ਅਗਨੀਪਥ ਯੋਜਨਾ ਤਹਿਤ ਭਰਤੀ ਲਈ ਚਾਹਵਾਨ ਪ੍ਰਾਰਥੀ ਆਨਲਾਇਨ ਕਰਨ ਅਪਲਾਈ
ਅਗਨੀਪਥ ਯੋਜਨਾ ਤਹਿਤ ਭਰਤੀ ਲਈ ਚਾਹਵਾਨ ਪ੍ਰਾਰਥੀ ਆਨਲਾਇਨ ਕਰਨ ਅਪਲਾਈ
ਗੁਰਦਾਸਪੁਰ-ਨਵਨੀਤ ਕੁਮਾਰ
ਜਿਲ੍ਹਾ ਰੋਜਗਾਰ ਉਤਪੱਤੀ ਹੁਨਰ ਵਿਕਾਸ ਤੇ ਸਿਖਲਾਈ ਅਫਸਰ ਸ੍ਰੀ ਪ੍ਰਸ਼ੋਤਮ ਸਿੰਘ ਚਿੱਬ ਜੀ ਨੇ ਜਾਣਕਾਰੀ ਦਿੰਦੀਆਂ ਦੱਸਿਆ ਕਿ ਅਗਨੀਵੀਰ ਸਕੀਮ ਦੇ ਤਹਿਤ ਭਾਰਤੀ ਵਾਧੂ ਸੇਨਾ ਵਲੋਂ ਅਗਨੀਵੀਰ ਦੀਆਂ ਆਸਾਮੀਆਂ (ਕੇਵਲ ਮਰਦਾਂ ਲਈ) ਦੀ ਮੰਗ ਕੀਤੀ ਗਈ ਹੈ। ਇਹ ਆਸਾਮੀਆਂ ਮਿਤੀ 24 ਜੂਨ 2022 ਤੋਂ 05 ਜੁਲਾਈ 2022 ਤੱਕ ਇੰਡੀਅਨ ਏਅਰਫੋਰਸ ਦੀ ਵੈਬਸਾਇਟ ਜ਼ਅਦਜ਼ਅ਼ਜਗਰਿਗਫਕ।ਅਜਫ।ਜਅ ਤੇ ਉਪਲਭਧ ਹਨ, ਚਾਹਵਾਨ ਪ੍ਰਾਰਥੀ ਆਨਲਾਇਨ ਫਾਰਮ ਕੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। ਉਹਨਾਂ ਵਧੇੇਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਅਪਲਾਈ ਕਰਨ ਵਾਲੇ ਚਾਹਵਾਨ ਪ੍ਰਾਰਥੀਆਂ ਦੀ ਸਰੀਰਕ ਮਾਪਦੰਡ ਜਿਵੇਂ ਲੰਬਾਈ 152।5 ਙਠਤ , ਛਾਤੀ 5 ਙਠ ਤੱਕ ਫੁਲਾ ਸਕਦਾ ਹੋਵੇ, ਸੁਣਣ ਦੀ ਪੂਰੀ ਸਮਰੱਥਾ ਰੱਖਦਾ ਹੋਵੇ, ਵਜਨ ਉਸ ਦੀ ਲੰਬਾਈ ਅਤੇ ਉਮਰ ਦੇ ਅਨੁਪਾਤੀ ਹੇਵੇ ਅਤੇ ਉਮਰ ਸੀਮਾ 29 ਦਸੰਬਰ 1999 ਅਤੇ 29 ਜੂਨ 2005 ਦੇ ਅੰਦਰ ਹੋਣੀ ਚਾਹੀਦੀ ਹੈ। ਇਸ ਅਸਾਮੀ ਲਈ ਜਿਸ ਪ੍ਰਾਰਥੀ ਨੇ ਬਾਰਵੀਂ ਜਾਂ 3 ਸਾਲ ਦਾ ਇੰਜੀਅਰਿੰਗ ਵਿਚ ਡਿਪਲੋਮਾ ਜਾਂ ਫਿਰ ਦੋ ਸਾਲ ਦਾ ਵੋਕੇਸ਼ਨਲ ਕੋਰਸ ਕੀਤਾ ਹੋਵੇ ਅਤੇ ਇਹਨਾਂ ਦਰਸਾਈਆਂ ਯੋਗਤਾਵਾਂ ਵਿਚ ਪ੍ਰਾਰਥੀ ਦੇ ਇਮਤਿਹਾਨਾਂ ਵਿਚੋਂ 50% ਨੰਬਰ ਹਾਸਿਲ ਕੀਤੇ ਹੋਣ, ਉਹ ਪ੍ਰਾਰਥੀ ਇਸ ਆਸਾਮੀ ਲਈ ਯੋਗ ਹਨ। ਇਸ ਅਸਾਮੀ ਦੇ ਲਈ ਅਪਲਾਈ ਕਰਨ ਲਈ ਫੀਸ 250/— ਰੁਪਏ ਹੈ। ਪ੍ਰਾਰਥੀ ਮੈਡੀਕਲ ਸਟੈਂਟਡਡ, ਯੋਗਤਾ, ਨੋਕਰੀ ਸਬੰਧੀ ਡਿਟੇਲ ਅਤੇ ਆਨਲਾਇਨ ਫਾਰਮ ਅਪਲਾਈ ਕਰਨ ਲਈ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਕਮਰਾ ਨੰ: 217 ਬਲਾਕ—ਬੀ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਸੰਪਰਕ ਕਰ ਸਕਦੇ ਹਨ, ਜਾਂ ਸਿੱਧੇ ਤੋਰ ਤੇ ਵੈਬਸਾਇਟ ਦੇ ਲਿੰਕ ਤੇ ਜਾ ਕੇ ਆਪਣੇ ਆਪ ਨੂੰ ਅਗਨੀਵੀਰ ਦੀ ਆਸਾਮੀ ਲਈ ਰਜਿਸਟਰ ਕਰ ਸਕਦੇ ਹਨ।