ਇਸ ਵਾਰ ਪਵੇਗੀ ਕੜਾਕੇ ਦੀ ਠੰਢ ਹੋ ਜਾਵੋ ਸਾਵਧਾਨ
ਚੰਡੀਗੜ੍ਹ, ਵਿਨੋਦ ਸ਼ਰਮਾ
ਮਾਨਸੂਨ ਨੇ ਆਮ ਨਾਲੋਂ ਥੋੜੀ ਜ਼ਿਆਦਾ ਬਾਰਿਸ਼ ਦਾ ਤੋਹਫ਼ਾ ਦੇ ਕੇ ਖ਼ਤਮ ਕਰ ਦਿੱਤਾ ਹੈ। ਹੁਣ ਦੇਸ਼ ਸਰਦੀਆਂ ਦੀ ਤਿਆਰੀ ਕਰ ਰਿਹਾ ਹੈ। ਖ਼ਬਰ ਹੈ ਕਿ ਇਸ ਵਾਰ ਕੜਾਕੇ ਦੀ ਠੰਢ ਪੈਣ ਦੀ ਸੰਭਾਵਨਾ ਹੈ। ਨਾਲ ਹੀ, IMD ਯਾਨੀ ਭਾਰਤ ਦੇ ਮੌਸਮ ਵਿਭਾਗ ਨੇ ਸੰਕੇਤ ਦਿੱਤਾ ਹੈ ਕਿ ਅਕਤੂਬਰ-ਨਵੰਬਰ ਦੌਰਾਨ ਲਾ ਨੀਨਾ ਸਥਿਤੀ ਪੈਦਾ ਹੋ ਸਕਦੀ ਹੈ। ਵਿਸ਼ਵ ਮੌਸਮ ਵਿਗਿਆਨ ਸੰਗਠਨ (ਡਬਲਯੂ.ਐੱਮ.ਓ.) ਦਾ ਇਹ ਵੀ ਕਹਿਣਾ ਹੈ ਕਿ ਇਸ ਸਾਲ ਦੇ ਅੰਤ ਤੱਕ ਲਾ ਨੀਨਾ ਦੇ ਹਾਲਾਤ ਹੋਰ ਮਜ਼ਬੂਤ ਹੋਣ ਦੀ 60 ਫੀਸਦੀ ਸੰਭਾਵਨਾ ਹੈ, ਜਿਸ ਕਾਰਨ ਦੇਸ਼ ਦੇ ਉੱਤਰੀ ਹਿੱਸੇ ਆਮ ਨਾਲੋਂ ਜ਼ਿਆਦਾ ਠੰਡੇ ਹੋਣਗੇ।