ਕਿਥੇ ਵੇਚੇ ਗਏ 65 ਰੁਪਏ ਪ੍ਰਤੀ ਕਿੱਲੋ ਪਿਆਜ਼…….
ਕਿਥੇ ਵੇਚੇ ਗਏ 65 ਰੁਪਏ ਪ੍ਰਤੀ ਕਿੱਲੋ ਪਿਆਜ਼…….
ਚੰਡੀਗੜ ( ਪੰਕਜ ) ਕੜਾਕੇ ਦੀ ਠੰਡ ਦੌਰਾਨ ਅੱਜ ਇਕ ਅਜਿਹਾ ਮੌਕਾ ਵੀ ਘਰੇਲੂ ਔਰਤਾਂ ਦੇ ਹਿੱਸੇ ਆਇਆ ਅਤੇ ਵੱਡੀ ਗਿਣਤੀ ਵਿਚ ਜੁੜੀਆਂ ਘਰੇਲੂ ਔਰਤਾਂ ਦੇ ਚਿਹਰੇ ‘ਤੇ ਮੁੜ ਖ਼ੁਸ਼ੀਆਂ ਪਰਤੀਆਂ | ਇਹ ਸਬੱਬ ਬਣਿਆ ਜਦੋਂ ਸਮਾਜਿਕ ਅਤੇ ਲੋਕ ਭਲਾਈ ਦੇ ਕੰਮਾ ਵਿਚ ਲੱਗੇ ਨਾਰੀ ਜਾਗਿ੍ਤੀ ਮੰਚ ਦੀ ਪਿੰਕ ਬਿ੍ਗੇਡ ਨੇ ਮੰਚ ਦੀ ਪ੍ਰਧਾਨ ਨੀਨਾ ਤਿਵਾੜੀ ਦੀ ਪ੍ਰਧਾਨਗੀ ਹੇਠ ਅੱਜ ਸੈਕਟਰ 40 ਨਜ਼ਦੀਕ ਮੈਦਾਨ ਵਿਚ ਪਿਆਜ਼ ਨੂੰ 65 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ 8 ਕੁਇੰਟਲ ਪਿਆਜ਼ ਮੱਧ ਵਰਗ ਦੇ ਲੋਕਾਂ ਵਿਚ ਵੇਚਿਆ ਅਤੇ ਕੱਪੜੇ ਨਾਲ ਬਣੇ ਬੈਗਾਂ ਨੂੰ ਮੁਫ਼ਤ ਵੰਡਿਆ ਗਿਆ | ਇਸ ਤੋਂ ਪਹਿਲਾਂ ਸ਼ਹਿਰ ‘ਚ 130-150 ਤੱਕ ਵੀ ਪਿਆਜ਼ ਵਿਕਦੇ ਰਹੇ ਹਨ | ਲਗਭਗ ਅੱਧੇ ਰੇਟ ਨਾਲ ਪਿਆਜ਼ ਮਿਲਣ ‘ਤੇ ਔਰਤਾਂ ਵਧੇਰੇ ਉਤਸੁਕਤ ਰਹੀਆਂ | ਇਸ ਮੌਕੇ ਮੰਚ ਦੀ ਪ੍ਰਧਾਨ ਨੀਨਾ ਤਿਵਾੜੀ ਨੇ ਕਿਹਾ ਕਿ ਨਾਰੀ ਜਾਗਿ੍ਤੀ ਮੰਚ ਦੁਆਰਾ ਇਹ ਮੱਧ ਵਰਗ ਦੇ ਪਰਿਵਾਰਾਂ ਨੂੰ ਕੁਝ ਰਾਹਤ ਪ੍ਰਦਾਨ ਕਰਨ ਦਾ ਇਕ ਛੋਟਾ ਜਿਹਾ ਉਪਰਾਲਾ ਹੈ¢ ਉਨ੍ਹਾਂ ਕਿਹਾ ਕਿ ਹੋਰ ਸਮਾਜਿਕ ਸੰਸਥਾਵਾਂ ਨੂੰ ਵੀ ਅਜਿਹੀਆਂ ਭਲਾਈ ਗਤੀਵਿਧੀਆਂ ਨੂੰ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ | ਮੰਚ ਨੇ ਹੁਣ ਤੱਕ ਪੌਲੀਥੀਨ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਹੈ, ਇਸ ਤੋਂ ਇਲਾਵਾ ਸ਼ਹਿਰ ਭਰ ਵਿਚ ਵੱਖ-ਵੱਖ ਥਾਵਾਂ ‘ਤੇ ਲਗਾਈਆਂ ਜਾਣ ਵਾਲੀਆਂ ਸਬਜ਼ੀ ਮੰਡੀਆਂ ਵਿਚ ਤਕਰੀਬਨ 6000 ਕੱਪੜੇ ਦੀਆਂ ਬੈਗ ਵੀ ਵੰਡੇ ਗਏ ਹਨ