ਜਲੰਧਰ,11 ਦਸੰਬਰ ਃ (ਲੋਕ ਬਾਣੀ) ਸਥਾਨਕ ਬੱਸ ਸਟੈਂਡ ਵਿੱਚ ਪਿਛਲੇ 28 ਅਕਤੂਬਰ ਤੋਂ ਟੈਂਕੀ ਉੱਤੇ ਬੈਠੇ ਬੇਰੁਜ਼ਗਾਰ ਭਾਵੇਂ 9000 ਅਸਾਮੀਆਂ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀ ਮੰਗ ਲੈਕੇ ਆਏ ਸਨ।ਪ੍ਰੰਤੂ ਪੰਜਾਬ ਸਰਕਾਰ ਵੱਲੋਂ ਜਾਰੀ 4161 ਮਾਮੂਲੀ ਅਸਾਮੀਆਂ ਲੈਕੇ ਘਰਾਂ ਨੂੰ ਪਰਤ ਗਏ ਹਨ।

ਬੱਸ ਸਟੈਂਡ ਵਿੱਚ ਪਾਣੀ ਵਾਲੀ ਟੈਂਕੀ ਉੱਤੇ ਪਿਛਲੇ ਕਰੀਬ ਢਾਈ ਮਹੀਨੇ ਤੋਂ ਬੈਠੇ ਮੁਨੀਸ਼ ਕੁਮਾਰ ਅਤੇ ਜਸਵੰਤ ਘੁਬਾਇਆ ਨੂੰ ਚੋਣ ਜਾਬਤਾ ਲਾਗੂ ਹੋਣ ਅਤੇ ਕੁਝ ਕੂ ਅਸਾਮੀਆਂ ਦਾ ਇਸ਼ਤਿਹਾਰ ਆਉਣ ਮਗਰੋਂ ਉਤਾਰ ਲਿਆ ਗਿਆ ਸੀ।

ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਘਰ ਘਰ ਰੁਜ਼ਗਾਰ ਅਤੇ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕਰਕੇ ਮੁੱਕਰ ਚੁੱਕੀ ਹੈ।ਹਜ਼ਾਰਾਂ ਦੀ ਗਿਣਤੀ ਵਿਚ ਖਾਲੀ ਪਈਆਂ ਅਸਾਮੀਆਂ ਦੇ ਬਾਵਜੂਦ ਮਹਿਜ਼ 4 ਅਸਾਮੀਆਂ ਦਾ ਅਧੂਰਾ ਇਸ਼ਤਿਹਾਰ ਦੇਕੇ ਧੋਖਾ ਕੀਤਾ ਹੈ।ਜਿਸਦਾ ਹਿਸਾਬ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਲਿਆ ਜਾਵੇਗਾ।ਜਦੋਂ ਕਾਂਗਰਸੀ ਉਮੀਦਵਾਰ ਵੋਟਾਂ ਮੰਗਣ ਬੇਰੁਜ਼ਗਾਰਾਂ ਦੇ ਘਰਾਂ ਵਿੱਚ ਆਉਣਗੇ।ਉਸ ਵੇਲੇ ਦੋਵੇਂ ਮੁੱਖ ਮੰਤਰੀਆਂ ਅਤੇ ਸਿੱਖਿਆ ਮੰਤਰੀ ਸ੍ਰ ਪ੍ਰਗਟ ਸਿੰਘ ,ਸਾਬਕਾ ਸਿੱਖਿਆ ਮੰਤਰੀ ਸ੍ਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਉੱਤੇ ਹੋਏ ਜ਼ਬਰ ਬਾਰੇ ਸਵਾਲ ਕੀਤੇ ਜਾਣਗੇ।
ਇਸ ਮੌਕੇ ਟੈਂਕੀ ਤੋ ਉਤਾਰੇ ਦੋਵੇਂ ਬੇਰੁਜ਼ਗਾਰਾਂ,ਯੂਨੀਅਨ ਆਗੂਆਂ ਅਤੇ ਵਰਕਰਾਂ ਨੂੰ ਸਨਮਾਨਿਤ ਕੀਤਾ ਗਿਆ।

ਸੰਘਰਸ਼ ਵਿੱਚ ਸਹਿਯੋਗ ਦੇਣ ਵਾਲੀਆਂ ਅਧਿਆਪਕ ਜਥੇਬੰਦੀਆਂ ਡੀ ਟੀ ਐਫ, ਭਾਰਤੀ ਕਿਸਾਨ ਯੂਨੀਅਨ ਏਕਤਾ ਰਾਜੇਵਾਲ ਸਮੇਤ ਸਭਨਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਅਮਨ ਸੇਖਾ, ਸੰਦੀਪ ਗਿੱਲ, ਗਗਨਦੀਪ ਕੌਰ,ਬਲਰਾਜ ਸਿੰਘ ਫਰੀਦਕੋਟ,, ਕੁਲਵੰਤ ਲੋਂਗੋਵਾਲ,ਬਲਕਾਰ ਸਿੰਘ ਮਾਨਸਾ,ਗੁਰਪਰੀਤ ਸਿੰਘ ਬਠਿੰਡਾ,ਹਰਜਿੰਦਰ ਕੌਰ ਗੋਲੀ,ਰਾਜਬੀਰ ਕੌਰ,ਅਲਕਾ,ਰਸਨ ਦੀਪ ਸਿੰਘ ਝਾੜੋਂ,ਸੁਰਿੰਦਰ ਸਿੰਘ,ਰਸ਼ਪਾਲ ਸਿੰਘ,ਹਰਪ੍ਰੀਤ ਸਿੰਘ ਹੈਪੀ,ਰੰਗਾ ਸਿੰਘ,ਜਸਵੰਤ ਘੁਬਾਇਆ,ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।