• Saturday, 14 February 2026
Advertisement Advertisement
ਸ਼ੇਅਰ ਬਾਜ਼ਾਰ ’ਚ ਭਾਰੀ ਗਿਰਾਵਟ

14 Feb 2026 | 12 Views

ਸ਼ੇਅਰ ਬਾਜ਼ਾਰ ’ਚ ਭਾਰੀ ਗਿਰਾਵਟ

ਮੁੰਬਈ/ਲੋਕਬਾਣੀ 

ਭਾਰਤੀ ਸ਼ੇਅਰ ਬਾਜ਼ਾਰ ਵਿੱਚ ਅੱਜ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਕਾਰੋਬਾਰ ਦੇ ਅੰਤ ਵਿੱਚ ਬੰਬਈ ਸਟਾਕ ਐਕਸਚੇਂਜ ਦਾ ਸੂਚਕ ਅੰਕ ਸੈਂਸੈਕਸ 1,048 ਅੰਕ ਡਿੱਗ ਕੇ 82,627 ’ਤੇ ਬੰਦ ਹੋਇਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 336 ਅੰਕਾਂ ਦੀ ਗਿਰਾਵਟ ਨਾਲ 25,471 ’ਤੇ ਆ ਗਿਆ। ਇਸ ਦੌਰਾਨ ਸੈਂਸੈਕਸ ਦੇ 30 ਵਿੱਚੋਂ 28 ਸ਼ੇਅਰ ਲਾਲ ਨਿਸ਼ਾਨ ’ਤੇ ਬੰਦ ਹੋਏ। ਅੱਜ ਦੇ ਕਾਰੋਬਾਰ ਵਿੱਚ ਮੈਟਲ, ਆਈਟੀ ਅਤੇ ਐਨਰਜੀ ਸੈਕਟਰ ਦੇ ਸ਼ੇਅਰਾਂ ਨੂੰ ਸਭ ਤੋਂ ਵੱਧ ਨੁਕਸਾਨ ਝੱਲਣਾ ਪਿਆ।ਬਾਜ਼ਾਰ ਵਿੱਚ ਇਸ ਵੱਡੀ ਗਿਰਾਵਟ ਦੇ ਪਿੱਛੇ ਅਮਰੀਕਾ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨੂੰ ਲੈ ਕੇ ਵਧ ਰਹੀਆਂ ਚਿੰਤਾਵਾਂ ਦੱਸੀਆਂ ਜਾ ਰਹੀਆਂ ਹਨ। ਨਿਵੇਸ਼ਕਾਂ ਵਿੱਚ ਇਹ ਡਰ ਬਣਿਆ ਹੋਇਆ ਹੈ ਕਿ ਨਵੇਂ AI ਟੂਲ ਆਉਣ ਵਾਲੇ ਸਮੇਂ ਵਿੱਚ ਰਵਾਇਤੀ ਆਈਟੀ ਸੇਵਾਵਾਂ ਦੇ ਕਾਰੋਬਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੇ ਹਨ। ਇਸ ਡਰ ਕਾਰਨ ਅਮਰੀਕੀ ਬਾਜ਼ਾਰਾਂ ਵਿੱਚ AI ਨਾਲ ਸਬੰਧਤ ਸ਼ੇਅਰਾਂ ਨੂੰ ਨੁਕਸਾਨ ਝੱਲਣਾ ਪਿਆ ਜਿਸ ਦਾ ਸਿੱਧਾ ਅਸਰ ਭਾਰਤੀ ਆਈਟੀ ਕੰਪਨੀਆਂ ’ਤੇ ਪਿਆ ਕਿਉਂਕਿ ਇਨ੍ਹਾਂ ਦਾ ਜ਼ਿਆਦਾਤਰ ਕਾਰੋਬਾਰ ਅਮਰੀਕੀ ਗਾਹਕਾਂ ’ਤੇ ਨਿਰਭਰ ਕਰਦਾ ਹੈ। ਆਈਟੀ ਸ਼ੇਅਰਾਂ ਦੇ ਡਿੱਗਣ ਕਾਰਨ ਪੂਰਾ ਬਾਜ਼ਾਰ ਦਬਾਅ ਹੇਠ ਆ ਗਿਆ।ਜ਼ਿਕਰਯੋਗ ਹੈ ਕਿ ਬਾਜ਼ਾਰ ਵਿੱਚ ਗਿਰਾਵਟ ਦਾ ਇਹ ਸਿਲਸਿਲਾ 12 ਫਰਵਰੀ ਨੂੰ ਵੀ ਜਾਰੀ ਰਿਹਾ ਜਦੋਂ ਸੈਂਸੈਕਸ 558 ਅੰਕ ਅਤੇ ਨਿਫਟੀ 147 ਅੰਕ ਡਿੱਗ ਕੇ ਬੰਦ ਹੋਏ। ਅੱਜ ਨਿਫਟੀ ਆਈਟੀ ਇੰਡੈਕਸ ਵਿੱਚ 5.51 ਫੀਸਦੀ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ, ਜੋ ਆਈਟੀ ਸੈਕਟਰ ਲਈ ਇੱਕ ਵੱਡਾ ਝਟਕਾ ਹੈ।

Categories: Business

Tags: None

Published on: 14 Feb 2026

Amandeep Mehra
Mobile N/A
📣 Share this post

Latest News