• Saturday, 13 June 2026
Advertisement Advertisement
ਪੁਲਿਸ ਦੀ ਨੌਕਰੀ ਕੇ ਛੱਡ ਕੇ ਪੰਜਾਬੀ ਮੁੰਡਾ ਬਣਿਆ ਪਾਇਲਟ ਪੜੋ ਪੂਰੀ ਖ਼ਬਰ

13 Jun 2026

ਪੁਲਿਸ ਦੀ ਨੌਕਰੀ ਕੇ ਛੱਡ ਕੇ ਪੰਜਾਬੀ ਮੁੰਡਾ ਬਣਿਆ ਪਾਇਲਟ ਪੜੋ ਪੂਰੀ ਖ਼ਬਰ

ਰੂਪਨਗਰ,ਲੋਕਬਾਣੀ--ਇਸ ਸ਼ਹਿਰ ਦੀ ਵੱਡੀ ਖ਼ਬਰ ਰੂਪਨਗਰ ਜ਼ਿਲ੍ਹੇ ਦੇ ਨੌਜਵਾਨ ਗੁਰਸਿਮਰਨ ਸਿੰਘ ਨੇ F-cat ਦੇ ਇਮਤਿਹਾਨ ਵਿੱਚ ਮੱਲਾਂ ਮਾਰਦੇ ਹੋਏ ਵੱਡੀ ਉਪਲਭਦੀ ਹਾਸਲ ਕੀਤੀ ਹੈ। ਗੁਰਸਿਮਰਨ ਸਿੰਘ ਭਾਰਤੀ ਹਵਾਈ ਫੌਜ ਵਿੱਚ ਪਾਇਲਟ ਬਣਨ ਜਾ ਰਿਹਾ ਹੈ। ਪੁੱਤਰ ਦੀ ਇਸ ਕਾਮਯਾਬੀ ਤੋਂ ਬਾਅਦ ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਸਾਰਾ ਪਰਿਵਾਰ ਮਠਿਆਈ ਵੰਡ ਕੇ ਖੁਸ਼ੀ ਮਨਾ ਰਿਹਾ ਹੈ। ਉਥੇ ਹੀ ਇਸ ਕਾਮਯਾਬੀ ਦਾ ਸਿਹਰਾ ਗੁਰਸਿਮਰਨ ਨੇ ਆਪਣੇ ਪਰਿਵਾਰ ਨੂੰ ਦਿੱਤਾ ਹੈ।

ਐਨਡੀਏ ਪ੍ਰੀਖਿਆ ਵਿੱਚ ਤਿੰਨ ਵਾਰ ਫੇਲ੍ਹ ਹੋਣ ਦੇ ਬਾਵਜੂਦ ਗੁਰਸਿਮਰਨ ਸਿੰਘ ਨੇ ਹਾਰ ਨਹੀਂ ਮੰਨੀ ਅਤੇ ਆਪਣੇ ਟੀਚੇ ਵੱਲ ਵਧਦੇ ਰਹੇ। 12ਵੀਂ ਤੋਂ ਬਾਅਦ, ਉਹ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਭਰਤੀ ਹੋ ਗਏ। ਹਾਲਾਂਕਿ ਉਨ੍ਹਾਂ ਨੇ ਸਰਕਾਰੀ ਨੌਕਰੀ ਪ੍ਰਾਪਤ ਕਰਨ ਤੋਂ ਬਾਅਦ ਵੀ ਆਪਣੀ ਪੜ੍ਹਾਈ ਜਾਰੀ ਰੱਖੀ। ਆਪਣੀ ਨੌਕਰੀ ਦੇ ਨਾਲ-ਨਾਲ, ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਬੀਏ ਕੀਤੀ ਅਤੇ ਡਿਗਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਸੀਡੀਐਸ ਅਤੇ ਏਐਫਸੀਏਟੀ ਪ੍ਰੀਖਿਆਵਾਂ ਦੀ ਤਿਆਰੀ ਵੀ ਜਾਰੀ ਰੱਖੀ।

