• Monday, 16 February 2026
Advertisement Advertisement
ਜਾਅਲੀ ਵਰਦੀ ਪਾ ਕੇ ਬਣਦਾ ਸੀ ਪੁਲਿਸ ਵਾਲਾ ਪੁਲਸ ਦੇ ਕੀਤਾ ਕਾਬੂ,

16 Feb 2026 | 13 Views

ਜਾਅਲੀ ਵਰਦੀ ਪਾ ਕੇ ਬਣਦਾ ਸੀ ਪੁਲਿਸ ਵਾਲਾ ਪੁਲਸ ਦੇ ਕੀਤਾ ਕਾਬੂ,

ਬਠਿੰਡਾ/ਲੋਕ ਬਾਣੀ 

ਪੰਜਾਬ ਦੇ ਬਠਿੰਡਾ ਵਿੱਚ ਪਿਛਲੇ ਸਮੇਂ ਤੋਂ ਜਾਅਲੀ ਪੁਲਿਸ ਦਾ ਕਰਮਚਾਰੀ ਬਣ ਕੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਸੀ। ਜਦੋਂ ਇਸ ਸਬੰਧੀ ਬਠਿੰਡਾ ਪੁਲਿਸ ਨੂੰ ਪਤਾ ਲੱਗਾ ਤਾਂ ਉਸ ਜਾਅਲੀ ਪੁਲਿਸ ਵਾਲੇ ਰਣਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਰਣਜੀਤ ਸਿੰਘ ਜੋ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਪਿੰਡ ਪੰਨੀਵਾਲਾ ਦਾ ਰਹਿਣ ਵਾਲਾ ਹੈ। ਇਹ ਵਿਅਕਤੀ ਨਕਲੀ ਪੁਲਿਸ ਵਾਲਾ ਬਣ ਕੇ ਭੋਲੇ ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ ਅਤੇ ਉਹਨਾਂ ਤੋਂ ਪੈਸੇ ਵੀ ਲੈ ਲੈਂਦਾ ਸੀ।ਸਿਵਲ ਲਾਈਨ ਪੁਲਿਸ ਨੇ ਇਸ ਵਿਅਕਤੀ ਨੂੰ ਪੁਲਿਸ ਦੀ ਵਰਦੀ ਪਾਏ ਗ੍ਰਿਫ਼ਤਾਰ ਕੀਤਾ ਹੈ। ਇਹ ਵਿਅਕਤੀ ਇੱਕ ਗਰੀਬ ਪਰਿਵਾਰ ਦੀ ਲੜਕੀ ਨੂੰ ਧੋਖੇ ਨਾਲ ਅੱਗੇ ਕਿਸੇ ਹੋਰ ਪਰਿਵਾਰ ਦੇ ਹਵਾਲੇ ਕਰ ਰਿਹਾ ਸੀ ਅਤੇ ਉਸ ਵਿੱਚ ਪੈਸਿਆਂ ਦੀ ਵੀ ਮੰਗ ਕੀਤੀ ਸੀ, ਜਿਸ ਦੀ ਸ਼ਿਕਾਇਤ ‘ਤੇ ਪੁਲਿਸ ਨੇ ਇਸ ਫਰਜ਼ੀ ਪੁਲਿਸ ਵਾਲੇ ਨੂੰ ਗ੍ਰਿਫਤਾਰ ਕੀਤਾ

ਸਿਵਲ ਲਾਈਨ ਪੁਲਿਸ ਇਸ ਵਿਅਕਤੀ ਨੂੰ ਰਿਮਾਂਡ ‘ਤੇ ਲੈ ਕੇ ਜਾਂਚ ਕਰ ਰਹੀ ਹੈ ਕਿ ਅੱਗੇ ਇਸ ਨੇ ਕਿੰਨੇ ਹੋਰ ਲੋਕਾਂ ਨਾਲ ਠੱਗੀ ਮਾਰੀ ਹੈ। ਇਸ ਦੇ ਨਾਲ ਹੀ ਇਸ ਵਿਅਕਤੀ ਨੇ ਪੁਲਿਸ ਦੀ ਵਰਦੀ ਕਿੱਥੋਂ ਲਈ ਹੈ ਜਾਂ ਫਿਰ ਕਿਸੇ ਟੇਲਰ ਤੋਂ ਸਿਲਵਾਈ ਹੈ, ਉਹ ਵੀ ਜਾਂਚ ਦਾ ਵਿਸ਼ਾ ਹੈ।

 

RELATED STORIES

Categories: Crime Punjab

Tags: None

Published on: 16 Feb 2026

Amandeep Mehra
Mobile N/A
📣 Share this post

Latest News