• Saturday, 13 June 2026
Advertisement Advertisement
"ਕਾਕਰੋਚ ਜਨਤਾ ਪਾਰਟੀ" ਦੀ ਆਵਾਜ਼ ਅੱਜ ਗੂੰਜੇਗੀ ਪੰਜਾਬ 'ਚ Gen Z ਦਾ ਵੱਡਾ ਪ੍ਰਦਰਸ਼ਨ  NEET ਅਤੇ CBSE ਵਿਵਾਦ ਨੂੰ ਲੈ ਕੇ ਪੜੋ ਪੂਰੀ ਖ਼ਬਰ

13 Jun 2026

"ਕਾਕਰੋਚ ਜਨਤਾ ਪਾਰਟੀ" ਦੀ ਆਵਾਜ਼ ਅੱਜ ਗੂੰਜੇਗੀ ਪੰਜਾਬ 'ਚ Gen Z ਦਾ ਵੱਡਾ ਪ੍ਰਦਰਸ਼ਨ NEET ਅਤੇ CBSE ਵਿਵਾਦ ਨੂੰ ਲੈ ਕੇ ਪੜੋ ਪੂਰੀ ਖ਼ਬਰ

ਅੰਮ੍ਰਿਤਸਰ,ਲੋਕਬਾਣੀ--ਇਸ ਸ਼ਹਿਰ ਦੀ ਵੱਡੀ ਖ਼ਬਰ Cockroach Janta Party: ਦੇਸ਼ ਭਰ ਵਿੱਚ NEET ਅਤੇ CBSE ਪ੍ਰੀਖਿਆਵਾਂ ਵਿੱਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੁਣ ਪੰਜਾਬ ਦੀਆਂ ਸੜਕਾਂ ‘ਤੇ ਉਤਰ ਆਇਆ ਹੈ। ਦਿੱਲੀ ਅਤੇ ਪੁਣੇ ਵਿੱਚ ਸਫ਼ਲ ਪ੍ਰਦਰਸ਼ਨਾਂ ਤੋਂ ਬਾਅਦ, ਨੌਜਵਾਨਾਂ ਦੀ ਅਗਵਾਈ ਵਾਲੀ ‘ਕਾਕਰੋਚ ਜਨਤਾ ਪਾਰਟੀ’ (Cockroach Janta Party) ਨੇ ਅੱਜ, 13 ਜੂਨ ਨੂੰ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਵੱਡੇ ਅੰਦੋਲਨ ਦਾ ਐਲਾਨ ਕੀਤਾ ਹੈ। ਇਸ ਲਹਿਰ ਨੂੰ ‘ਭਾਰਤ ਦਾ ਜੈਨ-ਜ਼ੈੱਡ (Gen Z) ਵਿਦਰੋਹ’ ਵਜੋਂ ਦੇਖਿਆ ਜਾ ਰਿਹਾ ਹੈ।

CJP ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅੱਜ ਸ਼ਾਮ 4:00 ਵਜੇ ਅੰਮ੍ਰਿਤਸਰ ਦੇ ਪ੍ਰਵੇਸ਼ ਦੁਆਰ ‘ਗੋਲਡਨ ਗੇਟ’ ਵਿਖੇ ਇਕੱਠ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਦੇ ਸਮੂਹ ਵਿਦਿਆਰਥੀਆਂ ਅਤੇ ਵਲੰਟੀਅਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਲਈ ਇਸ ਸ਼ਾਂਤਮਈ ਪ੍ਰਦਰਸ਼ਨ ਦਾ ਹਿੱਸਾ ਬਣਨ।

ਪ੍ਰਦਰਸ਼ਨਕਾਰੀਆਂ ਦੀ ਮੁੱਖ ਮੰਗ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ NEET ਅਤੇ CBSE ਵਰਗੀਆਂ ਮਹੱਤਵਪੂਰਨ ਪ੍ਰੀਖਿਆਵਾਂ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਘਾਟ ਹੈ, ਜਿਸ ਕਾਰਨ ਲੱਖਾਂ ਨੌਜਵਾਨਾਂ ਦਾ ਭਵਿੱਖ ਦਾਅ ‘ਤੇ ਲੱਗਾ ਹੋਇਆ ਹੈ। ਇਹ ਅੰਦੋਲਨ ਜੋ ਕਿ ਪਹਿਲਾਂ ਸਿਰਫ਼ ਇੰਸਟਾਗ੍ਰਾਮ ਅਤੇ X (ਟਵਿੱਟਰ) ਵਰਗੇ ਪਲੇਟਫਾਰਮਾਂ ਤੱਕ ਸੀਮਤ ਸੀ, ਹੁਣ ਇੱਕ ਜ਼ਮੀਨੀ ਲਹਿਰ ਬਣ ਚੁੱਕਾ ਹੈ।

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਹਿਲਾਂ ਹੀ ਸਿਆਸੀ ਗਰਮਾ-ਗਰਮੀ ਵਧ ਰਹੀ ਹੈ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਅੰਮ੍ਰਿਤਸਰ ਦਾ ਇਹ ਪ੍ਰਦਰਸ਼ਨ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਲਾਮਬੰਦ ਕਰਨ ਵਿੱਚ ਸਫ਼ਲ ਹੁੰਦਾ ਹੈ, ਤਾਂ ਇਹ ਆਉਣ ਵਾਲੀਆਂ ਚੋਣਾਂ ਵਿੱਚ ਇੱਕ ਕੇਂਦਰੀ ਸਿਆਸੀ ਮੁੱਦਾ ਬਣ ਸਕਦਾ ਹੈ। ਨੌਜਵਾਨ ਵੋਟਰਾਂ ਦੀ ਨਾਰਾਜ਼ਗੀ ਸੂਬੇ ਦੇ ਸਿਆਸੀ ਸਮੀਕਰਨਾਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੀ ਹੈ।

Published on: 13 Jun 2026

Amandeep Mehra
📣 Share this post

Latest News