• Monday, 16 February 2026
Advertisement Advertisement
ਮੋਗਾ,ਭਿਆਨਕ ਸੜਕ ਹਾਦਸਾ ਬੱਸ ਨੇ ਮਾਰੀ ਕਾਰ ਨੂੰ ਟੱਕਰ

16 Feb 2026 | 12 Views

ਮੋਗਾ,ਭਿਆਨਕ ਸੜਕ ਹਾਦਸਾ ਬੱਸ ਨੇ ਮਾਰੀ ਕਾਰ ਨੂੰ ਟੱਕਰ

ਮੋਗਾ/ਲੋਕ ਬਾਣੀ 

ਮੋਗਾ ਵਿੱਚ ਸਵੇਰੇ-ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਪਿੰਡ ਕਿੱਲੀ ਚਾਹਲ ਦੇ ਨੇੜੇ ਇੱਕ ਤੇਜ਼ ਰਫ਼ਤਾਰ ਬੱਸ ਨੇ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ ਇੱਕ ਮਹਿਲਾ ਪੁਲਿਸ ਮੁਲਾਜ਼ਮ ਸਮੇਤ 3 ਪੁਲਿਸ ਕਰਮਚਾਰੀ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਮੋਗਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।ਹਾਦਸੇ ਤੋਂ ਤੁਰੰਤ ਬਾਅਦ ਮੌਕੇ ‘ਤੇ ਅਫ਼ਰਾ-ਤਫ਼ਰੀ ਮਚ ਗਈ। ਚਾਰੋਂ ਜ਼ਖਮੀ ਪੁਲਿਸ ਵਾਲਿਆਂ ਨੂੰ ਤੁਰੰਤ ਮੈਡੀਸਿਟੀ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਅਨੁਸਾਰ ਮੁਲਾਜ਼ਮਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਪਰ ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ।

Categories: Accident Punjab

Tags: None

Published on: 16 Feb 2026

Amandeep Mehra
Mobile N/A
📣 Share this post

Latest News