ਸੁੰਯਕਤ ਕਿਸਾਨ ਮੋਰਚਾ ਅਤੇ ਅਗਨੀਪਥ ਸਕੀਮ ਵਿਰੋਧੀ ਮੋਰਚਾ ਵਲੋਂ ਰੋਸ ਰੈਲੀ ਕਰਕੇ ਡੀ. ਸੀ ਗੁਰਦਾਸਪੁਰ ਨੂੰ ਦਿੱਤਾ ਮੰਗ ਪੱਤਰ
ਸੁੰਯਕਤ ਕਿਸਾਨ ਮੋਰਚਾ ਅਤੇ ਅਗਨੀਪਥ ਸਕੀਮ ਵਿਰੋਧੀ ਮੋਰਚਾ ਵਲੋਂ ਰੋਸ ਰੈਲੀ ਕਰਕੇ ਡੀ. ਸੀ ਗੁਰਦਾਸਪੁਰ ਨੂੰ ਦਿੱਤਾ ਮੰਗ ਪੱਤਰ
ਗੁਰਦਾਸਪੁਰ-ਨਵਨੀਤ ਕੁਮਾਰ ਅਗਨੀਪਥ ਸਕੀਮ ਨੂੰ ਰੱਦ ਕਰਵਾਉਣ ਅਤੇ ਰੈਗੂਲਰ ਭਰਤੀ ਲਈ ਰੁਜ਼ਗਾਰ ਗਰੰਟੀ ਕਾਨੂੰਨ ਬਣਵਾਉਣ ਲਈ ਮੰਗ ਲਈ ਸੰਯੁਕਤ ਕਿਸਾਨ ਮੋਰਚਾ ,ਸ਼ਹੀਦ ਭਗਤ ਸਿੰਘ ਨੌਜਵਾਨ ਸਭਾ , ਇਨਕਲਾਬੀ ਨੌਜਵਾਨ ਸਭਾ ਦੀ ਅਗਵਾਈ ਹੇਠ ਨਹਿਰੂ ਪਾਰਕ ਵਿੱਚ ਰੋਸ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਮਾਰਚ ਕਰਕੇ ਡੀ ਸੀ ਗੁਰਦਾਸਪੁਰ ਦੇ ਰਾਂਹੀ ਰਾਸ਼ਟਰਪਤੀ ਭਾਰਤ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ।ਜਿਸ ਦੀ ਪ੍ਰਧਾਨਗੀ ਬਲਵਿੰਦਰ ਸਿੰਘ ਰਾਜੂ ਔਲਖ , ਅਜੀਤ ਸਿੰਘ ਹੁੰਦਲ, ਅਸ਼ਵਨੀ ਕੁਮਾਰ ਲੱਖਣਕਲਾਂ, ਗੁਰਵਿੰਦਰ ਸਿੰਘ ਜੀਵਨ ਚੱਕ,ਸ਼ਮਸ਼ੇਰ ਸਿੰਘ ਨਵਾਂ ਪਿੰਡ, ਅਸ਼ਵਨੀ ਕੁਮਾਰ ਹੈਪੀ ਨੇ ਸਾਂਝੇ ਤੌਰ ਤੇ ਕੀਤੀ।ਇਸ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਸੂਬਾਈ ਆਗੂਆਂ ਬਲਵਿੰਦਰ ਰਾਜੂ ਔਲਖ ,ਮੱਖਣ ਕੁਹਾੜ, ਸੁਖਦੇਵ ਸਿੰਘ ਭਾਗੋਕਾਵਾਂ,ਸ਼ਮਸ਼ੇਰ ਸਿੰਘ ਨਵਾਂ ਪਿੰਡ, ਦਲੀਪ ਸਿੰਘ ਨੰਬਰਦਾਰ,ਅਨਿਲ ਕੁਮਾਰ ਮੁਲਾਜ਼ਮ ਆਗੂ,ਗੁਰਦਿਆਲ ਸਿੰਘ ਸੋਹਲ ਨੇ ਕਿਹਾ ਕਿ ਫੌਜ ਵਿੱਚ ਭਰਤੀ ਲਈ ਅਗਨੀਪਥ ਸਕੀਮ ਨੂੰ ਤੁਰੰਤ ਰੱਦ ਕੀਤਾ ਜਾਵੇ। ਕਿਉਂਕਿ ਇਹ ਸਕੀਮ ਰੁਜ਼ਗਾਰ ਵਿਰੋਧੀ ਹੋਣ ਦੇ ਨਾਲ਼ ਨਾਲ਼ ਦੇਸ਼ ਦੀ ਸੁਰੱਖਿਆ ਵਿਰੋਧੀ ਵੀ ਹੈ ਅਤੇ ਪੱਕੇ ਰੁਜ਼ਗਾਰ ਦੀ ਗਰੰਟੀ ਦੀ ਅਣਹੋਂਦ ਵਿੱਚ ਸਿਰਫ 4 ਸਾਲ ਲਈ ਫੌਜ ਵਿੱਚ ਭਰਤੀ ਜਵਾਨ ਦੇਸ਼ ਭਗਤੀ ਦੀ ਭਾਵਨਾ ਨਾਲ ਸੇਵਾ ਨਹੀਂ ਕਰ ਪਾਉਣਗੇ। ਅਗਨੀਪਥ ਸਕੀਮ ਦੀ ਜਗ੍ਹਾ ਸਭ ਨੂੰ ਪੱਕਾ ਰੁਜ਼ਗਾਰ ਦੇਣ ਲਈ ਪਾਰਲੀਮੈਂਟ ਵਿੱਚ ਰੁਜ਼ਗਾਰ ਗਰੰਟੀ ਕਾਨੂੰਨ ਪਾਸ ਕੀਤਾ ਜਾਵੇ ਅਤੇ ਹਰ ਇਕ ਨੂੰ ਪਕਾ ਰੁਜ਼ਗਾਰ ਮਿਲ ਸਕੇ। ਇਸ ਕਾਨੂੰਨ ਤਹਿਤ ਕੰਮ ਕਰਨ ਵਾਲੇ ਫੌਜ ਵਿੱਚ ਹੀ ਸਗੋਂ ਹਰ ਖੇਤਰ ਵਿੱਚ ਸੱਚੀ ਦੇਸ਼ ਭਗਤੀ ਨਾਲ ਕੰਮ ਕਰਨਗੇ ਅਤੇ ਅਸਲੀ ਵਿਕਾਸ ਕਰਨਗੇ। ਪਿਛਲੇ 2 ਸਾਲਾਂ ਵਿੱਚ ਸਰੀਰਕ ਪ੍ਰੀਖਿਆ ਪਾਸ ਕਰ ਚੁੱਕੇ ਉਮੀਦਵਾਰਾਂ ਦੀ ਲਿਖਤ ਪ੍ਰੀਖਿਆ ਲਈ ਤਾਰੀਖ ਦਾ ਤੁਰੰਤ ਐਲਾਨ ਕੀਤਾ ਜਾਵੇ ਅਤੇ ਉਮੀਦਵਾਰਾਂ ਨੂੰ 2 ਸਾਲ ਦੀ ਛੋਟ ਦਿੱਤੀ ਜਾਵੇ। ਅਗਨੀਪਥ ਸਕੀਮ ਵਿਰੁੱਧ ਸੰਘਰਸ਼ ਕਰ ਰਹੇ ਆਗੂਆਂ/ਵਰਕਰਾਂ ਤੇ ਦਰਜ ਕੀਤੇ ਪਰਚੇ ਤੁਰੰਤ ਰੱਦ ਕੀਤੇ ਜਾਣ।ਇਸ ਮੌਕੇ ਕਪੂਰ ਸਿੰਘ ਘੁੰਮਣ, ਗੁਰਭੇਜ ਸਿੰਘ, ਅਬਿਨਾਸ਼ ਸਿੰਘ, ਅਮਰਜੀਤ ਸਿੰਘ ਸੈਣੀ ਸੰਤ ਨਗਰ,ਸੁਖਦੇਵ ਸਿੰਘ ਆਲਵਪੁਰ, ਰਘਬੀਰ ਸਿੰਘ ਚਾਹਲ, ਕੁਲਜੀਤ ਸਿੰਘ ਰੰਧਾਵਾ,ਰਮੇਸ਼ ਕੁਮਾਰ ਗੁਰਦਾਸਪੁਰ ਆਦਿ ਨੇ ਵੀ ਸੰਬੋਧਨ ਕੀਤਾ।