error code: 520 4 ਮਹੀਨੇ ਪਹਿਲਾਂ ਹੋਈ ਸੀ ਲਵ-ਮੈਰਿਜ,ਨਵ-ਵਿਆਹੇ ਜੋੜੇ ਨੇ ਕੀਤੀ ਖ਼ੁਦਕੁਸ਼ੀ ਪੜੋ ਪੂਰੀ ਖ਼ਬਰ
  • Wednesday, 24 June 2026
Advertisement Advertisement
4 ਮਹੀਨੇ ਪਹਿਲਾਂ ਹੋਈ ਸੀ ਲਵ-ਮੈਰਿਜ,ਨਵ-ਵਿਆਹੇ ਜੋੜੇ ਨੇ ਕੀਤੀ ਖ਼ੁਦਕੁਸ਼ੀ ਪੜੋ ਪੂਰੀ ਖ਼ਬਰ

24 Jun 2026

4 ਮਹੀਨੇ ਪਹਿਲਾਂ ਹੋਈ ਸੀ ਲਵ-ਮੈਰਿਜ,ਨਵ-ਵਿਆਹੇ ਜੋੜੇ ਨੇ ਕੀਤੀ ਖ਼ੁਦਕੁਸ਼ੀ ਪੜੋ ਪੂਰੀ ਖ਼ਬਰ

ਖੰਨਾ,ਲੋਕਬਾਣੀ--ਇਸ ਸ਼ਹਿਰ ਦੀ ਵੱਡੀ ਖ਼ਬਰ ਖੰਨਾ ਦੇ ਨਜ਼ਦੀਕੀ ਪਿੰਡ ਬੂਥਗੜ੍ਹ ਵਿੱਚ ਇੱਕ ਬੇਹੱਦ ਦਰਦਨਾਕ ਅਤੇ ਰੂਹ ਕੰਬਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨਵ-ਵਿਆਹੇ ਜੋੜੇ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਰਿਵਾਰਕ ਮੈਂਬਰਾਂ ਦੇ ਦੋਸ਼ਾਂ ਅਨੁਸਾਰ, ਇੱਕ ਮਹਿਲਾ ਵੱਲੋਂ ਲਗਾਤਾਰ ਕੀਤੀ ਜਾ ਰਹੀ ਬਲੈਕਮੇਲਿੰਗ ਅਤੇ ਮਾਨਸਿਕ ਪਰੇਸ਼ਾਨੀ ਕਾਰਨ ਪਹਿਲਾਂ ਨੌਜਵਾਨ ਨੇ ਖ਼ੁਦਕੁਸ਼ੀ ਕੀਤੀ ਅਤੇ ਕੁਝ ਹੀ ਸਮੇਂ ਬਾਅਦ ਪਤੀ ਦੀ ਮੌਤ ਦਾ ਗਹਿਰਾ ਸਦਮਾ ਨਾ ਸਹਾਰ ਸਕਣ ਕਰਕੇ ਪਤਨੀ ਨੇ ਵੀ ਜ਼ਹਿਰ ਪੀ ਲਿਆ। ਇਸ ਖ਼ੌਫਨਾਕ ਘਟਨਾ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਮ੍ਰਿਤਕਾਂ ਦੀ ਪਛਾਣ ਪਿੰਡ ਬੂਥਗੜ੍ਹ ਦੇ ਰਹਿਣ ਵਾਲੇ ਗੁਰਕਰਮਦੀਪ ਸਿੰਘ (31) ਅਤੇ ਉਸ ਦੀ ਪਤਨੀ ਜੈਸਮੀਨ ਨਾਗਰਾ (23) ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਦੋਵਾਂ ਦਾ ਕਰੀਬ ਚਾਰ ਮਹੀਨੇ ਪਹਿਲਾਂ ਹੀ ਬੜੇ ਚਾਵਾਂ ਨਾਲ ਪ੍ਰੇਮ ਵਿਆਹ ਹੋਇਆ ਸੀ। ਮ੍ਰਿਤਕ ਗੁਰਕਰਮਦੀਪ ਸਿੰਘ ਪੇਸ਼ੇ ਤੋਂ ਆਰਕੀਟੈਕਟ ਸੀ ਅਤੇ ਆਪਣੀ ਜ਼ਿੰਦਗੀ ਵਿੱਚ ਚੰਗਾ ਕੰਮ ਕਰ ਰਿਹਾ ਸੀ।

ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਦੀ ਮਾਤਾ ਸਿੰਦਰਪਾਲ ਕੌਰ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪਿੰਡ ਦੀ ਹੀ ਰਹਿਣ ਵਾਲੀ ਨਵਜੋਤ ਕੌਰ ਉਰਫ਼ ਦੀਪ ਨਾਮਕ ਮਹਿਲਾ ਦੀ ਵਿਆਹ ਤੋਂ ਪਹਿਲਾਂ ਉਸ ਦੇ ਪੁੱਤਰ ਗੁਰਕਰਮਦੀਪ ਨਾਲ ਦੋਸਤ ਸੀ। ਪਰ ਵਿਆਹ ਹੋਣ ਤੋਂ ਬਾਅਦ ਉਕਤ ਮਹਿਲਾ ਨੇ ਉਸ ਦੇ ਪੁੱਤਰ ਨੂੰ ਨਾਜਾਇਜ਼ ਤੌਰ ‘ਤੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਪਰਿਵਾਰ ਦਾ ਦੋਸ਼ ਹੈ ਕਿ ਉਹ ਲਗਾਤਾਰ ਪੈਸਿਆਂ ਦੀ ਮੰਗ ਕਰਦੀ ਸੀ, ਮਾਨਸਿਕ ਦਬਾਅ ਬਣਾਉਂਦੀ ਸੀ ਅਤੇ ਕਈ ਵਾਰ ਘਰ ਆ ਕੇ ਕਲੇਸ਼ ਵੀ ਕਰਦੀ ਸੀ।

ਪਰਿਵਾਰ ਮੁਤਾਬਕ ਮਹਿਲਾ ਦੀ ਇਸ ਰੋਜ਼-ਰੋਜ਼ ਦੀ ਤੰਗ-ਪਰੇਸ਼ਾਨੀ ਅਤੇ ਮਾਨਸਿਕ ਦਬਾਅ ਤੋਂ ਦੁਖੀ ਹੋ ਕੇ ਗੁਰਕਰਮਦੀਪ ਸਿੰਘ ਨੇ ਘਰ ਵਿੱਚ ਪਈ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਤੀ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪਤਨੀ ਜੈਸਮੀਨ ਨਾਗਰਾ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਹ ਇਸ ਗਹਿਰੇ ਸਦਮੇ ਨੂੰ ਬਰਦਾਸ਼ਤ ਨਹੀਂ ਕਰ ਸਕੀ ਅਤੇ ਉਸ ਨੇ ਵੀ ਉਹੀ ਜ਼ਹਿਰੀਲੀ ਦਵਾਈ ਪੀ ਲਈ। ਇਲਾਜ ਦੌਰਾਨ ਜੈਸਮੀਨ ਨੇ ਵੀ ਹਸਪਤਾਲ ਵਿੱਚ ਦਮ ਤੋੜ ਦਿੱਤਾ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਸਦਰ ਥਾਣਾ ਖੰਨਾ ਦੀ ਪੁਲਿਸ ਹਰਕਤ ਵਿੱਚ ਆਈ। ਪੁਲਿਸ ਨੇ ਮ੍ਰਿਤਕ ਦੀ ਮਾਤਾ ਸਿੰਦਰਪਾਲ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਮੁਲਜ਼ਮ ਮਹਿਲਾ ਨਵਜੋਤ ਕੌਰ ਉਰਫ਼ ਦੀਪ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ (Abetment to Suicide) ਦੇ ਦੋਸ਼ ਹੇਠ ਮੁਕੱਦਮਾ ਦਰਜ ਕਰ ਲਿਆ ਹੈ।

ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਏ.ਐਸ.ਆਈ. (ASI) ਚਰਨਜੀਤ ਸਿੰਘ ਨੇ ਦੱਸਿਆ ਕਿ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਖੰਨਾ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਮਹਿਲਾ ਫਿਲਹਾਲ ਫ਼ਰਾਰ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਅਤੇ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਅਸਲ ਸੱਚਾਈ ਸਾਹਮਣੇ ਆ ਸਕੇ।

Published on: 24 Jun 2026

Amandeep Mehra
📣 Share this post

Latest News