ਦੇਸ਼ ਚ ਕਿਊ ਹੋ ਸਕਦਾ ਹੈ ਹੁਣ ਤੇਲ ਮਹਿੰਗਾ ………
ਦੇਸ਼ ਚ ਕਿਊ ਹੋ ਸਕਦਾ ਹੈ ਹੁਣ ਤੇਲ ਮਹਿੰਗਾ ………
ਇਰਾਨ-ਅਮਰੀਕਾ ਦੇ ਹਮਲੇ ਤੋਂ ਬਾਅਦ ਕੌਮਾਂਤਰੀ ਬਾਜ਼ਾਰ ‘ਚ ਕੱਚਾ ਤੇਲ ਮਹਿੰਗਾ ਹੋ ਗਿਆ ਹੈ। ਕੀਮਤ ਸਾਢੇ ਤਿੰਨ ਪ੍ਰਤੀਸ਼ਤ ਵਧੀ ਹੈ। ਇਸ ਵਾਧੇ ਦਾ ਅਸਰ ਭਾਰਤ ਵਿੱਚ ਵੀ ਪੈਟਰੋਲ ਦੀਆਂ ਕੀਮਤਾਂ ‘ਤੇ ਪੈ ਸਕਦਾ ਹੈ। ਦਰਅਸਲ ਇਸ ਸਮੇਂ ਇਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ।WTI ਇੰਡੈਕਸ ‘ਤੇ ਤੇਲ ਦੀ ਕੀਮਤ 4.53 ਪ੍ਰਤੀਸ਼ਤ ਦੇ ਵਾਧੇ ਨਾਲ 65.54 ਡਾਲਰ ਪ੍ਰਤੀ ਬੈਰਲ ਹੋ ਗਈ। ਅਜਿਹੀ ਸਥਿਤੀ ‘ਚ ਮਹਿੰਗੇ ਕੱਚੇ ਦਾ ਅਸਰ ਘਰੇਲੂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਤੇ ਵੀ ਪਏਗਾ। ਮਾਹਰਾਂ ਦਾ ਕਹਿਣਾ ਹੈ ਕਿ ਭਾਰਤ ਆਪਣੇ ਕੱਚੇ ਤੇਲ ਦਾ 80 ਪ੍ਰਤੀਸ਼ਤ ਵਿਦੇਸ਼ੀ ਬਾਜ਼ਾਰਾਂ ਤੋਂ ਖਰੀਦਦਾ ਹੈ। ਅਜਿਹੇ ‘ਚ ਮਹਿੰਗਾ ਕਰੂਡ ਆਰਥਿਕਤਾ ਨੂੰ ਵੀ ਨੁਕਸਾਨ ਪਹੁੰਚਾਵੇਗਾ।
ਗਲੋਬਲ ਵਿੱਤੀ ਸੇਵਾਵਾਂ ਵਾਲੀ ਕੰਪਨੀ ਨੋਮੁਰਾ ਦੇ ਇੱਕ ਅਨੁਮਾਨ ਮੁਤਾਬਕ ਕੱਚੇ ਤੇਲ ਦੀਆਂ ਕੀਮਤਾਂ ‘ਚ ਪ੍ਰਤੀ ਬੈਰਲ 10 ਡਾਲਰ ਦਾ ਵਾਧਾ ਭਾਰਤ ਦੇ ਵਿੱਤੀ ਘਾਟੇ ਅਤੇ ਚਾਲੂ ਖਾਤਾ ਸੰਤੁਲਨ ਨੂੰ ਪ੍ਰਭਾਵਿਤ ਕਰਦਾ ਹੈ