• Monday, 1 June 2026
Advertisement Advertisement
ਭਿਆਨਕ ਸੜਕ ਹਾਦਸਾ 8 ਲੋਕਾਂ ਦੀ ਮੋਤ ਪੜ੍ਹੋ ਪੂਰੀ ਖਬਰ

01 Jun 2026

ਭਿਆਨਕ ਸੜਕ ਹਾਦਸਾ 8 ਲੋਕਾਂ ਦੀ ਮੋਤ ਪੜ੍ਹੋ ਪੂਰੀ ਖਬਰ

ਚੰਬਾ,ਲੋਕਬਾਣੀ--ਇਸ ਸ਼ਹਿਰ ਦੀ ਵੱਡੀ ਖ਼ਬਰ ਹਿਮਾਚਲ ਪ੍ਰਦੇਸ਼ ਦੇ ਚੰਬਾ ਜਿਲ੍ਹੇ ਤੋਂ ਇੱਕ ਬੇਹੱਦ ਦੁਖਦਾਈ ਅਤੇ ਭਿਆਨਕ ਸੜਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਚੰਬਾ ਨੂੰ ਪਾਂਗੀ ਕਬੀਲਾਈ ਖੇਤਰ ਨਾਲ ਜੋੜਨ ਵਾਲੇ ਬੇਹੱਦ ਦੁਰਗਮ 'ਸੱਚ ਜੋਤ ਮਾਰਗ ' ਤੇ ਇੱਕ ਸੈਲਾਨੀਆਂ ਦੀ ਕਾਰ ਬੇਕਾਬੂ ਹੋ ਕੇ ਕਰੀਬ 500 ਮੀਟਰ ਡੂੰਗੀ ਖੱਡ ਵਿਚ ਜਾ ਡਿੱਗੀ।   
ਇਸ ਖ਼ੌਫਨਾਕ ਹਾਦਸੇ ਵਿੱਚ ਕਾਰ ਦੇ ਪਰਖੱਚੇ ਉੱਡ ਗਏ ਅਤੇ ਉਸ ਵਿੱਚ ਸਵਾਰ ਕਰਨਾਟਕ (ਬੈਂਗਲੁਰੂ) ਦੇ 7 ਸੈਲਾਨੀਆਂ ਸਮੇਤ ਕੁੱਲ 8 ਲੋਕਾਂ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਸੈਲਾਨੀਆਂ ਵਿੱਚ ਬੈਂਗਲੁਰੂ ਦੇ ਰਹਿਣ ਵਾਲੇ ਦੋ ਪਰਿਵਾਰਾਂ ਦੇ ਮੈਂਬਰ ਸ਼ਾਮਲ ਸਨ, ਜਦਕਿ ਅੱਠਵਾਂ ਮ੍ਰਿਤਕ ਗੱਡੀ ਦਾ ਸਥਾਨਕ ਡਰਾਈਵਰ ਸੀ।
ਜਾਣਕਾਰੀ ਅਨੁਸਾਰ, ਇਹ ਹਾਦਸਾ ਸ਼ੁੱਕਰਵਾਰ ਨੂੰ ਵਾਪਰਿਆ ਸੀ। ਡਲਹੌਜ਼ੀ ਤੋਂ ਸਾਚ ਜੋਤ ਲਈ ਨਿਕਲੀ ਸੈਲਾਨੀਆਂ ਦੀ ਗੱਡੀ (HP 01 C-2133) ਸ਼ੁੱਕਰਵਾਰ ਸਵੇਰੇ ਲਗਪਗ 11 ਵਜੇ ਬੈਰਾਗੜ੍ਹ ਚੈੱਕਪੋਸਟ ਤੋਂ ਅੱਗੇ ਨਿਕਲੀ ਸੀ। ਇਸ ਤੋਂ ਬਾਅਦ ਜਦੋਂ ਇਹ ਗੱਡੀ ਨਾ ਤਾਂ ਪਾਂਗੀ ਪੁੱਜੀ ਅਤੇ ਨਾ ਹੀ ਵਾਪਸ ਬੈਰਾਗੜ੍ਹ ਆਈ, ਤਾਂ ਸ਼ੱਕ ਪੈਣ ‘ਤੇ ਰਸਤੇ ਵਿੱਚ ਇਸ ਦੀ ਭਾਲ ਸ਼ੁਰੂ ਕੀਤੀ ਗਈ।
ਸ਼ਨਿਚਰਵਾਰ ਦੇਰ ਸ਼ਾਮ ਤਲਾਸ਼ੀ ਦੌਰਾਨ ਬੈਰਾਗੜ੍ਹ ਤੋਂ ਕਰੀਬ 8 ਕਿਲੋਮੀਟਰ ਦੂਰ ‘ਕਾਲਾਵਨ’ ਨੇੜੇ ਇੱਕ ਤਿੱਖੇ ਮੋੜ ‘ਤੇ ਸੜਕ ਦੇ ਬਾਹਰ ਵੱਲ ਟਾਇਰਾਂ ਅਤੇ ਘਸੀਟੇ ਜਾਣ ਦੇ ਨਿਸ਼ਾਨ ਦਿਖਾਈ ਦਿੱਤੇ। ਜਦੋਂ ਉੱਥੋਂ ਹੇਠਾਂ ਡੂੰਘੀ ਖੱਡ ਵਿੱਚ ਦੇਖਿਆ ਗਿਆ ਤਾਂ ਗੱਡੀ ਦੇ ਟੁੱਟੇ ਹੋਏ ਹਿੱਸੇ ਅਤੇ 500 ਮੀਟਰ ਹੇਠਾਂ ਗੱਡੀ ਦੇ ਪਰਖੱਚੇ ਦਿਖਾਈ ਦਿੱਤੇ, ਜਿਸ ਤੋਂ ਬਾਅਦ ਹਾਦਸੇ ਦਾ ਪਤਾ ਲੱਗਿਆ।
