Thursday, November 14, 2024
Breaking Newsਪੰਜਾਬਮੁੱਖ ਖਬਰਾਂ

ਸੰਨੀ ਦਿਓਲ ਦੇ ਰਿਹਾ ਹੈ ਚੋਣ ਕਮੀਸ਼ਨ ਨੂੰ ਧੋਖਾ–ਹਿਮਾਂਸ਼ੂ ਪਾਠਕ

ਸੰਨੀ ਦਿਓਲ ਦੇ ਰਿਹਾ ਹੈ ਚੋਣ ਕਮੀਸ਼ਨ ਨੂੰ ਧੋਖਾ–ਹਿਮਾਂਸ਼ੂ ਪਾਠਕ
ਜਲੰਧਰ( ਵਿਜੈ ਰਮਨ ) ਅੱਜ ਜਲੰਧਰ ਦੇ ਪ੍ਰੈਸ ਕਲੱਬ ‘ਚ ਪੱਤਰਕਾਰਾਂ ਨਾਲ ਗੱਲਬਾਤ ਦੋਰਾਣ ਕਾਂਗਰਸ ਦੇ ਸੁਬਾਈ ਉਪ ਪ੍ਰਧਾਨਹਿਮਾਂਸ਼ੂ ਪਾਠਕ ਨੇ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਤੇ ਦੋਸ਼ ਲਾਉਦਿਆਂ ਕਿਹਾ ਕਿ ਸੰਨੀ ਦਿਓਲ ਚੋਣਕਮੀਸ਼ਨ ਦੀਆਂ ਅੱਖਾਂ ‘ਚ ਘੱਟਾ ਪਾ ਰਹੇ ਹਨ।ਹਿਮਾਂਸ਼ੂ ਪਾਠਕ ਨੇ ਫੇਸਬੁਕ ਤੇ ਬਣੇ ਪੇਜ਼ “ਫੈਨਸ ਆਫ ਸੰਨੀ ਦਿਓਲ” ਤੇ ਸਵਾਲਚੁਕਦਿਆਂ ਕਿਹਾ ਕਿ ਸੰਨੀ ਦਿਓਲ ਇਸ ਪੇਜ਼ ਰਾਹੀਂ ਲੱਖਾਂ ਰੂਪਏ ਦਾ ਪੇਡ-ਪ੍ਰਚਾਰ ਕਰ ਰਹੇ ਹਨ ਅਤੇ ਚੋਣ ਕਮਸ਼ੀਨ ਨੂੰ ਇਸਬਾਰੇ ਨਹੀਂ ਦਸ ਰਹੇ।ਹਿਮਾਂਸ਼ੂ ਨੇ ਕਿਹਾ ਕਿ ਸੰਨੀ ਦਿਓਲ ਨੇ ਆਪਣਾ ਜੋ ਪੇਜ਼ ਚੌਣ ਕਮਸ਼ੀਨ ਕੋਲ ਰਜ਼ਿਸਟਰ ਕਰਵਾਇਆ ਹੈ ਉਸਤੇ ਉਹ ਕੋਈ ਪੇਡ-ਪ੍ਰਚਾਰ ਨਹੀਂ ਕਰ ਰਹੇ ਜਦਕਿ ਜਿਸ ਪੇਜ਼ ਤੇ ਉਹ ਪੇਡ-ਪ੍ਰਚਾਰ ਕਰ ਰਹੇ ਹਨ ਉਸ ਨੂੰ ਉਨਾਂ੍ਹ ਚੋਣ ਕਮੀਸ਼ਨਕੋਲੋ ਲੁਕੋ ਕੇ ਰੱਖਇਆ ਹੋਇਆ ਹੈ।ਪਾਠਕ ਨੇ ਇਹ ਵੀ ਦੋਸ਼ ਲਾਇਆ ਕਿ “ਫੈਨਜ਼ ਆਫ ਸੰਨੀ ਦਿਓਲ” ਮਹਿਜ ਚਾਰ ਦਿੰਨਾਂ ‘ਚਹੀ ਲੱਖਾਂ ਲਾਈਕਸ ਤੇ ਫਾਲੁਅਰ ਵਾਲਾ ਪੇਜ਼ ਬਣ ਗਿਆ ਹੈ ਜੋ ਕਿਸਾਧਾਰਣ ਹਾਲਾਤਾਂ ‘ਚ ਬਣਣਾ ਨਾਮੁਮਕਿਨ ਹੈ।ਪਾਠਕ ਨੇ
ਕਿਹਾ ਕਿ ਉਨਾਂ ਸੰਨੀ ਦਿਓਲ ਦੀ ਸ਼ਿਕਾਇਤ ਚੋਣ ਕਮੀਸ਼ਨ ਕੋਲ ਕਰ ਦਿੱਤੀ ਹੈ ਤੇ ਉਨਾਂ ਨੂੰ ਉਮੀਦ ਹੈ ਕਿ ਚੋਣ ਕਮੀਸ਼ਨ ਨਿਰਪੱਖ
