• Monday, 11 May 2026
Advertisement Advertisement
ਪੰਜਾਬ ਚ ਅੱਜ ਹੋਵੇਗਾ ਨਗਰ ਨਿਗਮ ਚੋਣਾਂ ਦੀ ਤਰੀਕ ਦਾ ਐਲਾਨ

11 May 2026

ਪੰਜਾਬ ਚ ਅੱਜ ਹੋਵੇਗਾ ਨਗਰ ਨਿਗਮ ਚੋਣਾਂ ਦੀ ਤਰੀਕ ਦਾ ਐਲਾਨ

ਜਲੰਧਰ, ਵਿਸ਼ਾਲ ਸ਼ੈਲੀ--ਇਸ ਵੇਲੇ ਦੀ ਵੱਡੀ ਖ਼ਬਰ ਪਿੱਛਲੇ ਲੰਬੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਦਾ ਸੰਭਾਵਿਤ ਤੌਰ 'ਤੇ ਅੱਜ ਐਲਾਨ ਹੋਣ ਜਾ ਰਿਹਾ। ਸੂਚਨਾ ਮੁਤਾਬਕ ਇਹ ਚੋਣਾਂ ਇਸੇ ਮਹੀਨੇ ਦੇ ਅਖੀਰ ਵਿਚ ਹੋ ਸਕਦੀਆਂ ਹਨ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋ ਸੋਮਵਾਰ ਨੂੰ ਪ੍ਰੈਸ ਕਾਨਫਰੰਸ ਰੱਖੀ ਗਈ ਹੈ। ਦੱਸਣਾ ਬਣਦਾ ਹੈ ਕਿ ਪੰਜਾਬ ਦੇ ਵਿਚ ੯ ਨਗਰ ਨਿਗਮ ਤੇ 100 ਦੇ ਕਰੀਬ ਨਗਰ ਕੌਂਸਲ ਚੋਣਾਂ ਹੋਣ ਵਾਲੀਆਂ ਹਨ। ਹਾਲਾਂਕਿ ਸਰਕਾਰ ਵੱਲੋ ਵਾਰਡਬੰਦੀ ਸਮੇਤ ਹੋਰ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ ਪ੍ਰੰਤੂ ਵਾਰਡਬੰਦੀ ਦਾ ਮਾਮਲਾ ਅਦਾਲਤਾਂ ਤੱਕ ਪੁੱਜਣ ਕਾਰਨ ਦੇਰੀ ਹੁੰਦੀ ਰਹੀ।    

Published on: 11 May 2026

Amandeep Mehra
📣 Share this post