• Wednesday, 18 February 2026
Advertisement Advertisement
ਇੱਕ ਖਾਲੀ ਪਲਾਟ ਵਿੱਚ ਮਿਲੀ ਪਟਿਆਲਾ ਕਮਾਂਡੋ ਵਿੱਚ ਤਾਇਨਾਤ ਪੁਲਿਸ ਕਰਮੀ ਦੀ ਸੜੀ ਗਲੀ ਲਾਸ਼

18 Feb 2026 | 7 Views

ਇੱਕ ਖਾਲੀ ਪਲਾਟ ਵਿੱਚ ਮਿਲੀ ਪਟਿਆਲਾ ਕਮਾਂਡੋ ਵਿੱਚ ਤਾਇਨਾਤ ਪੁਲਿਸ ਕਰਮੀ ਦੀ ਸੜੀ ਗਲੀ ਲਾਸ਼

ਜਲੰਧਰ/ਲੋਕ ਬਾਣੀ 

ਜਲੰਧਰ ਦੇ ਇੱਕ ਖਲੀ ਪਲਾਟ ਵਿੱਚਕ ਇੱਕ ਪੁਲਿਸ ਕਰਮੀ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਫੈਲ ਗਿਆ ਜਾਣਕਾਰੀ ਅਨੁਸਾਰ ਵਿਅਕਤੀ ਪਟਿਆਲਾ ਕਮਾਂਡੋ ਵਿਚ ਤੈਨਾਤ ਸੀ ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ (ਪੁੱਤਰ ਗੁਰਨਾਮ ਲਾਲ) ਵਜੋਂ ਹੋਈ ਹੈ, ਜੋ ਪਿੰਡ ਵਰਿਆਣਾ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਪਟਿਆਲਾ ਪੁਲਿਸ ਵਿੱਚ ਕਮਾਂਡੋ ਵਜੋਂ ਤਾਇਨਾਤ ਸੀ। ਉਸਦੀ ਲਾਸ਼ ਇੱਕ ਖਾਲੀ ਪਲਾਟ ਵਿੱਚ ਬੁਰੀ ਤਰ੍ਹਾਂ ਸੜੀ ਹੋਈ ਮਿਲੀ ਸੀ, ਜਿਸ ਕਾਰਨ ਸ਼ੁਰੂ ਵਿੱਚ ਮਾਮਲਾ ਕਾਫ਼ੀ ਸ਼ੱਕੀ ਜਾਪਦਾ ਹੈ।ਲਾਸ਼ 5-6 ਦਿਨ ਪੁਰਾਣੀ, ਬਿਮਾਰੀ ਬਾਰੇ ਵੀ ਚਰਚਾ ਕੀਤੀ ਗਈ ਏਐਸਆਈ ਉਮੇਸ਼ ਕੁਮਾਰ ਨੇ ਕਿਹਾ ਕਿ ਲਾਸ਼ ਦੀ ਹਾਲਤ ਦੇ ਆਧਾਰ 'ਤੇ ਸ਼ੱਕ ਹੈ ਕਿ ਇਹ ਲਗਭਗ 5-6 ਦਿਨ ਪੁਰਾਣੀ ਹੈ। ਇਹ ਮਾਮਲਾ ਉਦੋਂ ਹੀ ਸਾਹਮਣੇ ਆਇਆ ਜਦੋਂ ਆਸ-ਪਾਸ ਦੇ ਲੋਕਾਂ ਨੂੰ ਅਸਹਿਣਯੋਗ ਬਦਬੂ ਆਈ। ਮੁੱਢਲੀ ਜਾਂਚ ਅਤੇ ਪਰਿਵਾਰਕ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਮਨਦੀਪ ਕੁਝ ਸਮੇਂ ਤੋਂ ਗੰਭੀਰ ਬਿਮਾਰੀ ਤੋਂ ਪੀੜਤ ਸੀ।

Categories: Health Punjab

Tags: None

Published on: 18 Feb 2026

Amandeep Mehra
Mobile N/A
📣 Share this post

Latest News