ਕਾਰਵਾਈ ਕਰਦਿਆ ਸੰਨੀ ਦਿਓਲ ਖਿਲਾਫ ਸਖਤ ਕਾਰਵਾਈ ਕਰੇਗਾ।ਹਿਮਾਸ਼ੂ ਮੁਤਾਬਕ ਉਨਾਂ੍ਹ ਸੰਨੀ ਦਿਓਲ ਦੀ ਉਮੀਦਵਾਰੀ ਰੱਦਕਰਾਉਣ ਦੀ ਮੰਗ ਕੀਤੀ ਹੈ।ਪਾਠਕ ਨੇ ਸੰਨੀ ਦਿਓਲ ਵਲੋਂ ਆਪਣੀ ਚੋਣ ਮੁਹਿੰਮ ‘ਚ ਲਾਏ ਜਾ ਰਹੇ ਪੈਸੇ ਤੇ ਵੀ ਸਵਾਲ
ਚੁਕਇਆਂ।ਪਾਠਕ ਨੇ ਕਿਹਾ ਕਿ ਭਾਜਪਾ,ਸੰਨੀ ਦਿਓਲ ਦੇ ਚੋਣ ਪ੍ਰਚਾਰ ਲਈ ਵਿਦੇਸ਼ਾਂ ਤੋਂ ਪੈਸਾ ਮੰਗਵਾ ਰਹੀ ਹੈ ਤੇ ਸਾਰਾ ਕਾਲ ਧੰਨਸੰਨੀ ਦਿਓਲ ਦੀ ਚੋਣ ਮੁਹਿੰਮ ‘ਚ ਵਰਤਿਆ ਜਾ ਰਿਹਾ ਹੈ।
ਪਾਠਕ ਨੇ ਕਿਹਾ ਕਿ ਭਾਜਪਾ ਦਾ ਨਿਸ਼ਾਨਾ ਮਹਿਜ ਗੁਰਦਾਸਪੁਰ ਸੀਟ ਜਿਤਣਾ ਨਹੀਂ ਹੈ ਬਲਕਿ ਭਾਜਪਾ ਦਾ
ਮੰਤਵ ਤਾਂ ਸੁਨੀਲ ਜਾਖੜ ਨੂੰ ਹਰਾਉਣਾ ਹੈ।ਸੁਨੀਲ ਜਾਖੜ ਅਕਾਲੀ-ਭਾਜਪਾ ਦੇ ਸੰਪਰਦਾਇਕ ਧਰੂਵੀਕਰਨ ਏਜੰਡੇ ਨੂੰ ਬੇਨਕਾਬ ਤੇਫੇਲ ਕਰ ਰਿਹਾ।ਪਾਠਕ ਨੇ ਕਿਹਾ ਕਿ ਬਾਦਲ ਪਰਿਵਾਰ ਪੰਜਾਬ ‘ਚ ਸੰਪਰਦਾਇਕ ਤਨਾਅ ਨੂੰ ਹਵਾ ਦਿੰਦੇ ਹਨ।ਉਨਾਂ੍ਹ ਕਿਹਾ ਕਿਪੰਜਾਬ ਦੇ ਲੋਕ ਬਰਗਾੜੀ ਤੇ ਬਹਿਬਲਾਂ ਕਲਾਂ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਹੋਣ ਦੀ ਉਡੀਕ ਕਰ ਹਨ ਤੇ ਜਿਸ ਲਈ ਸੁਨੀਲ ਜਾਖੜਨੇ ਅਹਿਮ ਰੋਲ ਅਦਾ ਕੀਤਾ ਹੈ।ਪਾਠਕ ਨੇ ਕਿਹਾ ਸੁਨੀਲ ਜਾਖੜ ਨੇ ਇਹ ਕਈ ਵਾਰ ਸਾਫ ਵੀ ਕੀਤਾ ਹੈ ਕਿ ਪੰਜਾਬ ਦੇ ਸਮੁੱਚੇਲੋਕ ਇੰਨਾਂ ਕੇਸਾਂ ‘ਚ ਇੰਨਸਾਫ ਚਾਹੁੰਦੇ ਹਨ।ਪਾਠਕ ਨੇ ਕਿਹਾ ਕਿ ਜਾਖੜ ਨੇ ਬਾਦਲਾਂ ਦੀ ਪੰਜਾਬ ਦੇ ਲੋਕਾਂ ‘ਚ ਵੰਡੀਆਂ ਪਾਉਣਦੀਆ ਕੋਸ਼ਿਸਾਂ ਨੂੰ ਫੇਲ ਤੇ ਨਕਾਮ ਕਰ ਦਿਤਾ ਹੈ

Share the News

Lok Bani

you can find latest news national sports news business news international news entertainment news and local news