ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿ ਕਿਹਾ ਅੱਜ ਲੁਧਿਆਣਾ ਚ …..
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਅੱਜ ਲੁਧਿਆਣਾ ਚ …..
ਲੁਧਿਆਣਾ ( ਸਾਹਿਲ ਮਹਿਰਾ ) ‘ਸੰਵਿਧਾਨ ਬਚਾਅ, ਦੇਸ਼ ਬਚਾਅ’ ਰੋਸ ਮਾਰਚ ਦੀ ਸਮਾਪਤੀ ਉਪਰੰਤ ਮਾਤਾ ਰਾਣੀ ਚੌਕ ਵਿਖੇ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੰਵਿਧਾਨ ਨਾਲ ਛੇੜ-ਛਾੜ ਕਰਨ ਦਾ ਕਿਸੇ ਨੂੰ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ 105 ਸੋਧਾਂ ਹੋਈਆਂ ਹਨ ਪਰ ਭਾਜਪਾ ਸੰਵਿਧਾਨ ਦੀ ਬੁਨਿਆਦ ਨੂੰ ਹਿਲਾਉਣਾ ਚਾਹੁੰਦੀ ਹੈ, ਜੋ ਕਿ ਬਰਦਾਸ਼ਤ ਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਯੂ. ਐੱਨ. ਓ. ਨੇ ਵੀ ਨਾਗਰਿਕਤਾ ਸੋਧ ਨੂੰ ਗ਼ਲਤ ਕਿਹਾ ਹੈ। ਕੈਪਟਨ ਨੇ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਪੰਜਾਬ ‘ਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਤੇ ਪੰਜਾਬ ਦੀ ਜਨਤਾ ਇਸ ਕੰਮ ਚ ਮੇਰੇ ਨਾਲ ਹੈ