ਨਫੇਰ ਚੱਲੀ ਗੋਲੀ ਇਕ ਜਖਮੀ ਦੋਸ਼ੀ ਫਰਾਰ
ਮਾਨਸਾ ਲੋਕ ਬਾਣੀ --ਮਾਨਸਾ ਸ਼ਹਿਰ ਦੀ ਸਿਰਸਾ ਰੋਡ ਸਥਿਤ ਕ੍ਰਿਸ਼ਨਾ ਕਲੌਨੀ ਵਿਖੇ ਬਾਹਰੋ ਆਏ ਇਕ ਵਿਅਕਤੀ ਵਲੋਂ ਗੋਲੀ ਚਲਾਉਣ ਕਾਰਨ ਇਕ ਔਰਤ ਜ਼ਖ਼ਮੀ ਹੋ ਗਈ ਹੈ। ਜਿਸ ਨੂੰ ਸਿਵਲ ਹਸਪਤਾਲ ਮਾਨਸਾ ਦਾਖਲ ਕਰਵਾਉਣ ਉਪਰੰਤ ਏਮਜ਼ ਬਠਿੰਡਾ ਲਈ ਰੈਫਰ ਕਰ ਦਿੱਤਾ ਗਿਆ ਹੈ। ਬੁੱਧਵਾਰ ਦੀ ਸ਼ਾਮ ਸ਼ਹਿਰ ਦੀ ਕ੍ਰਿਸ਼ਨਾ ਕਲੌਨੀ ਵਿਖੇ ਬਾਹਰੋ ਆਏ ਇਕ ਵਿਅਕਤੀ ਦਾ ਕਲੌਨੀ ’ਚ ਰਹਿੰਦੇ ਵਿਅਕਤੀ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ। ਜਿੰਨ੍ਹਾਂ ਵਿੱਚ ਬਹਿਸਬਾਜ਼ੀ ਕਾਫ਼ੀ ਵਧ ਗਈ ਅਤੇ ਬਾਹਰੋਂ ਆਏ ਵਿਅਕਤੀ ਨੇ ਗੁੱਸੇ ’ਚ ਆ ਕੇ ਫਾਇਰਿੰਗ ਕਰ ਦਿੱਤੀ।ਇਸ ਦੌਰਾਨ ਮੌਕੇ ’ਤੇ ਮੌਜੂਦ ਨੀਤੂ ਰਾਣੀ ਨਾਮ ਦੀ ਇੱਕ ਔਰਤ ਨੂੰ ਗੋਲੀ ਲੱਗੀ। ਜਾਣਕਾਰੀ ਅਨੁਸਾਰ ਗੋਲੀ ਔਰਤ ਦੇ ਢਿੱਡ ਵਿੱਚੋਂ ਆਰ ਪਾਰ ਹੋ ਗਈ। ਜਿਸ ਕਾਰਨ ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਏਮਜ਼ ਬਠਿੰਡਾ ਲਈ ਰੈਫਰ ਕਰ ਦਿੱਤਾ ਗਿਆ ਹੈ।ਥਾਣਾ ਸਿਟੀ -1 ਦੀ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਕੈਮਰੇ ਖੰਗਾਲਣੇ ਸ਼ੁਰੂ ਕੀਤੇ ਹਨ। ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ ਹੈ। ਥਾਣਾ ਮੁਖੀ ਸੁਖਜੀਤ ਸਿੰਘ ਨੇ ਦੱਸਿਆ ਪੁਲੀਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ ਅਤੇ ਜਿਸ ਉਪਰੰਤ ਘਟਨਾ ਦੇ ਸਹੀ ਵੇਰਵਿਆਂ ਦਾ ਪਤਾ ਲੱਗ ਸਕੇਗਾ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ
Politics
