• Tuesday, 23 June 2026
Advertisement Advertisement
ਸੋਨਾ ਤੇ ਚਾਂਦੀ ਦੀਆਂ ਕੀਮਤਾਂ ਹੋਇਆ ਜਾਰੀ

23 Jun 2026

ਸੋਨਾ ਤੇ ਚਾਂਦੀ ਦੀਆਂ ਕੀਮਤਾਂ ਹੋਇਆ ਜਾਰੀ

ਨਵੀਂ ਦਿੱਲੀ,ਲੋਕਬਾਣੀ--ਇਸ ਸ਼ਹਿਰ ਦੀ ਵੱਡੀ ਖ਼ਬਰ ਸਰਾਫ਼ਾ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਸ਼ੁਰੂਆਤੀ ਗਿਰਾਵਟ ਤੋਂ ਬਾਅਦ ਬੀਤੇ ਦਿਨ ਈਰਾਨ ਦੇ ਸਹਿਮਤੀ ਵਾਲੇ ਬਿਆਨ ਕਾਰਨ ਕਮੋਡਿਟੀ ਬਾਜ਼ਾਰ ਵਿੱਚ ਤੇਜ਼ੀ ਆਈ ਸੀ, ਜਿਸ ਸਦਕਾ 22 ਜੂਨ ਨੂੰ ਅੰਤਰਰਾਸ਼ਟਰੀ ਬਾਜ਼ਾਰ ‘ਕੋਮੈਕਸ’ (COMEX) ਅਤੇ ਘਰੇਲੂ ਬਾਜ਼ਾਰ ‘ਐਮਸੀਐਕਸ’ (MCX) ‘ਤੇ ਸੋਨਾ-ਚਾਂਦੀ ਹਰੇ ਨਿਸ਼ਾਨ ‘ਤੇ ਬੰਦ ਹੋਏ ਸਨ।

ਹਾਲਾਂਕਿ, ਅੱਜ ਯਾਨੀ 23 ਜੂਨ 2026 (ਮੰਗਲਵਾਰ) ਨੂੰ ਡਾਲਰ ਦੀ ਮਜ਼ਬੂਤੀ ਕਾਰਨ ਬਾਜ਼ਾਰ ਵਿੱਚ ਇੱਕ ਵਾਰ ਫਿਰ ਸ਼ੁਰੂਆਤੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇਸ ਗਿਰਾਵਟ ਦੇ ਬਾਵਜੂਦ ਐਮਸੀਐਕਸ ‘ਤੇ ਸੋਨੇ ਦਾ ਭਾਅ 1,50,000 ਰੁਪਏ ਪ੍ਰਤੀ 10 ਗ੍ਰਾਮ ਦੇ ਪਾਰ ਨਹੀਂ ਜਾ ਸਕਿਆ।

ਸੋਮਵਾਰ ਨੂੰ ਘਰੇਲੂ ਬਾਜ਼ਾਰ (MCX) ‘ਤੇ ਸੋਨਾ 0.67% ਦੀ ਤੇਜ਼ੀ ਨਾਲ 1,48,182 ਰੁਪਏ ਪ੍ਰਤੀ ਦਸ ਗ੍ਰਾਮ ਅਤੇ ਚਾਂਦੀ 0.55% ਦੀ ਤੇਜ਼ੀ ਨਾਲ 2,34,465 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਬੰਦ ਹੋਈ ਸੀ।

ਜੇਕਰ ਅੰਤਰਰਾਸ਼ਟਰੀ ਬਾਜ਼ਾਰ ਕੋਮੈਕਸ ਦੀ ਗੱਲ ਕਰੀਏ ਤਾਂ ਅੱਜ (23 ਜੂਨ) ਸਵੇਰੇ 7:30 ਵਜੇ ਸੋਨੇ ਦਾ ਰੇਟ 0.76% ਸਸਤਾ ਹੋ ਕੇ 4,170.70 ਡਾਲਰ ਪ੍ਰਤੀ ਔਂਸ ਅਤੇ ਚਾਂਦੀ ਦਾ ਰੇਟ 2.43% ਦੀ ਵੱਡੀ ਗਿਰਾਵਟ ਨਾਲ 63.990 ਡਾਲਰ ਪ੍ਰਤੀ ਔਂਸ ‘ਤੇ ਆ ਗਿਆ। ਬਾਜ਼ਾਰ ਮਾਹਰਾਂ ਮੁਤਾਬਕ ਇਸ ਸਮੇਂ ਸੋਨੇ ਨਾਲੋਂ ਚਾਂਦੀ ਦੀਆਂ ਕੀਮਤਾਂ ਵਿੱਚ ਜ਼ਿਆਦਾ ਉਤਾਰ-ਚੜ੍ਹਾਅ ਦੇਖਿਆ ਜਾ ਰਿਹਾ ਹੈ।

ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੇ ਰੇਟ (22 ਜੂਨ):

ਸ਼ੁੱਧ ਸੋਨਾ (999): 14,731 ਰੁਪਏ ਪ੍ਰਤੀ ਗ੍ਰਾਮ
22 ਕੈਰੇਟ (22 KT): 14,378 ਰੁਪਏ ਪ੍ਰਤੀ ਗ੍ਰਾਮ
20 ਕੈਰੇਟ (20 KT): 13,111 ਰੁਪਏ ਪ੍ਰਤੀ ਗ੍ਰਾਮ
18 ਕੈਰੇਟ (18 KT): 11,932 ਰੁਪਏ ਪ੍ਰਤੀ ਗ੍ਰਾਮ
14 ਕੈਰੇਟ (14 KT): 9,502 ਰੁਪਏ ਪ੍ਰਤੀ ਗ੍ਰਾਮ


ਚਾਂਦੀ ਦਾ ਭਾਅ (ਪ੍ਰਤੀ ਕਿਲੋਗ੍ਰਾਮ):

ਬਾਜ਼ਾਰ ਦੇ ਮਾਹਰਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਕੀਮਤਾਂ ਹੋਰ ਹੇਠਾਂ ਆ ਸਕਦੀਆਂ ਹਨ। ਅੱਜ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਇੱਕ ਕਿਲੋ ਚਾਂਦੀ ਦਾ ਭਾਅ ਇਸ ਤਰ੍ਹਾਂ ਹੈ… ਦਿੱਲੀ, ਮੁੰਬਈ, ਕੋਲਕਾਤਾ, ਬੈਂਗਲੋਰ: 2,49,900 ਰੁਪਏ– ਚੇਨਈ, ਹੈਦਰਾਬਾਦ: 2,54,900 ਰੁਪਏ|


ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਸੋਨੇ ਦਾ ਤਾਜ਼ਾ ਭਾਅ (ਪ੍ਰਤੀ ਗ੍ਰਾਮ):

ਦਿੱਲੀ: 24 ਕੈਰੇਟ: 14,667 ਰੁਪਏ | 22 ਕੈਰੇਟ: 13,446 ਰੁਪਏ | 18 ਕੈਰੇਟ: 11,004 ਰੁਪਏ

ਮੁੰਬਈ: 24 ਕੈਰੇਟ: 14,652 ਰੁਪਏ | 22 ਕੈਰੇਟ: 13,431 ਰੁਪਏ | 18 ਕੈਰੇਟ: 10,989 ਰੁਪਏ

ਕੋਲਕਾਤਾ: 24 ਕੈਰੇਟ: 14,652 ਰੁਪਏ | 22 ਕੈਰੇਟ: 13,431 ਰੁਪਏ | 18 ਕੈਰੇਟ: 10,989 ਰੁਪਏ

ਚੇਨਈ: 24 ਕੈਰੇਟ: 14,836 ਰੁਪਏ | 22 ਕੈਰੇਟ: 13,599 ਰੁਪਏ | 18 ਕੈਰੇਟ: 11,369 ਰੁਪਏ

ਬੈਂਗਲੋਰ: 24 ਕੈਰੇਟ: 14,652 ਰੁਪਏ | 22 ਕੈਰੇਟ: 13,431 ਰੁਪਏ | 18 ਕੈਰੇਟ: 10,989 ਰੁਪਏ

ਹੈਦਰਾਬਾਦ: 24 ਕੈਰੇਟ: 14,652 ਰੁਪਏ | 22 ਕੈਰੇਟ: 13,431 ਰੁਪਏ | 18 ਕੈਰੇਟ: 10,989 ਰੁਪਏ

ਪਟਨਾ: 24 ਕੈਰੇਟ: 14,657 ਰੁਪਏ | 22 ਕੈਰੇਟ: 13,436 ਰੁਪਏ | 18 ਕੈਰੇਟ: 10,994 ਰੁਪਏ

ਕੇਰਲ / ਨਾਗਪੁਰ: 24 ਕੈਰੇਟ: 14,652 ਰੁਪਏ | 22 ਕੈਰੇਟ: 13,431 ਰੁਪਏ | 18 ਕੈਰੇਟ: 10,989 ਰੁਪਏ

 

Published on: 23 Jun 2026

Amandeep Mehra
📣 Share this post

Latest News