• Thursday, 14 May 2026
Advertisement Advertisement
ਪੰਜਾਬ ਵਿੱਚ ਦੁੱਧ ਹੋਇਆ ਮਹਿੰਗਾ ਪੜ੍ਹੋ ਪੂਰੀ ਖਬਰ

14 May 2026

ਪੰਜਾਬ ਵਿੱਚ ਦੁੱਧ ਹੋਇਆ ਮਹਿੰਗਾ ਪੜ੍ਹੋ ਪੂਰੀ ਖਬਰ

ਚੰਡੀਗ੍ਹੜ, ਲੋਕਬਾਣੀ-- ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਦੇ ਲੋਕਾਂ ਨੂੰ ਮਹਿੰਗਾਈ ਦਾ ਇਕ ਹੋਰ ਝਟਕਾ ਲੱਗਿਆ ਹੈ। ਅਮੂਲ ਅਤੇ ਮਦਰ ਡੇਅਰੀ ਤੋਂ ਬਾਅਦ ਹੁਣ ਵੇਰਕਾ ਨੇ ਵੀ ਦੁੱਧ ਦੀਆਂ ਕੀਮਤਾਂ ਵਿਚ ਵਾਧੇ ਦਾ ਐਲਾਨ ਕਰ ਦਿੱਤਾ ਹੈ। ਮਿਲਕਫੈੱਡ ਵੱਲੋਂ ਜਾਰੀ ਨਵੇਂ ਹੁਕਮਾਂ ਅਨੁਸਾਰ ਦੁੱਧ ਦੇ ਵੱਖ-ਵੱਖ ਰੂਪਾਂ ਦੀਆਂ ਕੀਮਤਾਂ ਵਿਚ 2 ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ ਕੀਤਾ ਗਿਆ ਹੈ। ਨਵੀਆਂ ਦਰਾਂ ਅੱਜ ਵੀਰਵਾਰ ਸਵੇਰੇ ਤੋਂ ਲਾਗੂ ਕਰ ਦਿੱਤੀਆਂ ਗਈਆਂ ਹਨ। ਵੇਰਕਾ ਵੱਲੋਂ ਕੀਤੇ ਇਸ ਵਾਧੇ ਦਾ ਅਸਰ ਪੂਰੀ ਕਰੀਮ ਦੁੱਧ, ਮਿਆਰੀ ਦੁੱਧ, ਟੋਨਡ ਦੁੱਧ ਅਤੇ ਗਾਂ ਦੇ ਦੁੱਧ ਸਮੇਤ ਸਾਰੇ ਰੂਪਾਂ ‘ਤੇ ਪਵੇਗਾ। ਦੁੱਧ ਦੀਆਂ ਕੀਮਤਾਂ ਵਧਣ ਨਾਲ ਆਮ ਘਰਾਂ ਦੇ ਮਹੀਨਾਵਾਰ ਖਰਚ ਵਿਚ ਵੀ ਇਜਾਫ਼ਾ ਹੋਣ ਦੀ ਸੰਭਾਵਨਾ ਹੈ। ਵੇਰਕਾ ਵੱਲੋਂ ਕੀਤੇ ਇਸ ਵਾਧੇ ਦਾ ਅਸਰ ਪੂਰੀ ਕਰੀਮ ਦੁੱਧ, ਮਿਆਰੀ ਦੁੱਧ, ਟੋਨਡ ਦੁੱਧ ਅਤੇ ਗਾਂ ਦੇ ਦੁੱਧ ਸਮੇਤ ਸਾਰੇ ਰੂਪਾਂ ‘ਤੇ ਪਵੇਗਾ। ਦੁੱਧ ਦੀਆਂ ਕੀਮਤਾਂ ਵਧਣ ਨਾਲ ਆਮ ਘਰਾਂ ਦੇ ਮਹੀਨਾਵਾਰ ਖਰਚ ਵਿਚ ਵੀ ਇਜਾਫ਼ਾ ਹੋਣ ਦੀ ਸੰਭਾਵਨਾ ਹੈ। ਦੇਸ਼ ਦੀਆਂ ਵੱਡੀਆਂ ਡੇਅਰੀ ਕੰਪਨੀਆਂ ਅਮੂਲ ਅਤੇ ਮਦਰ ਡੇਅਰੀ ਵੱਲੋਂ ਵੀ ਆਪਣੇ ਸਾਰੇ ਦੁੱਧ ਉਤਪਾਦਾਂ ਦੀਆਂ ਕੀਮਤਾਂ ਵਿਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਕੰਪਨੀਆਂ ਦਾ ਕਹਿਣਾ ਹੈ ਕਿ ਵਧ ਰਹੀਆਂ ਸੰਚਾਲਨ ਲਾਗਤਾਂ ਅਤੇ ਉਤਪਾਦਨ ਖਰਚਿਆਂ ਕਾਰਨ ਕੀਮਤਾਂ ਵਧਾਉਣੀਆਂ ਲਾਜ਼ਮੀ ਹੋ ਗਈਆਂ ਸਨ। ਦੁੱਧ ਦੀਆਂ ਕੀਮਤਾਂ ਵਧਣ ਨਾਲ ਆਮ ਲੋਕਾਂ ਵਿਚ ਨਾਰਾਜ਼ਗੀ ਵੇਖਣ ਨੂੰ ਮਿਲ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਰੋਜ਼ਮਰ੍ਹਾ ਦੀਆਂ ਵਸਤਾਂ ਮਹਿੰਗੀਆਂ ਹੋ ਚੁੱਕੀਆਂ ਹਨ ਅਤੇ ਹੁਣ ਦੁੱਧ ਦੇ ਰੇਟ ਵਧਣ ਨਾਲ ਘਰੇਲੂ ਬਜਟ ਹੋਰ ਪ੍ਰਭਾਵਿਤ ਹੋਵੇਗਾ।

Published on: 14 May 2026

Amandeep Mehra
📣 Share this post

Latest News