ਸ਼ਹਿਰ ਦੀ ਮਸ਼ਹੂਰ ਮੋਬਾਈਲ ਦੀ ਦੁਕਾਨ ਤੇ ਆ ਕੀ ਹੋ ਗਿਆ
ਲੁਧਿਆਣਾ , ਸੁਖਚੈਨ ਮੇਹਰਰਾ .ਅੱਜ ਚੋਰਾਂ ਨੇਪੁਲਸ ਕਮਿਸ਼ਨਰੇਟ ਨੂੰ ਖੁੱਲੀ ਚੁਣੌਤੀ ਦੇ ਦਿੱਤੀ ਹੈ। ਪੋਸ਼ ਅਤੇ ਭੀੜ ਵਾਲੇ ਇਲਾਕੇ ਘੁਮਾਰ ਮੰਡੀ ਦੇ ਮੇਨ ਰੋਡ ’ਤੇ ਸਥਿਤ ਕਲਾਸਿਕ ਗਿਫਟ ਮੋਬਾਇਲ ਸ਼ਾਪ ’ਤੇ ਤੜਕੇ ਧਾਵਾ ਬੋਲਦਿਆਂ 5 ਨਕਾਬਪੋਸ਼ ਚੋਰਾਂ ਨੇ ਸੱਬਲ ਨਾਲ ਗੇਟ ਤੋੜ ਕੇ ਦੁਕਾਨ ਵਿਚੋਂ ਕਰੀਬ 30 ਤੋਂ 35 ਲੱਖ ਰੁਪਏ ਮੁੱਲ ਦੇ 100 ਤੋਂ ਵੱਧ ਮਹਿੰਗੇ ਬ੍ਰਾਂਡਿਡ ਮੋਬਾਇਲ ਫੋਨ ਤੇ 15 ਹਜ਼ਾਰ ਕੈਸ਼ ਚੋਰ ਕੀਤੇ ਤੇ ਫਰਾਰ ਹੋ ਗਏ ਪਰ ਚੋਰਾਂ ਦੀਆਂ ਹਰਕਤਾਂ ਦੁਕਾਨ ਦੇ ਅੰਦਰ ਅਤੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈਆਂ।ਸੂਚਨਾ ਤੋਂ ਬਾਅਦ ਪੁੱਜੀ ਥਾਣਾ ਡਵੀਜ਼ਨ ਨੰ.8 ਦੀ ਪੁਲਸ ਨੇ ਸਾਰੀਆਂ ਫੁਟੇਜ ਕਬਜੇ ਵਿਚ ਲੈ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਘੁਮਾਰ ਮੰਡੀ ਮੇਨ ਰੋਡ ਸਥਿਤ ਕਲਾਸਿਕ ਗਿਫਟ ਮੋਬਾਇਲ ਸ਼ਾਪ ਦੇ ਮਾਲਕ ਯੋਗੇਸ਼ ਰੋਜਾਨਾ ਵਾਂਗ ਰਾਤ ਨੂੰ ਦੁਕਾਨ ਬੰਦ ਕਰਕੇ ਘਰ ਗਏ ਸਨ। ਤੜਕੇ ਕਰੀਬ 4 ਤੋਂ 5 ਵਜੇ ਦੇ ਵਿਚ ਇਕ ਗਿਰੋਹ ਦੇ 5 ਨਕਾਬਪੋਸ਼ ਅਣਪਛਾਤੇ ਚੋਰ ਦੁਕਾਨ ਦੇ ਅੰਦਰ ਪੁੱਜੇ। ਚੋਰਾਂ ਨੇ ਲੋਹੇ ਦੇ ਸੱਬਲ ਦੀ ਮਦਦ ਨਾਲ ਦੁਕਾਨ ਦੇ ਸ਼ਟਰ ਤੇ ਮੁੱਖ ਗੇਟ ਦੇ ਜਿੰਦੇ ਤੋੜੇ ਅਤੇ ਅੰਦਰ ਦਾਖਲ ਹੋ ਗਏ ਅਤੇ ਪੂਰੀ ਦੁਕਾਨ ਚੈੱਕ ਕੀਤੀ। ਚੋਰਾਂ ਨੂੰ ਪ੍ਰੀਮੀਅਮ ਫੋਨ ਦੀ ਪੂਰੀ ਸਮਝ ਸੀ। ਉਨ੍ਹਾਂ ਦੁਕਾਨ ਵਿਚ ਡਿਸਪਲੇ ਤੇ ਸਟਾਕ ਵਿਚ ਰੱਖੇ ਮਹਿੰਗੇ ਅਤੇ ਬ੍ਰਾਂਡਿਡ ਕੰਪਨੀਆਂ ਦੇ 100 ਤੋਂ ਵੱਧ ਸਮਾਰਟ ਫੋਨ ਬੋਰੀਆਂ ਵਿਚ ਭਰ ਲਏ ਜਿਨ੍ਹਾ ਦੀ ਕੁਲ ਕੀਮਤ 30 ਤੋਂ 35 ਲੱਖ ਰੁਪਏ ਦੱਸੀ ਜਾ ਰਹੀ ਹੈ। ਹੈਰਾਨੀ ਦੀ ਗੱਲ ਇਹ ਰਹੀ ਕਿ ਮੁਲਜ਼ਮ ਦੁਕਾਨ ਤੋਂ ਸਸਤੇ ਤੇ ਕੀਪੈਡ ਫੋਨ ਅਤੇ ਸ਼ੋਕੇਸ ਵਿਚ ਲੱਗੇ ਡੰਮੀ ਮੋਬਾਇਲ ਫੋਨ ਨੂੰ ਹੱਥ ਲਾਏ ਬਿਨਾਂ ਛੱਡ ਗਏ ਤੇ ਚੰਦ ਮਿੰਟਾਂ ਵਿਚ ਵਾਰਦਾਤ ਕਰਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿਤੀ ਹੈ
Politics
