• Sunday, 15 February 2026
Advertisement Advertisement
ਵੈਸਟ ਬੰਗਾਲ,ਫਰਵਰੀ 28 ਨੂੰ ਜਨਤਕ ਹੋਵੇਗੀ ਅੰਤਿਮ ਵਾਟਰ ਸੂਚੀ( SIR)

15 Feb 2026 | 10 Views

ਵੈਸਟ ਬੰਗਾਲ,ਫਰਵਰੀ 28 ਨੂੰ ਜਨਤਕ ਹੋਵੇਗੀ ਅੰਤਿਮ ਵਾਟਰ ਸੂਚੀ( SIR)

ਪੱਛਮੀ ਬੰਗਾਲ ਵਿੱਚ ਵੋਟਰ ਸੂਚੀਆਂ ਵਿੱਚ ਸੁਧਾਰ (SIR) ਲਈ ਚੱਲ ਰਹੀ ਸੁਣਵਾਈ ਸ਼ਨੀਵਾਰ ਨੂੰ ਪੂਰੇ ਸੂਬੇ ਵਿੱਚ ਸਮਾਪਤ ਹੋ ਗਈ ਹੈ। ਚੋਣ ਕਮਿਸ਼ਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਨਾਵਾਂ ਦੇ ਸਪੈਲਿੰਗਾਂ ਦੀਆਂ ਗਲਤੀਆਂ ਅਤੇ ਹੋਰ ਤਰੁੱਟੀਆਂ ਨੂੰ ਦੂਰ ਕਰਨ ਲਈ ਇਹ ਪ੍ਰਕਿਰਿਆ 27 ਦਸੰਬਰ ਤੋਂ ਸ਼ੁਰੂ ਕੀਤੀ ਗਈ ਸੀ।ਹੁਣ ਅਧਿਕਾਰੀ 21 ਫਰਵਰੀ ਤੱਕ ਦਸਤਾਵੇਜ਼ਾਂ ਦੀ ਬਾਰੀਕੀ ਨਾਲ ਜਾਂਚ ਕਰਨਗੇ, ਜਿਸ ਤੋਂ ਬਾਅਦ 28 ਫਰਵਰੀ ਨੂੰ ਅੰਤਿਮ ਵੋਟਰ ਸੂਚੀ ਜਨਤਕ ਕਰ ਦਿੱਤੀ ਜਾਵੇਗੀ।ਜ਼ਿਕਰਯੋਗ ਹੈ ਕਿ ਇਸ ਪੂਰੀ ਕਵਾਇਦ ਦੌਰਾਨ ਕਰੀਬ 58 ਲੱਖ ਅਜਿਹੇ ਨਾਂ ਸਾਹਮਣੇ ਆਏ ਹਨ ਜੋ ਜਾਂ ਤਾਂ ਮਰ ਚੁੱਕੇ ਵਿਅਕਤੀਆਂ ਦੇ ਹਨ, ਜਾਂ ਦੋਹਰੀਆਂ ਵੋਟਾਂ ਹਨ ਜਾਂ ਫਿਰ ਉਹ ਲੋਕ ਇਲਾਕਾ ਛੱਡ ਕੇ ਜਾ ਚੁੱਕੇ ਹਨ।ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਵਾਰ-ਵਾਰ ਨੋਟਿਸ ਦੇਣ ਦੇ ਬਾਵਜੂਦ ਸੁਣਵਾਈ ਲਈ ਪੇਸ਼ ਨਹੀਂ ਹੋਏ। ਕਮਿਸ਼ਨ ਨੇ ਪਹਿਲਾਂ ਅੰਤਿਮ ਸੂਚੀ ਜਾਰੀ ਕਰਨ ਲਈ 14 ਫਰਵਰੀ ਦੀ ਤਰੀਕ ਮਿਥੀ ਸੀ, ਜਿਸ ਨੂੰ ਹੁਣ ਵਧਾ ਕੇ 28 ਫਰਵਰੀ ਕਰ ਦਿੱਤਾ ਗਿਆ ਹੈ ਤਾਂ ਜੋ ਕੋਈ ਵੀ ਕਮੀ ਨਾ ਰਹਿ ਜਾਵੇ।

Categories: Politics

Tags: None

Published on: 15 Feb 2026

Amandeep Mehra
Mobile N/A
📣 Share this post

Latest News