• Monday, 1 June 2026
Advertisement Advertisement
ਪੰਜਾਬ ਦੀ ਫਿਲਮ ਇੰਡਸਟਰੀ ਨੂੰ ਕਦੇ ਨਾ ਪੂਰਾ ਹੋਣ ਵਾਲ਼ਾ ਘਾਟਾ ਪਿਆ

01 Jun 2026

ਪੰਜਾਬ ਦੀ ਫਿਲਮ ਇੰਡਸਟਰੀ ਨੂੰ ਕਦੇ ਨਾ ਪੂਰਾ ਹੋਣ ਵਾਲ਼ਾ ਘਾਟਾ ਪਿਆ

ਮੋਗਾ ,ਲੋਕਬਾਣੀ--ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬੀ ਫ਼ਿਲਮ ਉਦਯੋਗ (Pollywood) ਅਤੇ ਰੰਗਮੰਚ ਜਗਤ ਤੋਂ ਇੱਕ ਬੇਹੱਦ ਮੰਦਭਾਗੀ ਤੇ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪ੍ਰਸਿੱਧ ਪੰਜਾਬੀ ਫ਼ਿਲਮੀ ਅਦਾਕਾਰ ਹਰਪਾਲ ਸਿੰਘ, ਜਿਨ੍ਹਾਂ ਨੂੰ ਸਿਨੇਮਾ ਜਗਤ ਵਿੱਚ ‘ਪਾਲ ਧੂੜਕੋਟ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਦਾ ਅਚਾਨਕ ਦੇਹਾਂਤ ਹੋ ਗਿਆ।

ਉਨ੍ਹਾਂ ਦੇ ਬੇਵਕਤੀ ਚਲਣੇ ਦੀ ਖ਼ਬਰ ਮਿਲਦਿਆਂ ਹੀ ਫ਼ਿਲਮ ਇੰਡਸਟਰੀ, ਕਲਾ ਪ੍ਰੇਮੀਆਂ ਅਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਪਸਰ ਗਈ ਹੈ।

ਪ੍ਰਸਿੱਧ ਫ਼ਿਲਮੀ ਡਾਇਰੈਕਟਰ ਲਵਲੀ ਸ਼ਰਮਾ ਧੂੜਕੋਟ ਨੇ ਇਸ ਬੇਹੱਦ ਦੁਖਦਾਈ ਖ਼ਬਰ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਅਦਾਕਾਰ ਪਾਲ ਧੂੜਕੋਟ ਦਾ ਅੱਜ ਅਚਾਨਕ ਦਿਲ ਦੀ ਧੜਕਣ ਰੁਕਣ (ਹਾਰਟ ਅਟੈਕ) ਕਾਰਨ ਦੇਹਾਂਤ ਹੋਇਆ ਹੈ। ਉਨ੍ਹਾਂ ਦੇ ਅਚਾਨਕ ਚਲੇ ਜਾਣ ਨਾਲ ਪਰਿਵਾਰ ਅਤੇ ਸਨੇਹੀਆਂ ਨੂੰ ਗਹਿਰਾ ਸਦਮਾ ਲੱਗਿਆ ਹੈ।

ਡਾਇਰੈਕਟਰ ਲਵਲੀ ਸ਼ਰਮਾ ਨੇ ਦੱਸਿਆ ਕਿ ਹਰਪਾਲ ਸਿੰਘ ਪਾਲ ਧੂੜਕੋਟ ਇੱਕ ਬਹੁਤ ਹੀ ਸੁਲਝੇ ਹੋਏ ਅਤੇ ਪ੍ਰਤਿਭਾਸ਼ਾਲੀ ਕਲਾਕਾਰ ਸਨ। ਉਨ੍ਹਾਂ ਨੇ ਕਈ ਚਰਚਿਤ ਪੰਜਾਬੀ ਫ਼ਿਲਮਾਂ ਵਿੱਚ ਅਹਿਮ ਭੂਮਿਕਾਵਾਂ ਨਿਭਾ ਕੇ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਖ਼ਾਸ ਜਗ੍ਹਾ ਬਣਾਈ ਸੀ।

ਫ਼ਿਲਮਾਂ ਵਿੱਚ ਗੰਭੀਰ ਕਿਰਦਾਰਾਂ ਤੋਂ ਇਲਾਵਾ ਉਹ ਇੱਕ ਬਿਹਤਰੀਨ ਕਮੇਡੀ ਕਲਾਕਾਰ ਵਜੋਂ ਵੀ ਲੰਮਾ ਸਮਾਂ ਲੋਕਾਂ ਨਾਲ ਜੁੜੇ ਰਹੇ ਅਤੇ ਆਪਣੀ ਅਦਾਕਾਰੀ ਰਾਹੀਂ ਸਭ ਦੇ ਚਿਹਰਿਆਂ ‘ਤੇ ਮੁਸਕਾਨ ਬਿਖੇਰਦੇ ਰਹੇ।

ਪਾਲ ਧੂੜਕੋਟ ਦੇ ਅਚਾਨਕ ਵਿਛੋੜੇ ‘ਤੇ ਪੰਜਾਬੀ ਫ਼ਿਲਮ ਜਗਤ ਦੇ ਕਈ ਨਾਮਵਰ ਕਲਾਕਾਰਾਂ, ਲੇਖਕਾਂ ਅਤੇ ਨਿਰਮਾਤਾਵਾਂ-ਨਿਰਦੇਸ਼ਕਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਾਰਿਆਂ ਨੇ ਕਿਹਾ ਕਿ ਪਾਲ ਧੂੜਕੋਟ ਦਾ ਜਾਣਾ ਪੰਜਾਬੀ ਸਿਨੇਮਾ ਅਤੇ ਰੰਗਮੰਚ ਲਈ ਇੱਕ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।

Published on: 01 Jun 2026

Amandeep Mehra
📣 Share this post

Latest News