• Thursday, 25 June 2026
Advertisement Advertisement
ਜਮੀਨੀ ਵਿਵਾਦ ਚ ਚਲੀਆਂ ਗੋਲੀਆਂ 4 ਲੋਕਾਂ ਦੀ ਹੋਈ ਮੌਤ

24 Jun 2026

ਜਮੀਨੀ ਵਿਵਾਦ ਚ ਚਲੀਆਂ ਗੋਲੀਆਂ 4 ਲੋਕਾਂ ਦੀ ਹੋਈ ਮੌਤ

ਬਟਾਲਾ,ਲੋਕਬਾਣੀ--ਇਸ ਸ਼ਹਿਰ ਦੀ ਵੱਡੀ ਖ਼ਬਰ ਬੀਤੀ ਦੇਰ ਰਾਤ ਜਮੀਨੀ ਵਿਵਾਦ ‘ਚ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਇਲਾਕੇ ਵਿਚ ਜਮੀਨੀ ਵਿਵਾਦ ਨੂੰ ਲੈ ਕੇ ਵਾਪਰੀ ਇੱਕ ਦੁਖਦਾਈ ਘਟਨਾ ਦੇ ਵਿਚ ਚਾਰ ਜਣਿਆਂ ਦੀ ਮੌਤ ਹੋਣ ਦੀ ਸੂਚਨਾ ਹੈ। ਮਿਲੀ ਜਾਣਕਾਰੀ ਮੁਤਾਬਕ ਬਟਾਲਾ ਥਾਣੇ ਅਧੀਨ ਆਉਂਦੇ ਪਿੰਡ ‘ਮੁੰਡੀ ਕਰਾਲ’ ਵਿਖੇ ਮੁਲਜ਼ਮ ਮਨਜੋਤ ਸਿੰਘ ਨਾਂ ਦੇ ਨੌਜਵਾਨ ਦਾ ਆਪਣੇ ਚਾਚੇ ਨਿਸ਼ਾਨ ਸਿੰਘ ਨਾਲ ਜਮੀਨੀ ਵਿਵਾਦ ਚੱਲ ਰਿਹਾ ਸੀ।

ਇਸੇ ਵਿਵਾਦ ਦੀ ਤਕਰਾਰ ਨੂੰ ਲੈ ਕੇ ਮੁਲਜ਼ਮ ਨੇ ਪਿਸਤੌਲ ਦੇ ਨਾਲ ਆਪਣੇ ਚਾਚੇ ਦੇ ਨਾਬਾਲਿਗ ਲੜਕੇ ਗੁਰਅੰਮ੍ਰਿਤਪਾਲ ਸਿੰਘ ਨੂੰ ਉਸਦੇ ਘਰ ਵਿਚ ਜਾ ਕੇ ਗੋਲੀ ਮਾਰ ਦਿੱਤੀ। ਇਸ ਦੌਰਾਨ ਜਦ ਆਪਣੇ ਪੁੱਤਰ ‘ਤੇ ਗੋਲੀਆਂ ਚੱਲਦੀਆਂ ਵੇਖ ਉਸਦੀ ਮਾਂ ਅੱਗੇ ਆਈ ਤਾਂ ਮਨਜੋਤ ਨੇ ਉਸਨੂੰ ਵੀ ਗੋਲੀਆਂ ਨਾਲ ਭੁੰਨ ਦਿੱਤਾ। ਇਸ ਦੌਰਾਨ ਹੀ ਗਲੀ ਵਿਚੋਂ ਲੰਘ ਰਿਹਾ ਮਨਜੋਤ ਦਾ ਦੋਸਤ ਪ੍ਰਗਟ ਸਿੰਘ ਫ਼ੌਜੀ ਵੀ ਮੌਕੇ ‘ਤੇ ਪੁੱਜ ਗਿਆ ਤੇ ਉਸਨੇ ਉਸਨੂੰ ਰੋਕਣਾ ਚਾਹਿਆ ਪ੍ਰੰਤੂ ਮੁਲਜਮ ਨੇ ਅਪਣੇ ਦੋਸਤ ਨੂੰ ਵੀ ਗੋਲੀ ਮਾਰ ਦਿੱਤੀ।

ਜਿਸ ਕਾਰਨ ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਿਸਤੋਂ ਬਾਅਦ ਮੁਲਜ਼ਮ ਮਨਜੋਤ ਨੇ ਆਪਣੇ ਘਰ ਜਾ ਕੇ ਉਸਦੇ ਪਿਸਤੌਲ ਦੇ ਨਾਲ ਆਪਣੈ ਵੀ ਗੋਲੀ ਮਾਰ ਲਈ ਤੇ ਉਸਦੀ ਵੀ ਮੌਤ ਹੋ ਗਈ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਮੌਕੇ ‘ਤੇ ਪੁੱਜੀ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ਵਿਚ ਪਹੁੰਚਾਇਆ। ਪੁਲਿਸ ਅਧਿਕਾਰੀਆਂ ਮੁਤਾਬਕ ਮੁਢਲੀ ਜਾਂਚ ਅਨੁਸਾਰ ਜਮੀਨੀ ਵਿਵਾਦ ਕਾਰਨ ਇਹ ਸਾਰੀ ਘਟਨਾ ਵਾਪਰੀ ਹੈ ਤੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।

Published on: 24 Jun 2026

Amandeep Mehra
📣 Share this post

Latest News