• Thursday, 11 June 2026
Advertisement Advertisement
ਮੋਸਮ ਵਿਭਾਗ ਦੇ ਦਿੱਤੀ ਚਿਤਾਵਨੀ ਪੜ੍ਹੋ ਪੂਰੀ ਖਬਰ

11 Jun 2026

ਮੋਸਮ ਵਿਭਾਗ ਦੇ ਦਿੱਤੀ ਚਿਤਾਵਨੀ ਪੜ੍ਹੋ ਪੂਰੀ ਖਬਰ

ਚੰਡੀਗ੍ਹੜ,ਲੋਕਬਾਣੀ--ਇਸ ਵੇਲੇ ਦੀ ਵੱਡੀ ਖ਼ਬਰ ਦੇਸ਼ ਵਿੱਚ ਮਾਨਸੂਨ ਦੀ ਰਫ਼ਤਾਰ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਦੱਖਣੀ ਭਾਰਤ ਨੂੰ ਕਵਰ ਕਰਨ ਤੋਂ ਬਾਅਦ ਹੁਣ ਮਾਨਸੂਨ ਨੇ ਮੰਗਲਵਾਰ ਨੂੰ ਪੂਰੇ ਪੂਰਵ-ਉੱਤਰ (Monsoon Update/ North-East) ਭਾਰਤ ਦੇ ਰਾਜਾਂ ਨੂੰ ਵੀ ਆਪਣੇ ਘੇਰੇ ਵਿੱਚ ਲੈ ਲਿਆ ਹੈ। ਭਾਰਤ ਮੌਸਮ ਵਿਗਿਆਨ ਵਿਭਾਗ (IMD) ਦੀ ਤਾਜ਼ਾ ਰਿਪੋਰਟ ਮੁਤਾਬਕ, ਪਿਛਲੇ 5 ਦਿਨਾਂ ਦੌਰਾਨ ਮਾਨਸੂਨ ਪੂਰਵ-ਉੱਤਰ ਦੇ ਰਾਜਾਂ ਸਮੇਤ ਕੇਰਲ, ਤਾਮਿਲਨਾਡੂ, ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮਹਾਰਾਸ਼ਟਰ ਅਤੇ ਗੋਆ ਵਿੱਚ ਪਹੁੰਚ ਚੁੱਕਾ ਹੈ ਅਤੇ ਇਨ੍ਹਾਂ ਸਾਰੇ ਰਾਜਾਂ ਵਿੱਚ ਮਾਨਸੂਨ ਦੀ ਬਾਰਸ਼ ਰਿਕਾਰਡ ਕੀਤੀ ਜਾ ਰਹੀ ਹੈ।ਮੌਸਮ ਵਿਭਾਗ ਅਨੁਸਾਰ, ਅਗਲੇ 4-5 ਦਿਨਾਂ ਵਿੱਚ ਮਾਨਸੂਨ ਮਹਾਰਾਸ਼ਟਰ, ਕਰਨਾਟਕ, ਤੇਲੰਗਾਨਾ ਅਤੇ ਪੱਛਮੀ ਬੰਗਾਲ ਦੇ ਹੋਰ ਹਿੱਸਿਆਂ ਵਿੱਚ ਛਾ ਜਾਵੇਗਾ। ਇਸ ਦੇ ਨਾਲ ਹੀ ਛੱਤੀਸਗੜ੍ਹ, ਓਡੀਸ਼ਾ, ਝਾਰਖੰਡ ਅਤੇ ਬਿਹਾਰ ਵੱਲ ਵਧਣ ਲਈ ਹਾਲਾਤ ਬੇਹੱਦ ਸਾਜ਼ਗਾਰ ਬਣੇ ਹੋਏ ਹਨ। ਦੱਸ ਦੇਈਏ ਕਿ ਇਸ ਵਾਰ ਮਾਨਸੂਨ 3 ਦਿਨ ਦੀ ਦੇਰੀ ਨਾਲ 4 ਜੂਨ ਨੂੰ ਕੇਰਲ ਦੇ ਤੱਟ ‘ਤੇ ਪਹੁੰਚਿਆ ਸੀ। ਮੌਸਮ ਵਿਭਾਗ ਦੇ ਅਨੁਮਾਨਾਂ ਮੁਤਾਬਕ ਦਿੱਲੀ ਅਤੇ ਉੱਤਰ ਪ੍ਰਦੇਸ਼ ਤੱਕ ਮਾਨਸੂਨ ਦੀ ਬਾਰਸ਼ 20 ਤੋਂ 25 ਜੂਨ ਦੇ ਆਸ-ਪਾਸ ਪਹੁੰਚ ਸਕਦੀ ਹੈ। ਜਦਕਿ ਬਿਹਾਰ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਰਗੇ ਰਾਜਾਂ ਵਿੱਚ 15 ਤੋਂ 20 ਜੂਨ ਤੱਕ ਮਾਨਸੂਨ ਦੇ ਬੱਦਲ ਛਾਉਣ ਦੀ ਉਮੀਦ ਹੈ। ਪਹਾੜੀ ਰਾਜਾਂ ਜਿਵੇਂ ਕਿ ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ ਮਾਨਸੂਨ ਜੂਨ ਦੇ ਅਖੀਰ ਜਾਂ ਜੁਲਾਈ ਦੇ ਪਹਿਲੇ ਹਫ਼ਤੇ ਪਹੁੰਚੇਗਾ। ਹਾਲਾਂਕਿ, ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਮਾਨਸੂਨ ਦੇ ਪਹੁੰਚਣ ਤੋਂ ਪਹਿਲਾਂ ਹੀ ਹਿਮਾਲਿਆ ਖੇਤਰ ਵਿੱਚ Western Disturbance ਸਰਗਰਮ ਹੋਣ ਕਾਰਨ ਜੂਨ ਮਹੀਨੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਵੱਲੋਂ 11-12 ਜੂਨ ਅਤੇ ਕਈ ਰਾਜਾਂ ਵਿੱਚ 14 ਜੂਨ ਤੱਕ ਤੇਜ਼ ਹਨੇਰੀ, ਮੀਂਹ ਅਤੇ ਅਸਮਾਨੀ ਬਿਜਲੀ ਚਮਕਣ ਦਾ ਪੂਰਵ-ਅਨੁਮਾਨ (Prediction) ਜਾਰੀ ਕੀਤਾ ਗਿਆ ਹੈ। ਭਾਰਤ ਵਿੱਚ ਇਸ ਵਾਰ ਜੂਨ ਤੋਂ ਸਤੰਬਰ ਦੇ ਮਾਨਸੂਨ ਸੀਜ਼ਨ ਦੌਰਾਨ ‘ਅਲ ਨੀਨੋ’ (El Nino) ਦਾ ਖ਼ਤਰਾ ਮੰਡਰਾ ਰਿਹਾ ਹੈ। ਅਲ ਨੀਨੋ ਪ੍ਰਸ਼ਾਂਤ ਮਹਾਸਾਗਰ ਵਿੱਚ ਸਮੁੰਦਰੀ ਸਤ੍ਹਾ ਦੇ ਤਾਪਮਾਨ ਦੇ ਵਧਣ ਨਾਲ ਪੈਦਾ ਹੋਣ ਵਾਲੀ ਇੱਕ ਭੂਗੋਲਿਕ ਸਥਿਤੀ ਹੈ, ਜਿਸ ਦੇ ਸਰਗਰਮ ਹੋਣ ਨਾਲ ਮਾਨਸੂਨ ਕਮਜ਼ੋਰ ਪੈ ਜਾਂਦਾ ਹੈ। ਸੰਯੁਕਤ ਰਾਸ਼ਟਰ ਦੀ ਮੌਸਮ ਏਜੰਸੀ ‘ਵਿਸ਼ਵ ਮੌਸਮ ਵਿਗਿਆਨ ਸੰਗਠਨ’ (WMO) ਮੁਤਾਬਕ ਅਗਸਤ ਤੱਕ ਇਸ ਦੇ ਪੂਰੀ ਤਰ੍ਹਾਂ ਸਰਗਰਮ ਹੋਣ ਦੀ 80 ਪ੍ਰਤੀਸ਼ਤ ਅਤੇ ਸਤੰਬਰ ਤੱਕ 90 ਪ੍ਰਤੀਸ਼ਤ ਸੰਭਾਵਨਾ ਹੈ। ਇਸ ਦੇ ਸਰਗਰਮ ਹੋਣ ਨਾਲ ਅਗਸਤ ਅਤੇ ਸਤੰਬਰ ਦੇ ਮਹੀਨਿਆਂ ਵਿੱਚ ਬਾਰਸ਼ ਵਿੱਚ ਵੱਡੀ ਕਮੀ ਆ ਸਕਦੀ ਹੈ, ਜਿਸ ਦਾ ਸਿੱਧਾ ਅਸਰ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਰਗੇ ਰਾਜਾਂ ‘ਤੇ ਪਵੇਗਾ। ਮੌਸਮ ਵਿਭਾਗ ਨੇ ਇਸ ਵਾਰ ਚਾਰ ਮਹੀਨਿਆਂ ਦੇ ਸੀਜ਼ਨ ਦੌਰਾਨ ਸਿਰਫ਼ 90 ਫੀਸਦੀ ਬਾਰਸ਼ ਹੋਣ ਦਾ ਅਨੁਮਾਨ ਲਗਾਇਆ ਹੈ ਅਤੇ ਮੀਂਹ ਘੱਟ ਪੈਣ ਦੀ ਸੰਭਾਵਨਾ 60 ਫੀਸਦੀ ਤੱਕ ਵੱਧ ਗਈ ਹੈ। ਦਿੱਲੀ, ਮੁੰਬਈ ਅਤੇ ਬੈਂਗਲੁਰੂ ਵਰਗੇ ਵੱਡੇ ਸ਼ਹਿਰਾਂ ਵਿੱਚ ਵੀ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ। ਅਲ ਨੀਨੋ ਕਾਰਨ ਦੇਸ਼ ਵਿੱਚ ਇੱਕ ਵਾਰ ਫਿਰ ਭਿਆਨਕ ਗਰਮੀ ਅਤੇ ਸੋਕੇ (Drought) ਵਰਗੇ ਹਾਲਾਤ ਬਣਨ ਦਾ ਖ਼ਤਰਾ ਪੈਦਾ ਹੋ ਗਿਆ ਹੈ। ਬਾਰਸ਼ ਦੀ ਕਮੀ ਕਾਰਨ ਪੰਜਾਬ ਅਤੇ ਹਰਿਆਣਾ ਸਹਿਤ ਦੇਸ਼ ਭਰ ਵਿੱਚ ਖ਼ਰੀਫ਼ ਦੀਆਂ ਫ਼ਸਲਾਂ (ਜਿਵੇਂ ਕਿ ਝੋਨਾ ਆਦਿ) ਦੀ ਬੁਆਈ ਦਾ ਰਕਬਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਹੈ, ਜਿਸ ਨਾਲ ਕਿਸਾਨਾਂ ਦੀਆਂ ਚਿੰਤਾਵਾਂ ਵਧਣੀਆਂ ਤੈਅ ਹਨ।

 

Published on: 11 Jun 2026

Amandeep Mehra
📣 Share this post

Latest News