error code: 520 ਗੋਦਾਮ ਨੂੰ ਲੱਗੀ ਅੱਗ ਗੁਆਂਢੀ ਨੇ ਬਿਨਾ ਆਪਣੀ ਜਾਨ ਦੀ ਪਰਵਾ ਕੀਤੇ ਬਚਾਏ ਮਹਿਲਾ ਦੇ 3 ਬੱਚੇ
  • Tuesday, 23 June 2026
Advertisement Advertisement
ਗੋਦਾਮ ਨੂੰ ਲੱਗੀ ਅੱਗ ਗੁਆਂਢੀ ਨੇ ਬਿਨਾ ਆਪਣੀ ਜਾਨ ਦੀ ਪਰਵਾ ਕੀਤੇ ਬਚਾਏ ਮਹਿਲਾ ਦੇ 3 ਬੱਚੇ

23 Jun 2026

ਗੋਦਾਮ ਨੂੰ ਲੱਗੀ ਅੱਗ ਗੁਆਂਢੀ ਨੇ ਬਿਨਾ ਆਪਣੀ ਜਾਨ ਦੀ ਪਰਵਾ ਕੀਤੇ ਬਚਾਏ ਮਹਿਲਾ ਦੇ 3 ਬੱਚੇ

ਲੁਧਿਆਣਾ,ਲੋਕਬਾਣੀ--ਇਸ ਵੇਲੇ ਦੀ ਵੱਡੀ ਖ਼ਬਰ ਜਗਜੀਤ ਨਗਰ ਕਵਾਰਟਰ (ਫਲੈਟ) ਵਿੱਚ ਮੰਗਲਵਾਰ ਦੁਪਹਿਰ ਇੱਕ ਗੋਦਾਮ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਨਾਲ ਪੂਰਾ ਗੋਦਾਮ ਕੁਝ ਹੀ ਪਲਾਂ ਵਿੱਚ ਲਪੇਟ ਵਿੱਚ ਆ ਗਿਆ। ਘਟਨਾ ਸਮੇਂ ਅੰਦਰ ਇੱਕ ਮਹਿਲਾ ਅਤੇ ਉਸਦਾ 3 ਸਾਲ ਦਾ ਬੱਚਾ ਫਸੇ ਹੋਏ ਸਨ।
ਸਥਾਨਕ ਲੋਕਾਂ ਮੁਤਾਬਕ, ਇੱਕ ਦੁਕਾਨਦਾਰ ਨੇ ਸਭ ਤੋਂ ਪਹਿਲਾਂ ਧੂੰਆਂ ਅਤੇ ਅੱਗ ਦੀਆਂ ਲਪਟਾਂ ਦੇਖੀਆਂ। ਜਦੋਂ ਉਹ ਮੌਕੇ ’ਤੇ ਪਹੁੰਚਿਆ ਤਾਂ ਅੰਦਰੋਂ ਮਦਦ ਲਈ ਚੀਕਾਂ ਸੁਣਾਈ ਦਿੱਤੀਆਂ। ਜਾਂਚ ਕਰਨ ’ਤੇ ਪਤਾ ਲੱਗਿਆ ਕਿ ਕਮਰੇ ਦਾ ਦਰਵਾਜ਼ਾ ਬਾਹਰੋਂ ਤਾਲਾਬੰਦ ਸੀ, ਜਿਸ ਨੂੰ ਨੇੜੇ ਪਏ ਲੋਹੇ ਦੇ ਤਵੇ ਨਾਲ ਤੋੜਿਆ ਗਿਆ।
ਬਹਾਦਰ ਨੌਜਵਾਨ ਨੇ ਧੂੰਏਂ ਅਤੇ ਅੱਗ ਵਿਚ ਦਾਖਲ ਹੋ ਕੇ ਮਹਿਲਾ ਅਤੇ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਇਸ ਦੌਰਾਨ ਮਹਿਲਾ ਦੇ ਵਾਲ ਅਤੇ ਬਾਂਹ ਝੁਲਸ ਗਏ, ਜਦਕਿ ਬੱਚਾ ਸੁਰੱਖਿਅਤ ਹੈ। ਮਹਿਲਾ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਜਾਰੀ ਹੈ।
ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਕਾਫੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀ ਹੈ। ਸਥਾਨਕ ਲੋਕਾਂ ਨੇ ਨੌਜਵਾਨ ਦੀ ਹਿੰਮਤ ਦੀ ਖੂਬ ਸ਼ਲਾਘਾ ਕੀਤੀ ਹੈ, ਜਿਸ ਦੀ ਬਹਾਦਰੀ ਕਾਰਨ ਇੱਕ ਵੱਡਾ ਹਾਦਸਾ ਟਲ ਗਿਆ।

Published on: 23 Jun 2026

Amandeep Mehra
📣 Share this post

Latest News