ਕਿਹੜੇ ਵਿਦਿਅਾਰਥੀ ਨੇ ਵਿਦੇਸ਼ ਚ ਕੀਤਾ ਅਾਪਣੇ ਦੇਸ਼ ਦਾ ਨਾਂ ਰੋਸ਼ਨ …….ਪੜੋ ਪੂਰੀ ਖਬਰ…
ਵਿਦੇਸ਼ ‘ ਚ ਮੱਲਾਂ ਮਰ ਦੇਸ਼ ਦਾ ਨਾਂ ਰੋਸ਼ਨ ਕਰਨ ਵਾਲਾ ਪੁਜਿਆ ਦੇਸ਼
ਜਲੰਧਰ ( ਸਟਾਫ ਰਿਪੋਰਟਰ )
ਸਥਾਨਕ ਦੋਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦਾ ਵਿਦਿਆਰਥੀ ਦਮਨਜੀਤ ਸਿੰਘ ਵਿਦੇਸ਼ੀ ਧਰਤੀ ਉਪਰ ਕਰਾਟੇ ਖੇਡ ਚ ਮੱਲਾਂ ਮਰ ਪੁਜਿਆ ਦੇਸ਼ । ਉਕਤ ਜਾਣਕਾਰੀ ਦਿੰਦਿਆ ਸੰਸਥਾ ਪ੍ਰਿੰਸੀਪਲ ਬਰਜਿੰਦਰ ਕੌਰ ਧਾਮੀ ਨੇ ਦੱਸਿਆ ਕਿ ਸਾਊਥ ਅਫਰੀਕਾ ਦੇ ਡਰਬਨ। ਸ਼ਹਿਰ ਵਿਖੇ 7 ਅਗਸਤ ਤੋਂ 14 ਅਗਸਤ ਤੱਕ ਸੋਟੋਕਨ ਕਰਾਟੇ ਡੂ ਇੰਟਰਨੈਸਨਲ ਚੈਲੇਂਜ ਟੂਰਨਾਮੈਂਟ ਖੇਡਿਆ ਗਿਆ ਸੀ ਜਿਸ ਵਿੱਚ ਸੰਸਥਾ ਦਾ ਸਪੈਸ਼ਲ ਚਾਈਲਡ ਦਮਨਜੀਤ ਸਿੰਘ ਵਲੋਂ ਮਰਿਸ਼ੀਅਸ ਦੇ ਨਾਰਮਲ ਕੇ ਸਾਥ ਨਾਲ ਕਾਤੇ ਤੇ ਕੁਮਾਤੇ ਇਵੇਂਟ ਦੇ ਫਾਈਨਲ ਚ ਸਖਤ ਮੁਕਾਬਲਾ ਕਰਦਿਆਂ ਦੂਸਰਾ ਸਥਾਨ ਹਾਸਲ ਕਰ ਸਿਲਵਰ ਮੈਡਲ ਜਿੱਤਣ ਚ ਕਾਮਯਾਬੀ ਪਾਈ। ਸੰਸਥਾ ਦੇ ਵਿਹੜੇ ਆਪਣੀ ਮਾਤਾ ਨਰਿੰਦਰ ਕੌਰ ਨਾਲ ਮਲ੍ਹਾ ਮਰ ਪੁੱਜੇ ਸਪੈਸ਼ਲ ਚਾਈਲਡ ਦਮਨਜੀਤ ਸਿੰਘ ਦਾ ਪ੍ਰਿੰਸੀਪਲ ਬਰਜਿੰਦਰ ਕੌਰ ਧਾਮੀ ਵਲੋਂ ਸਪੋਰਟਸ ਇੰਚਾਰਜ ਅਮਰਿੰਦਰ ਜੀਤ ਸਿੰਘ ਸਿੱਧੂ, ਹਰਮਿੰਦਰ ਸਿੰਘ ਅਟਵਾਲ ਮਨੀਸ਼ ਅਗਰਵਾਲ ਅਤੇ ਅਧਿਆਪਕਾਂ ਨਾਲ ਮਿਲ ਸਨਮਾਨਿਤ ਕੀਤਾ ਗਿਆ । ਪ੍ਰਾਥਨਾ ਸਭਾ ਮੌਕੇ ਉਕਤ ਖਿਡਾਰੀ ਨੂੰ ਸਨਮਾਨਿਤ ਕਰਦਿਆਂ ਹੋਰ ਮੱਲਾਂ ਮਾਰਨ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ ।ਇਸ ਉਪਲੱਬਧੀ ਲੲੀ ਪ੍ਰਿੰਸੀਪਲ ਧਾਮੀ ਵੱਲੋਂ ਉਸਦੇ ਮਾਪਿਆਂ ਨਰਿੰਦਰ ਕੌਰ ਤੇ ਤਿਰਲੋਚਨ ਸਿੰਘ ਨੂੰ ਵਧਾਈ ਦੇ ਪਾਤਰ ਦਸਿਆ ਜਿਨ੍ਹਾਂ ਦੇ ਉਪਰਾਲੇ ਸਦਕਾ ਦਮਨ ਵੱਲੋਂ ਸੰਸਥਾ /ਸੂਬੇ/ ਦੇਸ਼ ਦਾ ਨਾਂ ਰੌਸ਼ਨ ਕਰਨ ਦੇ ਨਾਲ-ਨਾਲ ਮਾਪਿਆਂ ਦਾ ਨਾਂ ਚਮਕਾਇਆ ਹੈ । ਉਥੇ ਦੁਸਰੇ ਨੲਰਮਲ ਵਿਦਿਆਰਥੀਆਂ ਲਈ ਵੀ ਪ੍ਰੇਰਨਾ-ਸਰੋਤ ਬਣਦਿਆਂ ਸੰਦੇਸ਼ ਦਿੱਤਾ ਹੈ ਕਿ “ਅਸੀ ਕਿਸੇ ਨਾਲੋਂ ਘੱਟ ਨਹੀਂ।” ਇਸ ਮੌਕੇ ਹਰਿੰਦਰ ਪਾਲ ਸਿੰਘ , ਕਰਮਜੋਤ ਸਿੰਘ , ਅਮਰਦੀਪ ਸਿੰਘ, ਬਲਬੀਰ ਸਿੰਘ, ਸੁਪਿੰਦਰ ਕੌਰ, ਰੈਨੂ ਬੇਰੀ, ਪ੍ਰਵੀਨ ਕੁਮਾਰੀ, ਅੰਜਨਾ ਮੈਡਮ ਤੇ ਹੋਰ ਅਧਿਆਪਕ ਵੀ ਹਾਜ਼ਰ ਸਨ ।