹਨਾਂ ਅਧਿਆਪਕਾਂ ਦਾ ਪਰਖਕਾਲ ਰੋਕਣ ਲਈ ਵੀ ਕਹਿ ਦਿੱਤਾ ਗਿਆ ਹੈ।ਸਰਕਾਰ ਦੇ ਇਸ ਨੋਟਿਸ ਦਾ ਤਿੱਖਾ ਵਿਰੋਧ ਕਰਦਿਆਂ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (DTF) ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁੱਖਵਿੰਦਰ ਸੁੱਖੀ, ਸੰਯੁਕਤ ਸਕੱਤਰ ਦਲਜੀਤ ਸਮਰਾਲਾ, ਵਿਤ ਸਕੱਤਰ ਜਸਵਿੰਦਰ ਬਠਿੰਡਾ, ਪ੍ਰੈਸ ਸਕੱਤਰ ਲਖਵੀਰ ਮੁਕਤਸਰ ਅਤੇ ਸਹਾਇਕ ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ ਨੇ ਮੁਖ ਮੰਤਰੀ ਭਾਗਵੰਤ ਸਿੰਘ ਮਾਨ ਨੂੰ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ 4161 ਮਾਸਟਰ ਕੇਡਰ ਦੇ ਜਿਹਨਾਂ ਅਧਿਆਪਕਾਂ ਨੂੰ ਇਹ ਨੋਟਿਸ ਜਾਰੀ ਕੀਤੇ ਹਨ, ਇਹਨਾਂ ਨੂੰ ਤੁਰੰਤ ਵਾਪਿਸ ਲਿਆ ਜਾਵੇ।ਜੇਕਰ ਸਰਕਾਰ ਦੁਆਰਾ ਇਹਨਾਂ ਨੋਟਿਸਾਂ ਨੂੰ ਵਾਪਿਸ ਨਹੀਂ ਲਿਆ ਜਾਂਦਾ ਤਾਂ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਇਸ ਮਸਲੇ ‘ਤੇ ਕਰੜਾ ਸੰਘਰਸ਼ ਉਲੀਕੇਗੀ। ਆਗੂਆਂ ਨੇ ਕਿਹਾ ਕਿ ਉਹ ਕਿਸੇ ਵੀ ਹਾਲਤ ਵਿੱਚ ਕਿਸੇ ਵੀ ਅਧਿਆਪਕ ਦੀ ਨੌਕਰੀ ਨਹੀਂ ਖੁੱਸਣ ਦੇਣਗੇ।  

Published on: 11 May 2026

Amandeep Mehra
📣 Share this post