ਰਾਜਸਥਾਨ ‘ਚ ਕੜਾਕੇ ਦੀ ਠੰਢ ਕਈ ਥਾਂਈਂ ਤਾਪਮਾਨ ਜ਼ੀਰੋ……….
ਰਾਜਸਥਾਨ ‘ਚ ਕੜਾਕੇ ਦੀ ਠੰਢ ਕਈ ਥਾਂਈਂ ਤਾਪਮਾਨ ਜ਼ੀਰੋ……….
ਦੇਸ਼ ਦੇ ਪ੍ਰਾਂਤ ਰਾਜਸਥਾਨ ‘ਚ ਕੜਾਕੇ ਦੀ ਠੰਢ ਪੈ ਰਹੀ ਹੈ ਅਤੇ ਇੱਥੇ ਕਈ ਥਾਂਈਂ ਤਾਪਮਾਨ ਜ਼ੀਰੋ ਤੋਂ ਹੇਠਾਂ ਚਲਾ ਗਿਆ ਹੈ। ਉੱਥੇ ਹੀ ਧੁੰਦ ਦੇ ਚੱਲਦਿਆਂ ਇੱਥੇ ਆਮ ਜਨਜੀਵਨ ਵੀ ਕਾਫ਼ੀ ਪ੍ਰਭਾਵਿਤ ਹੋਇਆ ਹੈ ਅਤੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ‘ਚ ਵੀ ਇਸ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਮੌਸਮ ਵਿਭਾਗ ਮੁਤਾਬਕ ਸੂਬੇ ਦੇ ਵਧੇਰੇ ਹਿੱਸੇ ਕੜਾਕੇ ਦੀ ਠੰਢ ਦੀ ਲਪੇਟ ‘ਚ ਹਨ। ਸ਼ੁੱਕਰਵਾਰ ਰਾਤੀਂ ਫ਼ਤਿਹਪੁਰ ਸੀਕਰ ‘ਚ ਘੱਟੋ-ਘੱਟ ਪਾਰਾ ਮਾਈਨਸ (-4) ਡਿਗਰੀ ਸੈਲਸੀਅਸ ਰਿਹਾ। ਉੱਥੇ ਹੀ ਸੀਕਰ ‘ਚ ਇਹ ਮਾਈਨਸ 1.0 (-1.0) ਡਿਗਰੀ ਸੈਲਸੀਅਸ ਅਤੇ ਮਾਊਂਟ ਆਬੂ ‘ਚ ਮਾਈਨਸ 1.5 (-1.5) ਡਿਗਰੀ ਸੈਲਸੀਅਸ ਰਿਹਾ। ਸੂਬੇ ਦੇ ਕਈ ਹਿੱਸਿਆਂ ‘ਚ ਘੱਟੋ-ਘੱਟ ਤਾਪਮਾਨ ਤਿੰਨ ਡਿਗਰੀ ਸੈਲਸੀਅਸ ਤੋਂ ਘੱਟ ਹੈ