ਪੰਜਾਬ ਸਰਕਾਰ ਨੇ 12 ਆਈ ਪੀ ਐੱਸ ਅਤੇ 112 ਪੀ ਪੀ ਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਪੜੋ
ਚੰਡੀਗੜ , ਲੋਕ ਬਾਣੀ --ਨਾਨਕ ਸਿੰਘ ਡੀ ਆਈ ਜੀ ਇੰਟਰਨਲ ਵਿਜੀਲੈਂਸ ਸੈੱਲ ਤਾਇਨਾਤ
ਉੱਥੇ ਹੀ ਆਈ ਪੀ ਐੱਸ ਅਧਿਕਾਰੀ ਨਾਨਕ ਸਿੰਘ ਨੂੰ ਡੀ ਆਈ ਜੀ, ਇੰਟਰਨਲ ਵਿਜੀਲੈਂਸ ਸੈੱਲ, ਪੰਜਾਬ, ਚੰਡੀਗੜ੍ਹ ਤਾਇਨਾਤ ਕੀਤਾ ਗਿਆ ਹੈ ਅਤੇ ਉਹ ਡੀ ਆਈ ਜੀ, ਰੋਪੜ ਰੇਂਜ, ਰੋਪੜ ਦਾ ਵਾਧੂ ਚਾਰਜ ਵੀ ਸੰਭਾਲਣਗੇ।ਉੱਥੇ ਹੀ ਵਤਸਲਾ ਗੁਪਤਾ ਨੂੰ ਏ ਆਈ ਜੀ ਪਰਸ-II, ਪੰਜਾਬ, ਚੰਡੀਗੜ੍ਹ ਵਿਖੇ ਤਾਇਨਾਤ ਕੀਤਾ ਗਿਆ ਹੈ। ਜਦਕਿ ਪ੍ਰਗਿਆ ਜੈਨ ਨੂੰ ਏ ਆਈ ਜੀ ਏ ਐੱਨ ਟੀ ਐੱਫ (ANTF), ਲੁਧਿਆਣਾ ਰੇਂਜ, ਲੁਧਿਆਣਾ ਦੇ ਅਹੁੱਦੇ ਉੱਤੇ ਤਾਇਨਾਤ ਕੀਤਾ ਗਿਆ ਹੈ ਅਤੇ ਉਹ ਏ ਆਈ ਜੀ ਇੰਟਰਨਲ ਸਿਕਿਓਰਿਟੀ, ਪੰਜਾਬ, ਲੁਧਿਆਣਾ ਦਾ ਵਾਧੂ ਚਾਰਜ ਵੀ ਸੰਭਾਲਣਗੇ, ਤਾਂ ਜੋ ਵਤਸਲਾ ਗੁਪਤਾ ਨੂੰ ਉਨ੍ਹਾਂ ਕੋਲ ਮੌਜੂਦ ਵਾਧੂ ਚਾਰਜ ਤੋਂ ਮੁਕਤ ਕੀਤਾ ਜਾ ਸਕੇ।ਇਸ ਤੋਂ ਇਲਾਵਾ ਅਰਵਿੰਦ ਮੀਣਾ ਨੂੰ ਡੀ ਸੀ ਪੀ ਲਾਅ ਐਂਡ ਆਰਡਰ, ਲੁਧਿਆਣਾ ਤਾਇਨਾਤ ਕੀਤਾ ਗਿਆ ਹੈ। ਜਦਕਿ ਆਕਰਸ਼ੀ ਜੈਨ ਨੂੰ ਡੀ ਸੀ ਪੀ ਹੈੱਡਕੁਆਰਟਰ, ਅੰਮ੍ਰਿਤਸਰ ਤਾਇਨਾਤ ਕੀਤਾ ਗਿਆ ਹੈ। ਉੱਥੇ ਹੀ ਜਸਰੂਪ ਕੌਰ ਬਾਠ ਨੂੰ ਡੀ ਸੀ ਪੀ ਲਾਅ ਐਂਡ ਆਰਡਰ, ਜਲੰਧਰ ਲਗਾਇਆ ਗਿਆ ਹੈ ਅਤੇ ਆਦਿਤਿਆ ਐੱਸ. ਵਾਰੀਅਰ ਨੂੰ ਡੀ ਸੀ ਪੀ ਸਿਟੀ, ਜਲੰਧਰ ਤਾਇਨਾਤ ਕੀਤਾ ਗਿਆ ਹੈ।ਜਯੰਤ ਪੁਰੀ ਨੂੰ ਜਗਬਿੰਦਰ ਸਿੰਘ, ਪੀ ਪੀ ਐੱਸ (PPS) ਦੀ ਥਾਂ ਏ ਡੀ ਸੀ ਪੀ ਇਨਵੈਸਟੀਗੇਸ਼ਨ, ਅੰਮ੍ਰਿਤਸਰ ਤਾਇਨਾਤ ਕੀਤਾ ਗਿਆ ਹੈ।
