ਸੰਨੀ ਦਿਓਲ ਇਸ ਭੁੱਲ ਲਈ ਸਾਰੇ ਹਿੰਦੂ ਸਮਾਜ ਤੋਂ ਮੁਆਫੀ ਮੰਗੇ–ਸ਼ਿਵ ਸੈਨਾ ਸਮਾਜਵਾਦੀ
ਸੰਨੀ ਦਿਓਲ ਇਸ ਭੁੱਲ ਲਈ ਸਾਰੇ ਹਿੰਦੂ ਸਮਾਜ ਤੋਂ ਮੁਆਫੀ ਮੰਗੇ–ਸ਼ਿਵ ਸੈਨਾ ਸਮਾਜਵਾਦੀ
ਬਟਾਲਾ (ਚਰਨਦੀਪ ਬੇਦੀ )ਸ਼ਿਵ ਸੈਨਾ ਸਮਾਜਵਾਦੀ ਦੀ ਇਕ ਵਿਸ਼ੇਸ਼ ਮੀਟਿੰਗ ਮਲਹੋਤਰਾ ਮਾਰਕੀਟ ਲੱਕੜ ਮੰਡੀ ਬਟਾਲਾ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਮਾਝਾ ਜ਼ੋਨ ਪ੍ਰਧਾਨ ਅੰਕਿਤ ਅੱਗਰਵਾਲ ਅਤੇ ਮਾਝਾ ਜ਼ੋਨ ਦੇ ਜਨਰਲ ਸਕੱਤਰ ਵਿਕਾਸ ਸ਼ਰਮਾ ਨੇ ਕੀਤੀ ਜਿਸ ਵਿਚ ਰਾਸ਼ਟਰੀ ਉਪ ਪ੍ਰਮੁੱਖ ਓਮ ਪ੍ਰਕਾਸ਼ ਸ਼ਰਮਾ ਰਾਸ਼ਟਰੀ ਉੱਪ ਪ੍ਰਮੁੱਖ ਕਮਲ ਵਰਮਾ ਅਤੇ ਪੰਜਾਬ ਸੰਗਠਨ ਮੰਤਰੀ ਰਾਜੀਵ ਮਹਾਜਨ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਉਨ੍ਹਾਂ ਨਾਲ ਪੰਜਾਬ ਚੇਅਰਮੈਨ ਇੰਡਸਟਰੀ ਸੈੱਲ ਰਕੇਸ਼ ਅੱਗਰਵਾਲ ਪੰਜਾਬ ਉਪ ਪ੍ਰਮੁੱਖ ਹਰਪ੍ਰੀਤ ਸਿੰਘ ਪੰਜਾਬ ਸਲਾਹਕਾਰ ਬਿੱਟੂ ਯਾਦਵ ਪੰਜਾਬ ਜਨਰਲ ਸਕੱਤਰ ਕਰਨੀ ਮਹਾਜਨ ਪੰਜਾਬ ਸਕੱਤਰ ਅਮਰੀਕ ਸਿੰਘ ਵਿਜੇ ਪ੍ਰਭਾਕਰ ਰਾਜ ਕੁਮਾਰ ਰਜਿੰਦਰ ਟੀ ਟੀ ਅਤੇ ਨਰਿੰਦਰ ਵਰਮਾ ਸ਼ਿਵ ਸੈਨਿਕ ਸ਼ਾਮਲ ਹੋਏ ਮੀਟਿੰਗ ਵਿੱਚ ਸ਼ਿਵ ਸੈਨਾ ਨੇਤਾਵਾਂ ਨੇ ਕਿਹਾ ਕਿ ਗੁਰਦਾਸਪੁਰ ਰੋਡ ਸ਼ੋਅ ਵਿੱਚ ਭਾਜਪਾ ਉਮੀਦਵਾਰ ਸੰਨੀ ਦਿਓਲ ਨੇ ਭਗਵਾਨ ਸ਼ੱਕਰ ਦਾ ਜੋ ਅਪਮਾਨ ਕੀਤਾ ਹੈ ਉਹ ਅਸਹਿਣਯੋਗ ਹੈ ਜਿਸ ਦੀ ਸ਼ਿਵ ਸੈਨਾ ਸਮਾਜਵਾਦੀ ਨਿੰਦਾ ਕਰਦੀ ਹੈ ਅਤੇ ਨਾਲ ਹੀ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਸੰਨੀ ਦਿਓਲ ਨੂੰ ਚਿਤਾਵਨੀ ਦਿੰਦੀ ਹੈ ਕਿ ਉਹ ਇਸ ਭੁੱਲ ਲਈ ਸਾਰੇ ਹਿੰਦੂ ਸਮਾਜ ਤੋਂ ਮੁਆਫੀ ਮੰਗੇ ਅਤੇ ਪਵਿੱਤਰ ਅਸਥਾਨ ਮੰਦਰ ਸ੍ਰੀ ਅੱਚਲ ਸਾਹਿਬ ਵਿਖੇ ਹਾਜ਼ਰ ਹੋ ਕੇ ਸਾਰੇ ਹਿੰਦੂ ਸਮਾਜ ਤੋਂ ਮੁਆਫੀ ਮੰਗੇ ਜੇਕਰ ਉਨ੍ਹਾਂ ਅਜਿਹਾ ਨਹੀਂ ਕੀਤਾ ਤਾਂ ਰਾਸ਼ਟਰੀ ਪ੍ਰਧਾਨ ਕਮਲੇਸ਼ ਭਾਰਦਵਾਜ ਜੀ ਦੇ ਹੁਕਮਾਂ ਤੇ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਾ ਬਾਈਕਾਟ ਕੀਤਾ ਜਾਵੇਗਾ ਅਤੇ ਇਨਸਾਫ ਲਈ ਸ਼ਿਵ ਸੈਨਾ ਸਮਾਜਵਾਦੀ ਸੜਕਾਂ ਤੇ ਉਤਰੇਗੀ