ਗੌਰਤਲਬ ਹੈ ਕਿ ਗੁਰਸਿਮਰਨ ਸਿੰਘ ਭਾਰਤੀ ਹਵਾਈ ਫੌਜ ਤੋਂ ਪਹਿਲਾਂ ਪੰਜਾਬ ਪੁਲਿਸ ਵਿੱਚ ਬਤੌਰ ਕਾਂਸਟੇਬਲ ਸੇਵਾਵਾਂ ਨਿਭਾਅ ਰਿਹਾ ਹੈ ਅਤੇ ਇਹ ਨੌਕਰੀ ਕਰਦੇ ਹੋਏ ਹੀ ਉਸ ਨੇ 3 ਵਾਰ NDA ਦੇ ਪੇਪਰ ਦਿੱਤੇ। ਉਸ ਨੂੰ ਤਿੰਨ ਵਾਰ ਹੀ ਕਾਮਯਾਬੀ ਹਾਸਲ ਨਾ ਹੋ ਸਕੀ ਪਰ ਗੁਰਸਿਮਰਨ ਸਿੰਘ ਨੇ ਹਿੰਮਤ ਨਹੀਂ ਹਾਰੀ ਅਤੇ CDS ਅਤੇ F-cat ਦੇ ਇਮਤਿਹਾਨ ਵਾਰ ਵਾਰ ਦਿੰਦਾ ਰਿਹਾ। ਜਿਸ ਤੋਂ ਬਾਅਦ ਚੌਥੀ ਵਾਰ ਵਿੱਚ F-cat ਦਾ ਇਮਤਿਹਾਨ ਪਾਸ ਕਰਕੇ ਦੇਸ਼ ਦੇ 14 ਵਿੱਚੋਂ 8ਵੇਂ ਨੰਬਰ ‘ਤੇ ਜਗ੍ਹਾ ਬਣਾ ਲਈ। ਗੁਰਸਿਮਰਨ ਸਿੰਘ ਨੇ ਕਿਹਾ ਕਿ ‘ਇਸ ਮੁਕਾਮ ‘ਤੇ ਪਹੁੰਚਣ ਲਈ ਸਖ਼ਤ ਮਿਹਨਤ ਕੀਤੀ ਤੇ ਪੰਜਾਬ ਪੁਲਿਸ ਦੀ ਟ੍ਰੇਨਿੰਗ ਦੌਰਾਨ ਵੀ ਰਾਤਾਂ ਨੂੰ ਪੜ੍ਹ-ਪੜ੍ਹ ਕੇ ਗ੍ਰੇਜੂਏਸ਼ਨ ਮੁਕੰਮਲ ਕੀਤੀ। ਇਸ ਤੋਂ ਬਾਅਦ ਹੁਣ F-cat ਦਾ ਇਮਤਿਹਾਨ ਵੀ ਪਾਸ ਕਰ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਨਾਲ ਰੋਸ਼ਨ ਕੀਤਾ ਹੈ।’

ਗੁਰਸਿਮਰਨ ਨੇ ਦੱਸਿਆ ਕਿ ‘ਜਿਹੜਾ ਵੀ ਵਿਦਿਆਰਥੀ ਇਸ ਕੋਰਸ ਨੂੰ ਕਰਦਾ ਹੈ, ਉਹ ਇਹ ਨਾ ਸੋਚੇ ਕਿ ਪੜ੍ਹਾਈ ਕਰ ਕੇ ਹੀ ਇਸ ਵਿੱਚ ਸਫਲਤਾ ਮਿਲ ਸਕਦੀ ਹੈ, ਬਲਕਿ ਪੜ੍ਹਾਈ ਦੇ ਨਾਲ-ਨਾਲ ਵੱਖ-ਵੱਖ ਲੋਕਾਂ ਨਾਲ ਮਿਲਣਾ ਵਰਤਨਾ ਪੈਂਦਾ ਹੈ। ਘਰ ਦੇ ਕੰਮਾਂ ਵਿੱਚ ਯੋਗਦਾਨ ਦੇਣਾ ਪੈਂਦਾ ਹੈ ਅਤੇ ਪਰਿਵਾਰ ਨਾਲ ਗੱਲਬਾਤ ਕਰਨ ਨਾਲ ਵੀ ਸਫਲਤਾ ਮਿਲਦੀ ਹੈ ਕਿਉਂਕਿ ਇਸ ਨਾਲ ਵਿਦਿਆਰਥੀ ਦਾ ਮਨੋਬਲ ਵਧਦਾ ਹੈ ਅਤੇ ਗਿਆਨ ‘ਚ ਵਾਧਾ ਹੂੰਦਾ ਹੈ। ਮੈਂ ਆਪਣੇ ਪਰਿਵਾਰ ਦੇ ਸਹਿਯੋਗ ਨਾਲ ਇਸ ਥਾਂ ਤੱਕ ਪਹੁੰਚਿਆਂ ਹਾਂ

Published on: 13 Jun 2026

Amandeep Mehra
📣 Share this post

Latest News