ਉੱਥੇ ਹੀ ਅਸ਼ੋਕ ਮੀਣਾ ਮਨਮੀਤ ਸਿੰਘ, ਪੀ ਪੀ ਐੱਸ (PPS) ਦੀ ਜਗ੍ਹਾ ਐੱਸ ਪੀ ਇਨਵੈਸਟੀਗੇਸ਼ਨ, ਸ੍ਰੀ ਮੁਕਤਸਰ ਸਾਹਿਬ ਦਾ ਕੰਮਕਾਜ ਦੇਖਣਗੇ। ਜਦਕਿ ਧਾਰਾਵਥ ਸਾਈ ਪ੍ਰਕਾਸ਼ ਦੇਵ ਸਿੰਘ, ਪੀ ਪੀ ਐੱਸ (PPS) ਦੀ ਜਗ੍ਹਾ ਏ ਡੀ ਸੀ ਪੀ-III, ਲੁਧਿਆਣਾ ਦਾ ਕੰਮਕਾਜ ਦੇਖਣਗੇ।
ਸਬੰਧਤ ਅਧਿਕਾਰੀਆਂ ਨੂੰ ਆਪਣੀ ਨਵੀਂ ਤਾਇਨਾਤੀ ਵਾਲੀ ਜਗ੍ਹਾ 'ਤੇ ਤੁਰੰਤ ਜੁਆਇਨ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ।ਪੰਜਾਬ ਪੁਲੀਸ ਵਿੱਚ ਵੱਡਾ ਫੇਰਬਦਲ: 112 ਪੀ ਪੀ ਐੱਸ ਅਧਿਕਾਰੀਆਂ ਦੇ ਤਬਾਦਲੇ
ਪੰਜਾਬ ਸਰਕਾਰ ਨੇ 112 ਪੰਜਾਬ ਪੁਲੀਸ ਸਰਵਿਸ (ਪੀ ਪੀ ਐੱਸ) ਅਧਿਕਾਰੀਆਂ ਦੇ ਤਬਾਦਲੇ ਕਰਦਿਆਂ ਪੁਲੀਸ ਫ਼ੋਰਸ ਵਿੱਚ ਵੱਡਾ ਫੇਰਬਦਲ ਕੀਤਾ ਹੈ। ਗ੍ਰਹਿ ਮਾਮਲੇ ਵਿਭਾਗ ਵੱਲੋਂ ਵਧੀਕ ਮੁੱਖ ਸਕੱਤਰ ਆਲੋਕ ਸ਼ੇਖਰ ਦੇ ਹਸਤਾਖ਼ਰਾਂ ਹੇਠ ਜਾਰੀ ਕੀਤੇ ਗਏ ਇਸ ਹੁਕਮ ਵਿੱਚ ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਕਮਿਸ਼ਨਰੇਟਾਂ ਵਿੱਚ ਡੀ ਸੀ ਪੀ ਪੱਧਰ ਤੋਂ ਲੈ ਕੇ ਹੋਰ ਤਬਾਦਲੇ ਸ਼ਾਮਲ ਹਨ।