Featuredਭਾਰਤਮੁੱਖ ਖਬਰਾਂ ਜਲੰਧਰ ਚ ਪੁਲਿਸ ਨੇ ਫੜੇ ਜਾਅਲੀ ਹੋਲੀਡੇ ਪੈਕੇਜ ਸਕੀਮ ਰਾਹੀਂ ਲੋਕਾਂ ਨੂੰ ਠੱਗਣ ਵਾਲਾ ਗਿਰੋਹ May 18, 2024 Lok Bani ਜਲੰਧਰ ਚ ਪੁਲਿਸ ਨੇ ਫੜੇ ਜਾਅਲੀ ਹੋਲੀਡੇ ਪੈਕੇਜ ਸਕੀਮ ਰਾਹੀਂ ਲੋਕਾਂ ਨੂੰ ਠੱਗਣ ਵਾਲਾ ਗਿਰੋਹ ਜਲੰਧਰ, ਲੋਕ ਬਾਣੀ ਨਿਊਜ਼ (ਹਰਬੰਸ ਬਿੱਟੂ): ਜਲੰਧਰ ਕਮਿਸ਼ਨਰੇਟ ਪੁਲਸ ਨੇ ਜ਼ਿਲੇ ‘ਚ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਫਰਜ਼ੀ ਛੁੱਟੀਆਂ ਪੈਕੇਜ ਸਕੀਮ ਦੇ ਜ਼ਰੀਏ ਲੋਕਾਂ ਨੂੰ ਠੱਗਦੇ ਸਨ। ਜਲੰਧਰ ਕਮਿਸ਼ਨਰੇਟ ਪੁਲਿਸ ਨੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ‘ਚ 15 ਅਪਰਾਧੀਆਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਗਿਰੋਹ ਬਾਰੇ ਗੁਰਦੀਪ ਸਿੰਘ ਨਾਮਕ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਸੀ | ਸ਼ਿਕਾਇਤਕਰਤਾ ਨੇ ਦੱਸਿਆ ਕਿ 8 ਮਈ 2024 ਨੂੰ ਵਿਰਾਟ ਨਾਂ ਦੇ ਵਿਅਕਤੀ ਨੇ ਉਸ ਨੂੰ ਫੋਨ ਕੀਤਾ ਅਤੇ ਛੁੱਟੀਆਂ ਦੇ ਪੈਕੇਜ ਸਬੰਧੀ ਨਵੀਂ ਦਿੱਲੀ ਤੋਂ ਆਈ ਟੀਮ ਨਾਲ ਮੀਟਿੰਗ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ 9 ਮਈ ਨੂੰ ਗੁਰਦੀਪ ਆਪਣੇ ਪਰਿਵਾਰ ਸਮੇਤ ਪਹਿਲੀ ਮੰਜ਼ਿਲ ‘ਤੇ ਸਥਿਤ ਬੋਰਡ ਰੂਮ ‘ਚ ਗਿਆ, ਜਿੱਥੇ ਮੁਕੇਸ਼ ਦੂਬੇ, ਮੋਹਿਤ ਸੈਣੀ ਅਤੇ ਅਜੈ ਨਾਂਅ ਦੇ ਵਿਅਕਤੀਆਂ ਨੇ ਉਸ ਨੂੰ ਪੈਕੇਜ ਬਾਰੇ ਜਾਣਕਾਰੀ ਦਿੱਤੀ | ਇਸ ਤੋਂ ਬਾਅਦ ਗੁਰਦੀਪ ਨੇ ਇੱਕ ਪੈਕੇਜ ਚੁਣਿਆ ਅਤੇ ਉਸਨੂੰ 2 ਕ੍ਰੈਡਿਟ ਕਾਰਡਾਂ ਤੋਂ 1,90,000 ਰੁਪਏ ਦਿੱਤੇ। ਬਾਅਦ ਵਿੱਚ MGVPL ਦੀ ਵੈੱਬਸਾਈਟ ‘ਤੇ ਜਾਣ ਤੋਂ ਬਾਅਦ, ਗੁਰਦੀਪ ਨੂੰ ਪਤਾ ਲੱਗਾ ਕਿ ਕਾਰਪੋਰੇਟ ਪਤਾ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਸੀ। ਜਦੋਂ ਉਸ ਨੇ ਹੋਰ ਲੋਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਕੋਸ਼ਿਸ਼ਾਂ ਵੀ ਅਸਫਲ ਰਹੀਆਂ। ਇਸ ਤੋਂ ਬਾਅਦ ਗੁਰਦੀਪ ਨੇ ਤੁਰੰਤ ਪੁਲਿਸ ਕੋਲ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ। ਇਸ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ 15 ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 420, 465, 467, 471 ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਤੋਂ ਬਾਅਦ ਪੁਲਸ ਨੇ ਸਾਰੇ 15 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ। Share the News