4 ਮਾਰਚ ਨੂੰ ਰਹਿਣਗੇ ਇਹ ਬਜ਼ਾਰ ਬੰਦ ਪੜ੍ਹੋ ਪੂਰੀ ਖ਼ਬਰ
ਜਲੰਧਰ, ਲੋਕ ਬਾਣੀ --ਹੋਲੀ ਦੇ ਪਵਿੱਤਰ ਤਿਉਹਾਰ ਨੂੰ ਲੈ ਕੇ ਜਲੰਧਰ ਸ਼ਹਿਰ 'ਚ ਉਤਸ਼ਾਹ ਸਿਖਰਾਂ 'ਤੇ ਹੈ। ਬਾਜ਼ਾਰਾਂ ਨੂੰ ਰੰਗ-ਬਿਰੰਗੇ ਗੁਲਾਲ, ਪਿਚਕਾਰੀ ਅਤੇ ਸਜਾਵਟੀ ਵਸਤੂਆਂ ਨਾਲ ਸਜਾਇਆ ਗਿਆ ਹੈ। ਲੋਕ ਕਾਫੀ ਖਰੀਦਦਾਰੀ ਕਰ ਰਹੇ ਹਨ ਅਤੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਇਸ ਤਿਉਹਾਰ ਨੂੰ ਲੈ ਕੇ ਕਾਫੀ ਉਤਸ਼ਾਹ ਹੈ। ਇਸੇ ਦੌਰਾਨ ਸ਼ਹਿਰ ਦੇ ਇਲੈਕਟ੍ਰਾਨਿਕ ਬਾਜ਼ਾਰਾਂ ਨਾਲ ਜੁੜੀ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ।
ਵਪਾਰ ਮੰਡਲ ਦੀ ਮੀਟਿੰਗ ਤੋਂ ਬਾਅਦ ਫੈਸਲਾ ਕੀਤਾ ਗਿਆ ਹੈ ਕਿ ਜਲੰਧਰ ਦੀਆਂ 13 ਵੱਡੀਆਂ ਇਲੈਕਟ੍ਰਾਨਿਕ ਮਾਰਕੀਟਾਂ 4 ਮਾਰਚ ਨੂੰ ਪੂਰੀ ਤਰ੍ਹਾਂ ਬੰਦ ਰਹਿਣਗੀਆਂ।ਇਹ ਫੈਸਲਾ ਹੋਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਲਿਆ ਗਿਆ ਹੈ, ਤਾਂ ਜੋ ਦੁਕਾਨਦਾਰ ਅਤੇ ਉਨ੍ਹਾਂ ਦੇ ਕਰਮਚਾਰੀ ਵੀ ਆਪਣੇ ਪਰਿਵਾਰਾਂ ਨਾਲ ਤਿਉਹਾਰ ਦਾ ਆਨੰਦ ਲੈ ਸਕਣ।ਹੋਲੀਮੋਕੇ ਜਲੰਧਰ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਸਾਰਾ ਸਾਲ ਰੁੱਝੇ ਰਹਿਣ ਕਾਰਨ ਤਿਉਹਾਰਾਂ ਦੌਰਾਨ ਵੀ ਉਨ੍ਹਾਂ ਨੂੰ ਪੂਰਾ ਸਮਾਂ ਨਹੀਂ ਮਿਲਦਾ, ਇਸ ਲਈ ਇਸ ਵਾਰ ਸਮੂਹਿਕ ਤੌਰ 'ਤੇ ਬਾਜ਼ਾਰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸ ਲਈ ਦੁਕਾਨਦਾਰਾਂ ਨੇ ਬਾਜ਼ਾਰ ਬੰਦ ਰੱਖਣ ਦਾ ਫੈਸਲਾ ਕੀਤਾ ਹੈ।