ਇਸ ਵੱਡੇ ਫੇਰਬਦਲ ਵਿੱਚ ਸਭ ਤੋਂ ਅਹਿਮ ਬਦਲਾਅ ਇਹ ਰਿਹਾ ਕਿ ਅੰਮ੍ਰਿਤਸਰ ਵਿਚ 5ਵੀਂ ਆਈ ਆਰ ਬੀ ਦੇ ਕਮਾਂਡੈਂਟ ਸੂਬਾ ਸਿੰਘ ਨੂੰ ਡੀ ਆਈ ਜੀ ਜੇਲ੍ਹ ਵਿਭਾਗ ਲਾਇਆ ਗਿਆ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਪ੍ਰਭਜੋਤ ਸਿੰਘ ਨੂੰ ਡੀ ਸੀ ਪੀ ਇਨਵੈਸਟੀਗੇਸ਼ਨ, ਰਾਵਿੰਦਰਪਾਲ ਸਿੰਘ ਨੂੰ ਡੀ ਸੀ ਪੀ ਲਾਅ ਐਂਡ ਆਰਡਰ ਅਤੇ ਆਲਮ ਵਿਜੈ ਸਿੰਘ ਨੂੰ ਲੁਧਿਆਣਾ ਡੀ ਸੀ ਪੀ ਸਿਟੀ ਵਜੋਂ ਭੇਜਿਆ ਗਿਆ ਹੈ। ਜਸਕਿਰਨਜੀਤ ਸਿੰਘ ਅਤੇ ਗੁਰਸੇਵਕ ਸਿੰਘ ਨੇ ਡੀ ਸੀ ਪੀ ਸਿਟੀ ਅੰਮ੍ਰਿਤਸਰ ਅਤੇ ਡੀ ਸੀ ਪੀ ਰੂਰਲ ਲੁਧਿਆਣਾ ਵਿੱਚ ਆਪੋ-ਆਪਣੀਆਂ ਥਾਵਾਂ ਦੀ ਅਦਲਾ-ਬਦਲੀ ਕੀਤੀ ਹੈ। ਜਲੰਧਰ ਵਿੱਚ ਮਨਪ੍ਰੀਤ ਸਿੰਘ ਨੂੰ ਡੀ ਸੀ ਪੀ ਸਪੈਸ਼ਲ ਬ੍ਰਾਂਚ ਅਤੇ ਗੁਰਮੀਤ ਕੌਰ ਨੂੰ 27ਵੀਂ ਬਟਾਲੀਅਨ ਪੀ ਏ ਪੀ ਦਾ ਚਾਰਜ ਸੌਂਪਿਆ ਗਿਆ ਹੈ।ਡੀ ਐੱਸ ਪੀ ਤੋਂ ਐੱਸ ਪੀ ਵਜੋਂ ਤਰੱਕੀ
ਹੁਕਮਾਂ ਦੇ ਇੱਕ ਹਿੱਸੇ ਵਿੱਚ ਡਿਪਟੀ ਕਮਾਂਡਰਾਂ ਡੀ ਐੱਸ ਪੀ ਤੋਂ ਕਾਰਜਕਾਰੀ ਐੱਸ ਪੀ ਵਜੋਂ ਤਰੱਕੀ ਦੇ ਕੇ ਵਿਆਪਕ ਫੇਰਬਦਲ ਕਾਰਨ ਖਾਲੀ ਹੋਈਆਂ ਅਸਾਮੀਆਂ ਨੂੰ ਭਰਿਆ ਗਿਆ ਹੈ। ਤਰੱਕੀ ਪਾਉਣ ਵਾਲੇ ਅਧਿਕਾਰੀਆਂ ਵਿੱਚ ਗਗਨਦੀਪ ਸਿੰਘ, ਸੰਜੀਵ ਗੋਇਲ, ਹਰਸਿਮਰਤ ਸਿੰਘ, ਰਾਵਿੰਦਰ ਸਿੰਘ, ਨਿਰਵੈਰ ਸਿੰਘ, ਦਲਬੀਰ ਸਿੰਘ, ਮੁਨੀਸ਼ ਕੁਮਾਰ, ਮਹੇਸ਼ ਕੁਮਾਰ ਅਤੇ ਰਾਕੇਸ਼ ਕੁਮਾਰ ਸਮੇਤ ਦੋ ਦਰਜਨ ਤੋਂ ਵੱਧ ਅਧਿਕਾਰੀ ਸ਼ਾਮਲ ਹਨ, ਜਿਨ੍ਹਾਂ ਨੂੰ ਬਰਨਾਲਾ ਅਤੇ ਮੋਗਾ ਤੋਂ ਲੈ ਕੇ ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ ਅਤੇ ਫ਼ਿਰੋਜ਼ਪੁਰ ਤੱਕ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਐੱਸ ਪੀ ਆਪ੍ਰੇਸ਼ਨਜ਼ ਜਾਂ ਐੱਸ ਪੀ ਇਨਵੈਸਟੀਗੇਸ਼ਨ ਵਜੋਂ ਤਾਇਨਾਤ ਕੀਤਾ ਗਿਆ ਹੈ।