• Saturday, 15 August 2026
Advertisement Advertisement
ਪੰਜਾਬ ਚ ਹੁਣ ਫਾਰਮਾਸਿਸਟਾਂ ਦੀ ਭਰਤੀ ਤੇ ਲੱਗੀ ਰੋਕ

13 Aug 2026

ਪੰਜਾਬ ਚ ਹੁਣ ਫਾਰਮਾਸਿਸਟਾਂ ਦੀ ਭਰਤੀ ਤੇ ਲੱਗੀ ਰੋਕ

ਪੰਜਾਬ ਚ ਹੁਣ ਫਾਰਮਾਸਿਸਟਾਂ ਦੀ ਭਰਤੀ ਤੇ ਲੱਗੀ ਰੋਕ 
ਚੰਡੀਗੜ ਲੋਕ ਬਾਣੀ --ਪੰਜਾਬ ਤੇ ਸਿਹਤ ਵਿਭਾਗ ’ਚ 454 ਫਾਰਮੇਸੀ ਅਫਸਰਾਂ ਦੀ ਭਰਤੀ ਲਈ 11 ਜੂਨ ਨੂੰ ਇਸ਼ਤਿਹਾਰ ਪ੍ਰਕਾਸ਼ਿਤ ਹੋਇਆ ਸੀ ਅਤੇ 19 ਜੁਲਾਈ ਨੂੰ ਲਿਖਤੀ ਪ੍ਰੀਖਿਆ ਹੋਈ ਸੀ। ਇਸ ਪ੍ਰੀਖਿਆ ’ਚ ਹਾਈਟੈੱਕ ਨਕਲ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਫ਼ਰੀਦਕੋਟ ਪੁਲੀਸ ਨੇ 19 ਜੁਲਾਈ ਨੂੰ ਨਕਲ ਗਰੋਹ ਖ਼ਿਲਾਫ਼ ਕੇਸ ਦਰਜ ਕੀਤਾ ਸੀ।ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫਾਰਮਾਸਿਸਟਾਂ ਦੀ ਵਿਵਾਦਤ ਭਰਤੀ ’ਤੇ 17 ਸਤੰਬਰ ਤੱਕ ਰੋਕ ਲਗਾ ਦਿੱਤੀ ਹੈ। ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨੇ 454 ਫਾਰਮਾਸਿਸਟਾਂ ਦੀ ਭਰਤੀ ਲਈ ਪ੍ਰਕਿਰਿਆ ਵਿੱਢੀ ਸੀ ਅਤੇ ਇਸ ਲਈ ਲਿਖਤੀ ਪ੍ਰੀਖਿਆ ’ਚ ਹਾਈਟੈੱਕ ਨਕਲ ਸਕੈਂਡਲ ਬੇਪਰਦ ਹੋਇਆ ਸੀ। ਵਿਰੋਧੀ ਧਿਰਾਂ ਨੇ ਇਸ ਭਰਤੀ ’ਚ ਪੇਪਰ ਲੀਕ ਹੋਣ ਦਾ ਦੋਸ਼ ਲਾਇਆ ਸੀ ਅਤੇ ਕਾਂਗਰਸ ਨੇ ਫ਼ਰੀਦਕੋਟ ਵਿੱਚ ਇਸ ਮਾਮਲੇ ’ਤੇ ਪ੍ਰਦਰਸ਼ਨ ਵੀ ਕੀਤਾ ਸੀ।
ਅਦਾਲਤ ਨੇ ਇਸ ਤੋਂ ਪਹਿਲਾਂ ਅਧੀਨ ਸੇਵਾਵਾਂ ਚੋਣ ਬੋਰਡ ਦੇ ਆਬਕਾਰੀ ਤੇ ਕਰ ਅਫਸਰਾਂ ਦੀ ਭਰਤੀ ’ਤੇ ਵੀ ਰੋਕ ਲਾ ਦਿੱਤੀ ਸੀ। ਜਸਟਿਸ ਸੰਦੀਪ ਮੌਦਗਿੱਲ ਦੀ ਅਦਾਲਤ ਵੱਲੋਂ ਸੁਣਾਏ ਫ਼ੈਸਲੇ ’ਚ ਫਾਰਮਾਸਿਸਟਾਂ ਦੀ ਭਰਤੀ ਦੀ ਪ੍ਰਕਿਰਿਆ ’ਤੇ ਵੀ 17 ਸਤੰਬਰ ਤੱਕ ਰੋਕ ਲਾ ਦਿੱਤੀ ਗਈ ਹੈ। ਕੇਸ਼ਵ ਕੰਬੋਜ ਅਤੇ ਹੋਰਨਾਂ ਵੱਲੋਂ ਇਸ ਭਰਤੀ ਪ੍ਰਕਿਰਿਆ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ ਸੀ। ਹਾਈ ਕੋਰਟ ਨੇ ਜੁਲਾਈ ਦੇ ਆਖ਼ਰੀ ਹਫ਼ਤੇ ਇਸ ਮਾਮਲੇ ’ਤੇ ਨੋਟਿਸ ਜਾਰੀ ਕੀਤਾ ਸੀ। ਪਟੀਸ਼ਨਰਾਂ ਨੇ ਇਸ ਭਰਤੀ ਪ੍ਰੀਖਿਆ ਰੱਦ ਕਰਨ ਦੀ ਮੰਗ ਕੀਤੀ ਸੀ। ਹੁਣ ਮਾਮਲੇ ’ਤੇ ਅਗਲੀ ਸੁਣਵਾਈ 17 ਸਤੰਬਰ ਨੂੰ ਹੋਵੇਗੀ।

 

Published on: 13 Aug 2026

Amandeep Mehra
📣 Share this post

Latest News