• Monday, 11 May 2026
Advertisement Advertisement
ਤੇਜ਼ ਤੂਫਾਨ ਕਾਰਨ ਪੰਜਾਬ ਚ ਬੂਰਾ ਹਾਲ

11 May 2026

ਤੇਜ਼ ਤੂਫਾਨ ਕਾਰਨ ਪੰਜਾਬ ਚ ਬੂਰਾ ਹਾਲ

ਪਠਾਨਕੋਟ, ਲੋਕਬਾਣੀ-- ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਅੰਦਰ ਬੀਤੀ ਰਾਤ ਤੋਂ ਮੌਸਮ ਬਦਲ ਗਿਆ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਬੀਤੀ ਰਾਤ ਤੋਂ ਤੇਜ਼ ਤੂਫਾਨ ਅਤੇ ਕਈ ਥਾਵਾਂ ‘ਤੇ ਮੀਂਹ ਨੇ ਰਿਕਾਰਡ ਤੋੜ ਦਿੱਤੇ। ਤੇਜ਼ ਤੂਫਾਨ ਇਹਨਾਂ ਸੀ ਕਿ ਇਮਾਰਤਾਂ ਤੱਕ ਡਿੱਗ ਗਈਆਂ, ਕੁਝ ਜਗਾਵਾਂ ਤੋਂ ਸਕੂਲਾਂ ਦੀਆਂ ਕੰਧਾਂ ਡਿੱਗਣ ਦੀ ਵੀ ਸੂਚਨਾ ਮਿਲੀ ਹੈ। ਮੌਸਮ ਵਿਭਾਗ ਦੇ ਅਲਰਟ ਮੁਤਾਬਕ ਬੀਤੀ ਰਾਤ ਤੋਂ ਹੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਅਤੇ ਗਰਜ ਦੇ ਨਾਲ ਮੀਂਹ ਪੈ ਰਿਹਾ ਹੈ। ਕਈ ਥਾਵਾਂ ‘ਤੇ ਤਾਂ ਅਸਮਾਨੀ ਬਿਜਲੀ ਡਿੱਗਣ ਦੀਆਂ ਵੀ ਖਬਰਾਂ ਹਨ। ਮਿਲੀ ਜਾਣਕਾਰੀ ਦੇ ਮੁਤਾਬਕ, ਬੀਤੀ ਰਾਤ 1 ਵਜੇ ਦੇ ਕਪੰਜਾਬ ਅੰਦਰ ਬੀਤੀ ਰਾਤ ਤੋਂ ਮੌਸਮ ਬਦਲ ਗਿਆ, ਅਤੇ ਖ਼ਰਾਬ ਮੌਸਮ ਦੇ ਨਾਲ ਆਏ ਤੇਜ ਤੂਫ਼ਾਨਾਂ ਨੇ ਹੁਸ਼ਿਆਰਪੁਰ ਟਾਂਡਾ ਖੇਤਰ ਵਿਚ ਤਬਾਹੀ ਮਚਾ ਦਿਤੀ। ਤੇਜ ਹਵਾਵਾਂ ਨੇ ਕਈ ਪਿੰਡਾਂ ਵਿਚ ਦਰਖ਼ਤ ਉਖਾੜ ਦਿੱਤੇ। ਬਿਜਲੀ ਦੇ ਖੰਭੇ ਅਤੇ ਕਈ ਇਮਾਰਤਾਂ ਨੂੰ ਨੁਕਸਾਨ ਪੁਹੰਚ ਗਿਆ। ਸਕੂਲ ਦੀਆਂ ਦੋ ਕੰਧਾਂ ਵੀ ਤੇਜ ਤੂਫ਼ਾਨ ਕਾਰਨ ਢਹਿ ਗਈਆਂ।ਮਿਆਨੀ-ਗਿਲਜੀਅਨ ਸੜਕ ‘ਤੇ ਸੜਕ ਦੇ ਵਿਚਕਾਰ ਇੱਕ ਵੱਡਾ ਦਰੱਖਤ ਡਿੱਗ ਗਿਆ, ਜਿਸ ਨਾਲ ਆਵਾਜਾਈ ਵਿੱਚ ਵਿਘਨ ਪਿਆ ਅਤੇ ਪੈਦਲ ਚੱਲਣ ਵਾਲਿਆਂ ਨੂੰ ਕਾਫ਼ੀ ਅਸੁਵਿਧਾ ਹੋਈ।ਤੂਫਾਨ ਤੋਂ ਬਾਅਦ, ਬਿਜਲੀ ਵਿਭਾਗ ਨੇ ਸੁਰੱਖਿਆ ਕਾਰਨਾਂ ਕਰਕੇ ਰਾਤ ਭਰ ਲਗਭਗ ਪੂਰੇ ਖੇਤਰ ਦੀ ਬਿਜਲੀ ਕੱਟ ਦਿੱਤੀ। ਵਿਭਾਗ ਦੀਆਂ ਟੀਮਾਂ ਇਸ ਸਮੇਂ ਮੌਕੇ ‘ਤੇ ਨੁਕਸਾਨ ਦਾ ਮੁਲਾਂਕਣ ਕਰ ਰਹੀਆਂ ਹਨ ਅਤੇ ਬਿਜਲੀ ਬਹਾਲ ਕਰ ਰਹੀਆਂ ਹਨ। IMD ਨੇ ਪੰਜਾਬ ਵਾਸੀਆਂ ਨੂੰ ਖਰਾਬ ਮੌਸਮ ਦੌਰਾਨ ਚੌਕਸ ਰਹਿਣ ਦੀ ਅਪੀਲ ਕਰ ਰਿਹਾ ਹੈ।

Published on: 11 May 2026

Amandeep Mehra
📣 Share this post