ਆਕਾਸ਼ਦੀਪ ਸਿੰਘ ਔਲਖ ਐੱਸ ਪੀ ਅਪ੍ਰੇਸ਼ਨਜ਼ ਐੱਸ ਏ ਐੱਸ ਨਗਰ ਤਾਇਨਾਤ
ਬਿਕਰਮਜੀਤ ਸਿੰਘ ਬਰਾੜ ਐੱਸ ਪੀ ਨੂੰ ਡੇਰਾਬੱਸੀ ਤੋਂ ਬਦਲ ਕੇ ਐੱਸ ਪੀ ਰਾਜਪੁਰਾ ਤਾਇਨਾਤ ਕੀਤਾ ਗਿਆ ਹੈ ਅਤੇ ਉਨ੍ਹਾਂ ਕੋਲ ਐੱਸ ਪੀ ਏ ਜੀ ਟੀ ਐੱਫ ਅਤੇ ਐੱਸ ਪੀ ਆਪ੍ਰੇਸ਼ਨਜ਼ ਔਫਟੈਕ (OFTEC) ਦਾ ਵਾਧੂ ਚਾਰਜ ਵੀ ਰਹੇਗਾ। ਇਸ ਦੇ ਨਾਲ ਹੀ ਆਕਾਸ਼ਦੀਪ ਸਿੰਘ ਔਲਖ, ਜੋ ਕਿ ਐੱਸ ਪੀ ਇੰਟੈਲੀਜੈਂਸ ਵਜੋਂ ਤਬਦੀਲ ਹੋਣ ਵਾਲੇ ਸਨ, ਨੂੰ ਐੱਸ ਪੀ ਆਪ੍ਰੇਸ਼ਨਜ਼ ਐੱਸ ਏ ਐੱਸ ਨਗਰ ਤਾਇਨਾਤ ਕੀਤਾ ਗਿਆ ਹੈ ਅਤੇ ਉਨ੍ਹਾਂ ਕੋਲ ਐੱਸ ਪੀ ਪੀ ਬੀ ਆਈ (PBI) ਦਾ ਵਾਧੂ ਚਾਰਜ ਵੀ ਰਹੇਗਾ। ਪੰਜਾਬ ਪੁਲੀਸ ਦੇ ਪੰਜ ਡੀ ਐੱਸ ਪੀ ਨੂੰ ਐੱਸ ਪੀ ਬਣਾਇਆ
ਹੁਕਮਾਂ ਵਿੱਚ ਸਬੰਧਤ ਸਾਰੇ ਅਧਿਕਾਰੀਆਂ ਨੂੰ ਤੁਰੰਤ ਆਪਣੀ ਨਵੀਂ ਤਾਇਨਾਤੀ ਵਾਲੀ ਜਗ੍ਹਾ 'ਤੇ ਰਿਪੋਰਟ ਕਰਨ ਲਈ ਕਿਹਾ ਗਿਆ ਹੈ ਅਤੇ ਦੱਸਿਆ ਗਿਆ ਹੈ ਕਿ ਇਹ ਹੁਕਮ ਸਮਰੱਥ ਅਧਿਕਾਰੀ ਦੀ ਮਨਜ਼ੂਰੀ ਨਾਲ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਦੀਆਂ ਕਾਪੀਆਂ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ, ਡਾਇਰੈਕਟਰ ਜਨਰਲ ਆਫ਼ ਪੁਲੀਸ (ਡੀ ਜੀ ਪੀ) ਅਤੇ ਵਿਜੀਲੈਂਸ ਬਿਊਰੋ ਸਮੇਤ ਹੋਰਨਾਂ ਅਧਿਕਾਰੀਆਂ ਨੂੰ ਭੇਜ ਦਿੱਤੀਆਂ ਗਈਆਂ ਹਨ।
Politics
