ਕਿਹੜੇ ਸਕੂਲ ਦੇ ਵਿਦਿਆਰਥੀ ਨੇ ਲੋਕ ਨਾਚ ਮੁਕਾਬਲਿਆਂ ਚ ਪਾਇਆ ਧਮਾਲਾ ……ਪੜੋ ਪੂਰੀ ਖਬਰ
ਭਵਨੀਸ਼ ਨੇ ਲੋਕ – ਨਾਚ ਮੁਕਾਬਲਿਆਂ ‘ਚ ਪਾਈਆਂ ਧਮਾਲਾਂ
” ਬੈਸਟ ਸਰਦਾਰ ਜੀ” — ” ਰੀਅਲ ਹੀਰੋ ਅਵਾਰਡ” ਨਾਲ ਸਨਮਾਨਿਤ
ਜਲੰਧਰ- ( ਸਟਾਫ ਰਿਪੋਰਟਰ ) ਸਥਾਨਕ ਲਾਡੋਵਾਲੀ ਰੋਡ ਊਪਰ ਸਥਿਤ ਦੋਆਬਾ ਖਾਲਸਾ ਸੀ ਼ਸੈਂ ਸਕੂਲ ਦੇ ਵਿਦਿਆਰਥੀ ਭਵਨੀਸ਼ ਨੇ ਵੱਖ – ਵੱਖ ਲੋਕ – ਨਾਚ ਮੁਕਾਬਲਿਆਂ ਵਿੱਚ ਪਾਈਆਂ ਧਮਾਲਾਂ । ਚੰਡੀਗੜ੍ਹ ਤੇ ਪਟਿਆਲਾ ਸ਼ਹਿਰਾਂ ਵਿਚ ਹੋਏ ਮੁਕਾਬਲਿਆਂ ਵਿੱਚ ਮੱਲ੍ਹਾ ਮਾਰ ਸੰਸਥਾ ਦੇ ਵਿਹੜੇ ਪੁੱਜੇ ਗਿਆਰਵੀਂ ਸ਼੍ਰੈਣੀ ( ਕਾਮਰਸ) ਦੇ ਭਵਨੀਸ਼ ਨੂੰ ਸਨਮਾਨਿਤ ਕਰਦੇ ਉਕਤ ਜਾਣਕਾਰੀ ਪ੍ਰਿੰਸੀਪਲ ਬਰਜਿੰਦਰ ਕੌਰ ਧਾਮੀ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਅੱਗਸਤ ਮਹੀਨੇ ਚੰਡੀਗੜ੍ਹ ਵਿਖੇ ਸੀਟੀ ਐਂਟਰਟੇਨਮੈਂਟ ਨੈਟਵੱਰਕ ਕੱਲਬ ਵੱਲੋਂ ਕਰਵਾਏ ਸ਼ਾਈਨਿੰਗ ਸਟਾਰ ਸੰਨੀ ਡਾਂਸ ਕੰਪੀਟੀਸ਼ਨ ਵਿਚ ਭਵਨੀਸ਼ ਨੇ ਪਹਿਲਾਂ ਸਥਾਨ ਹਾਸਲ ਕਰ ਮਾਪਿਆਂ ਤੇ ਸੰਸਥਾ ਦਾ ਨਾਂ ਰੌਸ਼ਨ ਕੀਤਾ । ਉਨ੍ਹਾਂ ਦੱਸਿਆ ਕਿ ਡਾਉਨ ਸਿੰਡਰਮ ਤੋਂ ਪ੍ਰਭਾਵਿਤ ਸਪੈਸ਼ਲ ਚਾਈਲਡ ਭਵਨੀਸ਼ ਦੇ ਰੇਨਬੋਅ ਕੱਲਬ ਵੱਲੋਂ ਪਟਿਆਲਾ ਯੂਨੀਵਰਸਿਟੀ ਵਿਖੇ ਕਰਵਾਏ ਤੀਆਂ ਦੇ ਮੇਲੇ ਦੌਰਾਨ ਕਰਵਾਏ ਲੌਕ- ਨਾਚ ਮੁਕਾਬਲੇ ਵਿਚ ਵਿਲੱਖਣ ਕੱਲਾ ਦਾ ਪ੍ਰਦਰਸ਼ਨ ਕਰਨ ਸੱਦਕਾ ” ਬੈਸਟ ਸਰਦਾਰ ਜੀ” ਤੇ ” ਰੀਅਲ ਹੀਰੋ ਅਵਾਰਡ ” ਦੇ ਖਿਤਾਬਾਂ ਨਾਲ ਪ੍ਮਾਣ – ਪੱਤਰ ਦੇ ਸਨਮਾਨਿਤ ਕੀਤਾ ਗਿਆ। ਜੋ ਕਿ ਦੁਸਰੇ ਆਮ ਨਾਰਮਲ ਵਿਦਿਆਰਥੀਆਂ ਲੲੀ ਵੀ ਪ੍ਰੇਰਨਾ-ਸਰੋਤ ਹੈ। ਖੇਡ ਇੰਚਾਰਜ ਅਮਰਿੰਦਰ ਜੀਤ ਸਿੰਘ ਸਿੱਧੂ , ਹਰਮਿੰਦਰ ਸਿੰਘ ਅਟਵਾਲ ਨਾਲ ਮਿਲ ਸੰਸਥਾ ਅਧਿਆਪਕ ਮਨੀਸ਼ ਅਗਰਵਾਲ ਦੇ ਸਪੁੱਤਰ ਭਵਨੀਸ਼ ਦਾ ਸਨਮਾਨ ਕਰਦਿਆਂ ਹੰਰ ਮੱਲ੍ਹਾ ਮਾਰਨ ਲੲੀ ਸੁਭਕਾਮਨਾਵਾ ਦਿੱਤੀਆਂ ਗਈਆਂ। ਇਸ ਮੌਕੇ ਹਰਿੰਦਰ ਪਾਲ ਸਿੰਘ ਮੱਕੜ , ਕਰਮਜੋਤ ਸਿੰਘ, ਅਮਰਦੀਪ ਸਿੰਘ, ਬਲਬੀਰ ਸਿੰਘ, ਪ੍ਰਵੀਨ ਕੁਮਾਰੀ, ਸੁਪਿੰਦਰ ਕੌਰ,ਅੰਜਨਾ ਮੈਡਮ, ਨਵਜੀਤ ਕੌਰ, ਹਰਿੰਦਰ ਕੌਰ,ਜਸਪ੍ਰੀਤ ਕੌਰ, ਰੋਮੀ ਕਨੌਜੀਆ,ਸੀਮਾ ਕੱਕੜ, ਰੇਨੂ ਬੇਰੀ ਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।