ਖੇਤਰ ਬੇਹੱਦ ਦੂਰ-ਦੁਰਾਡਾ ਅਤੇ ਪਹਾੜੀ ਹੋਣ ਕਾਰਨ ਬਚਾਅ ਦਲ (Rescue Team) ਐਤਵਾਰ ਸਵੇਰੇ ਹੀ ਘਟਨਾ ਵਾਲੀ ਥਾਂ ’ਤੇ ਪਹੁੰਚ ਸਕਿਆ। ਪੁਲਿਸ ਨੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਭਾਰੀ ਮੁਸ਼ੱਕਤ ਤੋਂ ਬਾਅਦ ਸਾਰੀਆਂ 8 ਲਾਸ਼ਾਂ ਨੂੰ ਡੂੰਘੀ ਖੱਡ ‘ਚੋਂ ਬਾਹਰ ਕੱਢਿਆ। ਲਾਸ਼ਾਂ ਨੂੰ ਪੋਸਟਮਾਰਟਮ ਲਈ ਮੈਡੀਕਲ ਕਾਲਜ ਚੰਬਾ ਭੇਜ ਦਿੱਤਾ ਗਿਆ ਹੈ। ਡੀਐੱਸਪੀ ਚੁਰਾਹ ਰੰਜਨ ਸ਼ਰਮਾ ਨੇ ਦੱਸਿਆ ਕਿ ਹਾਦਸੇ ਦੇ ਅਸਲ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਦੀ ਪਛਾਣ ਵਿਸ਼ਵਾਸ ਸਲਹੋਤਾ ਪੁੱਤਰ ਥਾਮਸ (ਕਾਰ ਡਰਾਈਵਰ, ਨਿਵਾਸੀ ਹਿਮਾਚਲ ਪ੍ਰਦੇਸ਼), ਅਰਵਿੰਦ ਚੰਦਰਾਕਰ (ਨਿਵਾਸੀ ਫਲੈਟ ਨੰਬਰ 001, ਕਾਡੂਗੋਡੀ, ਬੈਂਗਲੁਰੂ), ਪ੍ਰਾਚੀ (ਪਤਨੀ ਅਰਵਿੰਦ ਚੰਦਰਾਕਰ), ਅਕਸ਼ਦ (ਪੁੱਤਰ ਅਰਵਿੰਦ), ਦਰਸ਼ (ਪੁੱਤਰ ਅਰਵਿੰਦ) (ਨੋਟ ਅਰਵਿੰਦ ਦਾ ਪਰਿਵਾਰ ਮੂਲ ਰੂਪ ਵਿੱਚ ਛੱਤੀਸਗੜ੍ਹ ਦਾ ਸੀ ਪਰ ਬੈਂਗਲੁਰੂ ਰਹਿ ਰਿਹਾ ਸੀ), ਪੀ.ਜੀ. ਕਾਰਤੀਗਿਆਯਨ (ਨਿਵਾਸੀ ਫਲੈਟ ਨੰਬਰ A-1 216, ਸਰੂਦ ਸਿੰਫਨੀ, ਵ੍ਹਾਈਟਫੀਲਡ, ਬੈਂਗਲੁਰੂ), ਮਨੀਮਾਲਾ (ਪਤਨੀ ਪੀ.ਜੀ. ਕਾਰਤੀਗਿਆਯਨ), ਨੰਦਨ (ਪੁੱਤਰ ਪੀ.ਜੀ. ਕਾਰਤੀਗਿਆਯਨ) ਅਨੁਸਾਰ ਹੋਈ ਹੈ।
ਇਸ ਭਿਆਨਕ ਹਾਦਸੇ ਦੀ ਖ਼ਬਰ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਾਂ ਵਿੱਚ ਕੋਹਰਾਮ ਮਚ ਗਿਆ ਹੈ ਅਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ।

Published on: 01 Jun 2026

Amandeep Mehra
📣 Share this post

Latest News