• Tuesday, 17 February 2026
Advertisement Advertisement
ਪ੍ਰੇਮੀ ਜੋੜਿਆਂ ਲਈ ਸੁਪਰੀਮ ਕੋਰਟ ਤੋਂ ਆਈ ਵੱਡੀ ਖਬਰ

17 Feb 2026 | 95 Views

ਪ੍ਰੇਮੀ ਜੋੜਿਆਂ ਲਈ ਸੁਪਰੀਮ ਕੋਰਟ ਤੋਂ ਆਈ ਵੱਡੀ ਖਬਰ

 

ਦਿੱਲੀ, ਲੋਕ ਬਾਣੀ -- ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਅੱਜ ਇਕ ਵਿਆਹ ਤੋਂ ਪਹਿਲਾਂ ਸਰੀਰਕ ਸੰਬੰਧ ਬਣਾਉਣ ਵਾਲਿਆਂ ਲਈ ਸੁਪਰੀਮ ਕੋਰਟ ਨੇ ਇੱਕ ਸਖਤ ਟਿੱਪਣੀ ਕੀਤੀ ਹੈ। ਕੋਰਟ ਨੇ ਕਿਹਾ ਹੈ ਕਿ ਜੇਕਰ ਔਰਤਾਂ ਵਿਆਹ ਪ੍ਰਤੀ ਇੰਨੀਆਂ ਹੀ ਗੰਭੀਰ ਹਨ ਤਾਂ ਉਹਨਾਂ ਨੂੰ ਵਿਆਹ ਤੋਂ ਪਹਿਲਾਂ, ਕਿਸੇ ਵੀ ਮਰਦ ਨੂੰ ਜਾਣੇ ਪਛਾਣੇ ਬਿਨਾਂ ਸੈਕਸ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ। ਕੋਰਟ ਨੇ ਇੱਕ ਮਾਮਲੇ ਵਿੱਚ ਸੁਣਵਾਈ ਦੌਰਾਨ ਕਿਹਾ ਹੈ ਕਿ ਪਹਿਲੀ ਨਜ਼ਰੇ ਅਜਿਹੇ ਮਾਮਲੇ ਸਹਿਮਤੀ ਜਾਪਦੇ ਹਨ ਅਤੇ ਜਦੋਂ ਦੋਵਾਂ ਵਿਚਾਲੇ (ਕੁੜੀ ਮੁੰਡੇ) ਵਿਆਹ ਬਾਰੇ ਗੱਲ ਸਿਰੇ ਨਹੀਂ ਲੱਗਦੀ ਤਾਂ ਇਸ ਨੂੰ ਬਲਾਤਕਾਰ ਦਾ ਰੂਪ ਦੇ ਦਿੱਤਾ ਜਾਂਦਾ ਹੈ।

ਦਰਅਸਲ, ਸੁਪਰੀਮ ਕੋਰਟ ਨੇ “ਵਿਆਹ ਦਾ ਝੂਠਾ ਵਾਅਦਾ ਕਰਕੇ ਬਲਾਤਕਾਰ” ਦੇ ਇੱਕ ਮਾਮਲੇ ਦੀ ਸੁਣਵਾਈ ਦੌਰਾਨ ਇੱਕ ਤਿੱਖੀ ਟਿੱਪਣੀ ਕੀਤੀ। ਅਦਾਲਤ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਜੇਕਰ ਔਰਤਾਂ ਵਿਆਹ ਪ੍ਰਤੀ ਗੰਭੀਰ ਹਨ ਤਾਂ ਉਨ੍ਹਾਂ ਨੂੰ ਵਿਆਹ ਤੋਂ ਪਹਿਲਾਂ ਸੈਕਸ ਕਰਨ ਬਾਰੇ “ਬਹੁਤ ਸਾਵਧਾਨ” ਰਹਿਣਾ ਚਾਹੀਦਾ ਹੈ। ਜਸਟਿਸ ਬੀ.ਵੀ. ਨਾਗਰਥਨਾ ਅਤੇ ਉੱਜਵਲ ਭੂਯਾਨ ਦੇ ਬੈਂਚ ਨੇ ਇਸ ਮਾਮਲੇ ਵਿੱਚ ਆਪਸੀ ਸਹਿਮਤੀ ਵੱਲ ਇਸ਼ਾਰਾ ਕੀਤਾ ਅਤੇ ਪਟੀਸ਼ਨਕਰਤਾ ਨੂੰ ਕਈ ਸਖ਼ਤ ਸਵਾਲ ਪੁੱਛੇ।

Categories: Crime

Tags: Breaking Featured

Published on: 17 Feb 2026

Amandeep Mehra
Mobile N/A
📣 Share this post

Latest News