ਕਾਂਗਰਸ ਦੇ ਐਮ.ਐਲ.ਤੇ ਲਗੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼
ਲੁਧਿਆਣਾ, ਸੁਖਚੈਨ ਮਹਿਰਾ- ਵਿਧਾਨ ਸਭਾ ਚੋਣਾਂ ਨੇੜੇ ਆਉਣ ਦੇ ਨਾਲ ਹੀ ਦੋਸ਼ ਬਾਜ਼ੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਭਾਰਤੀ ਜਨਤਾ ਪਾਰਟੀ ਨੇ ਲੁਧਿਆਣਾ ਉੱਤਰੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਐੱਮ ਐੱਲ ਏ ਰਾਕੇਸ਼ ਪਾਂਡੇ ਤੇ ਆਪਣੇ ਸਮਰਥਕਾਂ ਨੂੰ ਖੁਸ਼ ਕਰਨ ਲਈ ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਹੈ। ਜਿਸ ਸਬੰਧੀ ਇਕ ਪ੍ਰੈੱਸ ਕਾਨਫਰੰਸ ਪੰਜਾਬ ਭਾਜਪਾ ਦੇ ਮੁੱਖ ਬੁਲਾਰੇ ਅਨਿਲ ਸਰੀਨ, ਜ਼ਿਲ੍ਹਾ ਭਾਜਪਾ ਪ੍ਰਧਾਨ ਪੁਸ਼ਪਿੰਦਰ ਸਿੰਗਲ ਆਦਿ ਵੱਲੋਂ ਸੰਬੋਧਨ ਕੀਤਾ ਗਿਆ
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੋਇਆਂ ਸਰੀਨ ਨੇ ਦੋਸ਼ ਲਾਇਆ ਕਿ ਐਮ.ਐਲ.ਏ ਰਾਕੇਸ਼ ਪਾਂਡੇ ਵੱਲੋਂ ਆਪਣੇ ਸਮਰਥਕਾਂ ਤੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਖੁਸ਼ ਕਰਨ ਲਈ ਪੰਜਾਬ ਨਿਰਮਾਣ ਫੰਡ ਦੀ ਦੁਰਵਰਤੋਂ ਕੀਤੀ ਗਈ। ਇਸ ਲੜੀ ਹੇਠ 20-20 ਹਜ਼ਾਰ ਰੁਪਏ ਦੇ ਚੈੱਕ ਉਨ੍ਹਾਂ ਲੋਕਾਂ ਨੂੰ ਦਿੱਤੇ ਗਏ ਜਿਹੜੇ ਕਾਂਗਰਸ ਪਾਰਟੀ ਦੇ ਸਮਰਥਕ ਜਾਂ ਵਰਕਰ ਜਾਂ ਫਿਰ ਉਨ੍ਹਾਂ ਦੇ ਰਿਸ਼ਤੇਦਾਰ ਹਨ। ਇੱਥੋਂ ਤੱਕ ਕਿ ਇਕ ਪਰਿਵਾਰ ਵਿਚ ਇਕ ਚੈੱਕ ਦੇਣ ਦੇ ਨਿਯਮ ਵਿਰੁੱਧ, ਦੋ ਜਾਂ ਉਸ ਤੋਂ ਵੱਧ ਚੈੱਕ ਦਿੱਤੇ ਗਏ। ਜਿਹੜੇ ਚੈੱਕ ਲੋੜਵੰਦਾਂ ਨੂੰ ਸਰਕਾਰੀ ਸਕੀਮ ਹੇਠ ਆਪਣੇ ਕੱਚੇ ਘਰ ਪੱਕੇ ਕਰਨ ਵਾਸਤੇ ਦਿੱਤੇ ਜਾਣੇ ਸਨ। ਇਸ ਦੌਰਾਨ ਸਰੀਮ ਨੇ ਕਾਂਗਰਸੀ ਵਰਕਰਾਂ ਦੀ ਇਸ ਪੂਰੇ ਮਾਮਲੇ ਚ ਸ਼ਮੂਲੀਅਤ ਹੋਣ ਸਬੰਧੀ ਬਕਾਇਦਾ ਫੋਟੋਆਂ ਤੇ ਸੂਚੀਆਂ ਪੇਸ਼ ਕੀਤੀਆਂ।